ਜਾਨ ਜੋਖਮ ’ਚ ਪਾ ਕੇ ਗੁਦਾਮ ’ਚ ਲੱਗੀ ਭਿਆਨਕ ਅੱਗ ਨੂੰ ਗਰੀਨ ਐਸ ਦੇ ਸੇਵਾਦਾਰਾਂ ਨੇ ਬੁਝਾਇਆ

ਲਹਿਰਾਗਾਗਾ ਦੇ ਕੀੜੇਮਾਰ ਦਵਾਈਆਂ ਦੀ ਦੁਕਾਨ ਦੇ ਪਿੱਛੇ ਬਣੇ ਗੋਦਾਮ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ

  • ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂਆਂ ਨੇ ਸੰਭਾਲਿਆ ਮੋਰਚਾ

ਲਹਿਰਾਗਾਗਾ , ਰਾਜ ਸਿੰਗਲਾ)। ਲਹਿਰਾਗਾਗ ਦੇ ਇੱਕ ਗੁਦਾਮ ’ਚ ਲੱਗੀ ਭਿਆਨਕ ਅੱਗ ਨੂੰ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਆਪਣੀ ਜਾਨ ਜ਼ੋਖਮ ’ਚ ਪਾ ਕੇ ਅੱਗ ’ਤੇ ਕਾਬੂ ਪਾਇਆ। ਜਿਵੇ ਹੀ ਅੱਗ ਲੱਗਣ ਦੀ ਸੂਚਨਾ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਮਿਲੀ ਤਾਂ ਉਹ ਤੁਰੰਤ ਘਟਨਾ ਸਥਾਨ ’ਤੇ ਪਹੁੰਚ ਗਏ। ਜਦੋਂ ਇਹ ਸੇਵਾਦਾਰ ਪਹੁੰਚੇ ਤਾਂ ਗੁਦਾਮ ’ਚ ਚਾਰੇ ਪਾਸੇ ਅੱਗ ਦੀਆਂ ਲਪਟਾਂ ਤੇ ਧੂੰਆਂ ਫੈਲਿਆ ਹੋਇਆ ਸੀ ਕੋਈ ਵੀ ਅੰਦਰ ਜਾਣ ਦੀ ਹਿੰਮਤ ਨਹੀਂ ਜੁਟ ਰਿਹਾ ਸੀ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਿੱਧੇ ਗੁਦਾਮ ’ਚ ਦਾਖਲ ਹੋ ਗਏ। ਇਹ ਵੇਖ ਕੇ ਸਭ ਹੈਰਾਨ ਸਨ। (Welfare Work)

ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਲਹਿਰਾਗਾਗਾ ਵਿਖੇ ਸਾਬਕਾ ਮੁਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੀ ਕੋਠੀ ਦੇ ਨੇੜੇ ਅਨਮੋਲ ਟਰੇਡਿੰਗ ਕੰਪਨੀ ਦੇ ਦੁਕਾਨ ਅਤੇ ਨਾਲ ਲੱਗਦੇ ਗੁਦਾਮ ਦੇ ਵਿਚ ਅੱਗ ਲੱਗਣ ਦੇ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਨਜ਼ਰ ਆਇਆ ਹੈ।

ਅਨਮੋਲ ਟਰੇਡਿੰਗ ਕੰਪਨੀ ਦੇ ਮਾਲਕ ਜੀਵਨ ਕੁਮਾਰ ਨੇ ਦੱਸਿਆ ਕਿ ਮੈਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਤੁਹਾਡੇ ਗੁਦਾਮ ਵਿੱਚ ਅੱਗ ਲੱਗੀ ਹੋਈ ਹੈ ਜਦੋਂ ਤਕ ਮੈਂ ਗੁਦਾਮ ਦੇ ਵਿਚ ਪਹੁੰਚਿਆ ਤਾਂ ਦੇਖਿਆ ਕਿ ਪਹਿਲੇ ਹੀ ਲੋਕਾਂ ਨੇ ਦੁਕਾਨਾਂ ਦੇ ਸ਼ਟਰ ਤੋੜੇ ਹੋਏ ਸਨ ਜਿਸ ਬਹੁਤ ਜ਼ਿਆਦਾ ਧੂੰਆਂ ਨਿਕਲ ਰਿਹਾ ਸੀ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕੀ ਕੋਈ ਅੰਦਰ ਵੀ ਨਹੀਂ ਜਾ ਸਕਦਾ ਸੀ। ਦੁਕਾਨ ਦੇ ਨਾਲ ਲਗਦੇ ਗੋਦਾਮ ਦੇ ਵਿੱਚ ਕੀਟਨਾਸ਼ਕਾਂ ਦਵਾਈਆਂ ਅਤੇ ਕੈਮੀਕਲ ਪਏ ਸਨ ਜੋ ਕਿ ਅੱਗ ਦੀ ਲਪੇਟ ਵਿੱਚ ਆ ਗਏ ਸਨ ਜਿਸਦੇ ਧੂੰਏ ਦੇ ਕਾਰਨ ਦੁਕਾਨ ਅਤੇ ਗੁਦਾਮ ਦੇ ਅੰਦਰ ਜਾਣਾ ਵੀ ਬਹੁਤ ਮੁਸ਼ਕਿਲ ਹੋਇਆ ਪਿਆ ਸੀ।

