ਬਰਨਾਵਾ। ਡੇਰਾ ਸੱਚਾ ਸੌਦਾ ਦੀ ਕਰੋਡ਼ਾਂ ਸਾਧ-ਸੰਗਤ ਨੇ ਮੰਗਲਵਾਰ ਨੂੰ ਦੇਸ਼ ਅਤੇ ਦੁਨੀਆ ’ਚ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜ਼ੂਰੀ ’ਚ ਆਨਲਾਈਨ ਗੁਰੂਕੁਲ ਰਾਹੀਂ ਟ੍ਰਿਊ ਲਵ ਡੇ ਮਨਾਇਆ। ਇਸ ਮੌਕੇ ਸ਼ਾਹ ਸਤਿਨਾਮ ਜੀ ਧਾਮ, ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਸਮੇਤ ਵੱਖ-ਵੱਖ ਆਸ਼ਰਮਾਂ ਤੇ ਨਾਮ ਚਰਚਾ ਘਰਾਂ ’ਚ ਮੌਜ਼ੂਦ ਸਾਧ-ਸੰਗਤ ਨੂੰ ਪੂਜਨੀਕ ਗੁਰੂ ਜੀ ਨੇ ਆਪਣੇ ਪਵਿੱਤਰ ਆਸ਼ੀਰਵਾਦ ਤੇ ਪਵਿੱਤਰ ਬਚਨਾਂ ਨਾਲ ਨਿਹਾਲ ਕੀਤਾ। ਦੱਸ ਦੇਈਏ ਕਿ 14 ਫਰਵਰੀ ਨੂੰ ਪੂਜਨੀਕ ਗੁਰੂ ਜੀ ਨੇ ‘ਟ੍ਰਿਊ ਲਵ ਡੇ’ ਦਾ ਨਾਂਅ ਦਿੱਤਾ ਹੈ, ਜਿਸ ਦਾ ਅਰਥ ਹੈ ਓਮ, ਹਰੀ, ਅੱਲ੍ਹਾ, ਰਾਮ, ਗੌਡ, ਖੁਦਾ, ਰੱਬ ਨਾਲ ਸੱਚੇ ਦਿਲ ਨਾਲ ਬੇਗਰਜ਼ ਪਿਆਰ ਕਰਨਾ। ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਇਸ ਮਾਰਗ ’ਤੇ ਲਗਾਤਾਰ ਅੱਗੇ ਵਧ ਰਹੀ ਹੈ।
ਪਰਮਾਤਮਾ ਨੂੰ ਪਾ ਗਏ ਤਾਂ ਇਸ ਤੋਂ ਵੱਡਾ ਦੋਸਤ, ਮਿੱਤਰ, ਸਾਥੀ ਕੋਈ ਨਹੀਂ ਹੋ ਸਕਦਾ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਰਮਾਤਮਾ ਦੀ ਭਗਤੀ ਕਰੋ। ਉਂਜ ਤਾਂ ਹਰ ਦਿਨ ਹੀ ਚੰਗਾ ਹੁੰਦਾ ਹੈ ਪਰ ਤੁਹਾਨੂੰ ਲੱਗਦਾ ਹੈ ਕਿ ਇਹ ਦਿਨ ਮਨਾਉਣਾ ਹੈ ਤਾਂ ਟ੍ਰਿਊ ਲਵ ਡੇ ਇੱਕ ਪਿਓਰ (ਸ਼ੁੱਧ) ਪਿਆਰ ਹੋਣਾ ਚਾਹੀਦਾ ਹੈ। ਆਤਮਿਕ ਪਿਆਰ, ਆਤਮਾ ਅਤੇ ਪਰਮਾਤਮਾ ਦਾ ਪਿਆਰ, ਇਹ ਹੈ ਸੱਚਾ ਪਿਆਰ। ਸੱਚੇ ਦਿਲ ਨਾਲ, ਭਾਵਨਾ ਨਾਲ, ਸ਼ੁੱਧੀਕਰਨ ਨਾਲ ਅੱਗੇ ਵਧੋ। ਯਕੀਨ ਮੰਨੋ ਪਰਮਾਤਮਾ ਨੂੰ ਪਾ ਗਏ ਤਾਂ ਇਸ ਤੋਂ ਵੱਡਾ ਦੋਸਤ, ਮਿੱਤਰ, ਸਾਥੀ ਕੋਈ ਨਹੀਂ ਹੋ ਸਕਦਾ। ਹਾਲਾਂਕਿ ਪਤੀ-ਪਤਨੀ ਦਾ ਰਿਸ਼ਤਾ, ਮਾਂ-ਬੇਟੇ ਦਾ ਰਿਸ਼ਤਾ ਬਹੁਤ ਵੱਡਾ ਮੰਨਦੇ ਹਨ, ਪਰ ਪਤਾ ਨਹੀਂ ਕੌਣ ਪਹਿਲਾਂ ਚਲਾ ਜਾਵੇ।
ਕਈ ਇੱਥੇ ਮਾਤਾ-ਭੈਣਾਂ ਬੈਠੀਆਂ ਹੋਣਗੀਆਂ ਜਿਨ੍ਹਾਂ ਦੇ ਪਤੀ ਚਲੇ ਗਏ ਅਤੇ ਕਈ ਅਜਿਹੇ ਭਾਈ-ਬਜ਼ੁਰਗ ਬੈਠੇ ਹੋਣਗੇ ਜਿਨ੍ਹਾਂ ਦੀਆਂ ਪਤਨੀਆਂ ਚਲੀਆਂ ਗਈਆਂ, ਤਾਂ ਇਹ ਤਾਂ ਜੀਵਨ ਸਾਥੀ ਨਾ ਹੋਇਆ ਨਾ। ਸਾਥ ਛੱਡ ਕੇ ਪਤਾ ਨਹੀਂ ਕਦੋਂ ਚਲਾ ਜਾਵੇ ਜਾਂ ਲੜਾਈ-ਝਗੜਾ ਹੋ ਗਿਆ ਤਾਂ ਛੱਡ ਜਾਵੇ ਪਰ ਇੱਕ ਅਜਿਹਾ ਹੈ, ਜੋ ਕਦੇ ਸਾਥ ਨਹੀਂ ਛੱਡਦਾ ਤੇ ਉਹ ਹੈ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਸਤਿਗੁਰੂ, ਰਾਮ ਤਾਂ ਉਸ ਨਾਲ ਪਿਆਰ ਕਰੋ। ਜੇਕਰ ਇਹ ਦਿਨ ਮਨਾਉਣਾ ਹੀ ਹੈ ਨੌਜਵਾਨੋਂ ਉਸ ਦੀ ਭਗਤੀ ਇਬਾਦਤ ਕਰਕੇ ਮਨਾਓ, ਯਕੀਨ ਮੰਨੋ ਦੂਜਿਆਂ ਤੋਂ ਰਿਜਲਟ ਮਿਲੇ ਨਾ ਮਿਲੇ, ਇਸ ਦੀ ਅਸੀਂ ਗਾਰੰਟੀ ਦਿੰਦੇ ਹਨ ਕਿ ਤੁਸੀਂ ਭਗਤੀ ਕਰੋਗੇ ਤਾਂ ਪਰਮਾਤਮਾ ਵੀ ਤੁਹਾਨੂੰ ਨਜ਼ਾਰੇ ਜ਼ਰੂਰ ਦੇਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।