(ਮਨਜੀਤ ਨਰੂਆਣਾ) ਸੰਗਤ ਮੰਡੀ। ਬਠਿੰਡਾ–ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੀਆਂ ਸੰਗਤ ਕੈਂਚੀਆਂ ਨਜ਼ਦੀਕ ਟਰੱਕ ਤੇ ਕਾਰ ਦੀ ਟੱਕਰ ’ਚ ਵੇਰਕਾ ਪਲਾਂਟ ਦੇ ਸਹਾਇਕ ਮੈਨੇਜ਼ਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਅਰਨੀਆ ਵਾਲਾ ਆਪਣੀ ਕਾਰ ’ਤੇ ਡੱਬਵਾਲੀ ਮੰਡੀ ਤੋਂ ਬਠਿੰਡਾ ਵੱਲ ਆ ਰਿਹਾ ਸੀ, ਜਦ ਉਹ ਸੰਗਤ ਕੈਂਚੀਆਂ ਨਜ਼ਦੀਕ ਪਹੁੰਚਿਆਂ ਤਾਂ ਬਠਿੰਡਾ ਵਾਲੇ ਪਾਸਿਓਂ ਆ ਰਹੇ ਟਰੱਕ ਨਾਲ ਉਸ ਦੀ ਕਾਰ ਦੀ ਸਿੱਧੀ ਟੱਕਰ ਹੋ ਗਈ।
ਇਹ ਵੀ ਪੜ੍ਹੋ: Banned China Door: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੱਡੀ ਕਾਰਵਾਈ, ਚਾਈਨਾ ਡੋਰ ਦੇ 330 ਗੱਟੇ ਬਰਾਮਦ
ਘਟਨਾ ਦਾ ਪਤਾ ਲੱਗਦਿਆਂ ਹੀ ਸੰਗਤ ਸਹਾਰਾ ਸੇਵਾ ਸੰਸਥਾ ਦਾ ਵਲੰਟੀਅਰ ਸਿਕੰਦਰ ਕੁਮਾਰ ਮੌਕੇ ’ਤੇ ਐਂਬੂਲੈਂਸ਼ ਲੈ ਕੇ ਪਹੁੰਚੇ ਤਦ ਤੱਕ ਕੁਲਦੀਪ ਸਿੰਘ ਦੀ ਮੌਤ ਹੋ ਗਈ ਸੀ। ਸਿਕੰਦਰ ਕੁਮਾਰ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਕੁਲਦੀਪ ਸਿੰਘ ਬਠਿੰਡਾ ਵਿਖੇ ਬਣੇ ਵੇਰਕਾ ਪਲਾਂਟ ’ਚ ਸਹਾਇਕ ਮੈਨੇਜਰ ਲੱਗਿਆ ਹੋਇਆ ਸੀ। ਸੰਗਤ ਪੁਲਿਸ ਵੱਲੋਂ ਵਾਰਸਾਂ ਦੇ ਬਿਆਨਾਂ ’ਤੇ ਕਾਰਵਾਈ ਅਮਲ ’ਚ ਲਿਆਦੀ ਜਾ ਰਹੀ ਹੈ। Road Accident