ਕੀਟਨਾਸ਼ਕ ਦਵਾਈਆਂ ਅਤੇ ਕੈਮੀਕਲ ਦੇ ਧੂੰਏਂ ਦੇ ਕਾਰਨ ਅੱਗ ਬੁਝਾਉਣ ਦੇ ਵਿਚ ਬਹੁਤ ਜਿਆਦਾ ਆ ਰਹੀ ਸੀ ਦਿੱਕਤ

ਕੀਟਨਾਸ਼ਕ ਦਵਾਈਆਂ ਅਤੇ ਕੈਮੀਕਲ ਦੇ ਧੂੰਏਂ ਦੇ ਕਾਰਨ ਅੱਗ ਬੁਝਾਉਣ ਦੇ ਵਿਚ ਬਹੁਤ ਜਿਆਦਾ ਦਿੱਕਤ ਆ ਰਹੀ ਸੀ। ਇਸ ਘਟਨਾ ਬਾਰੇ ਜਿਵੇਂ ਹੀ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੂੰ ਪਤਾ ਚੱਲਿਆ ਤਾ ਉਹਨਾਂ ਨੇ ਅੱਗੇ ਆ ਕੇ ਅੱਗ ਬੁਝਾਉਂਣ ਦੇ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਸਿੱਧਾ ਗੁਦਾਮ ਦੇ ਵਿਚ ਚਲੇ ਗਏ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਬਹੁਤ ਦੇਰੀ ਦੇ ਨਾਲ ਆਈ। ਬੜੀ ਮੁਸ਼ੱਕਤ ਦੇ ਨਾਲ ਲਹਿਰਾਗਾਗਾ ਨਗਰ ਕੌਂਸਲ ਦੀ ਫਾਇਰ ਬਿਗ੍ਰੇਡ ਅਤੇ ਸੁਨਾਮ ਤੋਂ ਮੰਗਵਾਈ ਗਈ ਫਾਇਰ ਬ੍ਰਿਗੇਡ ਦੀ ਮੱਦਦ ਦੇ ਨਾਲ ਅੱਗ ’ਤੇ ਕਾਬੂ ਪਾਇਆ ਗਿਆ। (Welfare Work)

ਜੇਕਰ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਅੱਗ ’ਤੇ ਕਾਬੂ ਨਾ ਪਾਉਂਦੇ ਸਾਰਾ ਗੁਦਾਮ ਸਡ਼ ਕੇ ਸੁਆਹ ਹੋ ਜਾਣਾ ਸੀ

ਜਾਣਕਾਰੀ ਦਿੰਦਿਆਂ ਗੁਦਾਮ ਮਾਲਕ ਜੀਵਨ ਕੁਮਾਰ ਨੇ ਦੱਸਿਆ ਕਿ ਗੁਦਾਮ ਦੇ ਵਿਚ ਅੱਗ ਲੱਗਣ ਦਾ ਕਾਰਨ ਹਾਲੇ ਤੱਕ ਨਹੀਂ ਪਤਾ ਚੱਲਿਆ ਜੇਕਰ ਸਮੇਂ ਸਿਰ ਨਾ ਪਤਾ ਚਲਦਾ ਤਾਂ ਸਾਰਾ ਗੁਦਾਮ ਅਤੇ ਦੁਕਾਨ ਸੜ ਕੇ ਸੁਆਹ ਹੋ ਜਾਣੀ ਸੀ ਫਿਰ ਵੀ ਗੁਦਾਮ ਨੂੰ ਬਚਾਉਂਦੇ-ਬਚਾਉਂਦੇ ਲੱਖਾਂ ਰੁਪਏ ਦਾ ਸਾਮਾਨ ਅੱਗ ਦੀ ਲਪੇਟ ਵਿਚ ਆ ਗਿਆ ਹੈ ਜੀਵਨ ਕੁਮਾਰ ਨੇ ਲੋਕਾਂ ਦਾ ਤੇ ਡੇਰਾ ਸੱਚਾ ਸੌਦਾ ਸਿਰਸਾ ਦੇ ਸ਼ਰਧਾਲੂਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜੋ ਔਖੀ ਘੜੀ ਦੇ ਵਿਚ ਸਾਡਾ ਸਾਥ ਦਿੱਤਾ।

