Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਦੀਆਂ ਪਵਿੱਤਰ ਪ੍ਰੇਰਨਾ ’ਤੇ ਚਲਦਿਆਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਹਮੇਸ਼ਾ ਮਾਨਵਤਾ ਦੀ ਭਲਾਈ ਲਈ ਤਿਆਰ ਰਹਿੰਦੀ ਹੈ। ਇਸੇ ਦੇ ਤਹਿਤ ਆਪਣੇ ਵਿਆਹ ਦੀ ਵਰੇਗੰਡ ਦੀ ਖੁਸ਼ੀ ਵਿੱਚ ਸੁਨਾਮ ਸ਼ਹਿਰ ਦੇ ਵਸਨੀਕ ਡੇਰਾ ਸ਼ਰਧਾਲੂ ਪ੍ਰੇਮੀ ਨਵੀਨ ਕੁਮਾਰ ਇੰਸਾਂ ਨੇ ਹਸਪਤਾਲ ਪਹੁੰਚ ਕੇ ਇੱਕ ਮਰੀਜ਼ ਦੇ ਇਲਾਜ ਲਈ ਖੂਨਦਾਨ ਕਰਕੇ ਇਨਸਾਨੀਅਤ ਦਾ ਸੱਚਾ ਫਰਜ਼ ਨਿਭਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੇਮੀ ਨਵੀਨ ਕੁਮਾਰ ਇੰਸਾਂ ਨੇ ਇਸ ਵਾਰ 63ਵੀਂ ਵਾਰ ਖੂਨਦਾਨ ਕੀਤਾ ਹੈ, ਉੱਥੇ ਹੀ ਖੂਨਦਾਨ ਕਰਨ ਤੇ ਹਸਪਤਾਲ ਦੀ ਬਲੱਡ ਬੈਂਕ ਦੀ ਟੀਮ ਅਤੇ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਨਵੀਨ ਕੁਮਾਰ ਇੰਸਾਂ ਦਾ ਦਿਲ ਤੋਂ ਧੰਨਵਾਦ ਕੀਤਾ ਹੈ।
Read Also : Suspended: ਜ਼ਿਲ੍ਹਾ ਪੁਲਿਸ ਮੁਖੀ ਨੇ ਦੋ ਵਿਅਕਤੀਆਂ ਨਾਲ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮ ਕੀਤੇ ਸਸਪੈਂਡ
ਇਸੇ ਤਰ੍ਹਾਂ ਸੁਨਾਮ ਸ਼ਹਿਰ ਦੇ ਵਸਨੀਕ ਡੇਰਾ ਸ਼ਰਧਾਲੂ ਪ੍ਰੇਮੀ ਬੰਟੀ ਕੁਮਾਰ ਇੰਸਾਂ ਨੇ ਹਸਪਤਾਲ ਪਹੁੰਚ ਕੇ ਇੱਕ ਮਰੀਜ਼ ਦੇ ਇਲਾਜ ਲਈ ਅਮਰਜਸੀ ’ਚ ਖੂਨਦਾਨ ਕਰਕੇ ਇਨਸਾਨੀਅਤ ਦਾ ਸੱਚਾ ਫਰਜ਼ ਨਿਭਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੇਮੀ ਬੰਟੀ ਕੁਮਾਰ ਇੰਸਾਂ ਨੇ ਇਸ ਵਾਰ 28ਵੀਂ ਵਾਰ ਖੂਨਦਾਨ ਕੀਤਾ ਹੈ, ਉੱਥੇ ਹੀ ਖੂਨਦਾਨ ਕਰਨ ’ਤੇ ਹਸਪਤਾਲ ਦੀ ਬਲੱਡ ਬੈਂਕ ਦੀ ਟੀਮ ਅਤੇ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਬੰਟੀ ਕੁਮਾਰ ਇੰਸਾਂ ਦਾ ਦਿਲ ਤੋਂ ਧੰਨਵਾਦ ਕੀਤਾ ਹੈ। Sunam News