ਸਾਡੇ ਨਾਲ ਸ਼ਾਮਲ

Follow us

9.4 C
Chandigarh
Thursday, January 22, 2026
More
    Home Breaking News ਪੰਜਾਬ ਦੇ ਜ਼ਿਲ੍...

    ਪੰਜਾਬ ਦੇ ਜ਼ਿਲ੍ਹਿਆਂ ’ਚ ਦਿਨ ਚੜ੍ਹਦਿਆਂ ਹੀ ਆਈ ਮੁਸੀਬਤ, ਤਿੰਨ ਫੁੱਟ ਵਧਿਆ ਪਾਣੀ, ਲੋਕਾਂ ’ਚ ਸਹਿਮ ਦਾ ਮਾਹੌਲ

    Fazilka News
    Fazilka News: ਪੰਜਾਬ ਦੇ ਜ਼ਿਲ੍ਹਿਆਂ ’ਚ ਦਿਨ ਚੜ੍ਹਦਿਆਂ ਹੀ ਆਈ ਮੁਸੀਬਤ, ਤਿੰਨ ਫੁੱਟ ਵਧਿਆ ਪਾਣੀ, ਲੋਕਾਂ ’ਚ ਸਹਿਮ ਦਾ ਮਾਹੌਲ

    Fazilka News: ਫਾਜ਼ਿਲਕਾ। ਫਾਜ਼ਿਲਕਾ ਜ਼ਿਲ੍ਹੇ ਦੇ ਲੋਕਾਂ ਲਈ ਇੱਕ ਵਾਰ ਫਿਰ ਮੁਸੀਬਤ ਖੜ੍ਹੀ ਹੋ ਗਈ ਹੈ ਕਿਉਂਕਿ ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਜ਼ਿਲ੍ਹੇ ’ਚ ਮੁੜ ਹੜ੍ਹ ਆ ਗਿਆ, ਜਿਸ ਨੇ ਕਾਫੀ ਤਬਾਹੀ ਮਚਾਈ। ਬੀਤੇ ਦਿਨ ਆਏ ਹੜ੍ਹਾਂ ਕਾਰਨ ਲੋਕਾਂ ਦੇ ਘਰਾਂ ਦਾ ਵੱਡਾ ਨੁਕਸਾਨ ਹੋ ਗਿਆ ਸੀ ਅਤੇ ਫ਼ਸਲਾਂ ਵੀ ਨੁਕਸਾਨੀਆਂ ਗਈਆਂ ਸਨ ਅਤੇ ਕਰੀਬ ਡੇਢ ਮਹੀਨੇ ਬਾਅਦ ਪਾਣੀ ਉਤਰਿਆ ਹੈ। ਹੁਣ ਲੋਕ ਆਪਣੀ ਜ਼ਿੰਦਗੀ ਵਾਪਸ ਲੀਹਾਂ ’ਤੇ ਲਿਆਉਣ ’ਚ ਲੱਗੇ ਹੋਏ ਸਨ ਤਾਂ ਰਾਤੋ-ਰਾਤ ਫਿਰ ਫਾਜ਼ਿਲਕਾ ਜ਼ਿਲ੍ਹੇ ’ਚ ਪਾਣੀ ਚੜ੍ਹ ਆਉਣ ਕਾਰਨ ਹੜ੍ਹ ਆ ਗਿਆ ਅਤੇ ਕਈ ਲੋਕਾਂ ਨੂੰ ਆਪਣੇ ਘਰ ਛੱਡ ਕੇ ਜਾਣਾ ਪਿਆ।

    Read Also : ਜ਼ਿੰਦਗੀ ਦੀ ਜੰਗ ਹਾਰੇ Rajveer Jawandha, ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਤੋੜਿਆ ਦਮ

    ਪਾਕਿਸਤਾਨ ਵਾਲੇ ਪਾਸਿਓਂ ਆਏ ਪਾਣੀ ਨੇ ਫਿਰ ਫ਼ਸਲਾਂ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਰਾਤੋ-ਰਾਤ 3 ਫੁੱਟ ਪਾਣੀ ਵੱਧ ਗਿਆ, ਜਿਸ ਕਾਰਨ ਪਿੰਡ ਤੇਜਾ ਰੁਹੇਲਾ ਅਤੇ ਮੌਜਮ ਨੂੰ ਜੋੜਨ ਵਾਲੇ ਪੁਲ ਦਾ ਪਾਣੀ ਆਉਣ ਕਾਰਨ ਰਾਹ ਬੰਦ ਹੋ ਗਿਆ ਹੈ। ਪਿੱਛੇ ਤੋਂ ਪਾਣੀ ਛੱਡੇ ਜਾਣ ਕਾਰਨ ਫਿਰੋਜ਼ਪੁਰ ’ਚ ਵੀ ਸਤਲੁਜ ਦਰਿਆ ’ਚ ਪਾਣੀ ਦਾ ਵਹਾਅ ਵੱਧ ਗਿਆ ਹੈ।

    Fazilka News

    ਦਰਿਆ ਦੇ ਨਾਲ ਲੱਗਦੇ ਪਿੰਡ ਕਾਲੂ ਵਾਲਾ ਦੇ ਲੋਕਾਂ ਨੇ ਦੱਸਿਆ ਕਿ ਕਰੀਬ 40,000 ਕਿਊਸਿਕ ਪਾਣੀ ਛੱਡੇ ਜਾਣ ਨਾਲ ਕਾਰਨ ਪਾਣੀ ਦੇ ਤੇਜ਼ ਵਹਾਅ ਨੇ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਢਾਹ ਲਗਾਈ ਹੈ, ਜਿਸ ਨਾਲ ਉਨ੍ਹਾਂ ਦੀਆਂ ਜ਼ਮੀਨਾਂ ਦਾ ਨੁਕਸਾਨ ਹੋਇਆ ਹੈ। ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਦਰਿਆ ’ਚ ਨੋਚਾਂ ਬਣਾਈਆਂ ਜਾਣ, ਤਾਂ ਜੋ ਪਾਣੀ ਦਾ ਵੱਧਦਾ ਵਹਾਅ ਆਸ-ਪਾਸ ਦੇ ਪਿੰਡਾਂ ਨੂੰ ਨੁਕਸਾਨ ਨਾ ਪਹੁੰਚ ਸਕੇ।