ਇਸ ਮੌਕੇ ਸਾਬਕਾ ਐਮ ਸੀ ਸੰਦੀਪ ਕੁਮਾਰ ਦੀਪੂ ਅਤੇ ਸ਼ਹਿਰ ਨਿਵਾਸੀਆਂ ਨੇ ਆਖਿਆ ਕਿ ਫਾਇਰ ਬ੍ਰਿਗੇਡ ਸਟੇਸ਼ਨ ਲਹਿਰਾ ਵਿਖੇ ਸਥਾਪਿਤ ਹੋਣਾ ਚਾਹੀਦਾ ਹੈ ਪਹਿਲਾਂ ਵੀ ਕਈ ਵਾਰ ਸ਼ਹਿਰ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਹਨ ਜਦ ਤੱਕ ਫਾਇਰ ਬਿਗ੍ਰੇਡ ਬਾਹਰੋਂ ਆਉਂਦੀ ਹੈ ਉਦੋਂ ਤੱਕ ਤਾਂ ਗੁਦਾਮ ਸੜ ਕੇ ਸੁਆਹ ਹੋ ਜਾਂਦਾ ਹੈ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਨੇ ਵੀ ਹਾਲੇ ਤੱਕ ਲਹਿਰਾਗਾਗਾ ਸ਼ਹਿਰ ਦੇ ਲਈ ਫਾਇਰ ਬਗਰੇਡ ਸਥਾਪਿਤ ਨਹੀਂ ਕੀਤੀ ਜਿਸ ਦੀ ਮੰਗ ਬਹੁਤ ਪੁਰਾਣੀ ਹੈ ਪਹਿਲਾਂ ਵੀ ਬਾਈਪਾਸ ਰੋਡ ਐਸ ਡੀ ਐਮ ਦਫਤਰ ਦੇ ਨੇੜੇ ਅਤੇ ਫਰਨੀਚਰ ਮਾਰਕੀਟ ਵਿੱਚ ਅੱਗ ਲੱਗਣ ਦੀ ਘਟਨਾ ਦੇ ਨਾਲ ਲੱਖਾਂ ਦਾ ਨੁਕਸਾਨ ਹੋ ਚੁੱਕਿਆ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਲਹਿਰਾਗਾਗਾ ਵਿਖੇ ਫਾਇਰ ਬਿਗ੍ਰੇਡ ਦਾ ਹੋਣਾ ਬਹੁਤ ਜਿਆਦਾ ਜਰੂਰੀ ਹੈ ਤਾਂ ਜੋ ਮੋਕੇ ਤੇ ਆ ਕੇ ਲੱਖਾਂ ਦਾ ਹੋਣ ਵਾਲਾ ਨੁਕਸਾਨ ਤੋਂ ਬਚਾਇਆ ਜਾ ਸਕੇ।

ਇਸ ਮੌਕੇ ਡੇਰਾ ਸੱਚਾ ਸੌਦਾ ਸਿਰਸਾ ਦੇ ਸ਼ਰਧਾਲੂ ਬਲਵੰਤ ਸਿੰਘ ਇੰਸਾਂ ਨੇ ਦੱਸਿਆ ਕਿ ਜਦੋਂ ਵੀ ਸਾਨੂੰ ਅੱਗ ਲੱਗਣ ਦੀ ਘਟਨਾ ਦਾ ਪਤਾ ਚੱਲਿਆ ਤਾਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਮੈਂਬਰਾਂ ਨੇ ਆ ਕੇ ਮੋਰਚਾ ਸੰਭਾਲਿਆ। ਬਲਵੰਤ ਸਿੰਘ ਨੇ ਦੱਸਿਆ ਕਿ ਕੋਈ ਵੀ ਹਾਲਾਤ ਹੋਵੇ ਜਾਂ ਕਿਤੇ ਵੀ ਕੋਈ ਆਫ਼ਤ ਆਵੇ ਤਾਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਮੈਂਬਰ ਹਮੇਸ਼ਾ ਤਿਆਰ ਰਹਿੰਦੇ ਹਨ। ਡੇਰਾ ਸੱਚਾ ਸੌਦਾ ਦੇ ਇਹਨਾਂ ਬਹਾਦਰ ਸੇਵਾਦਾਰਾਂ ਦੀ ਇਲਾਕੇ ਦੇ ਲੋਕਾਂ ਨੇ ਖੂਬ ਸ਼ਲਾਘਾ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।