ਵਿਰਾਟ ਫੌਜ ਦੀ ਤੀਹਰੀ ਇਤਿਹਾਸਕ ਜਿੱਤ

Triple Historical Victory, Virat Army

ਤੀਜਾ ਟੈਸਟ 137 ਦੌੜਾਂ ਨਾਲ ਜਿੱਤਿਆ

ਮੈਲਬਰਨ, ਏਜੰਸੀ। ਵਿਰਾਟ ਫੌਜ ਨੇ ਐਤਵਾਰ ਨੂੰ ਪੰਜਵੇਂ ਅਤੇ ਆਖਰੀ ਦਿਨ ਸਵੇਰ ਦਾ ਸੈਸ਼ਨ ਬਾਰਸ਼ ਨਾਲ ਧੋਤੇ ਜਾਣ ਦੇ ਬਾਵਜੂਦ ਆਸਟਰੇਲੀਆ ਦੀਆਂ ਬਚੀਆਂ ਬਾਕੀ ਦੋ ਵਿਕਟਾਂ ਜਲਦੀ ਕੱਢਦੇ ਹੋਏ ਤੀਜਾ ਟੈਸਟ 137 ਦੌੜਾਂ ਨਾਲ ਜਿੱਤ ਕੇ ਚਾਰ ਮੈਚਾਂ ਦੀ ਸੀਰੀਜ਼ ‘ਚ 2-1 ਦਾ ਵਾਧਾ ਬਣਾ ਲਿਆ ਅਤੇ ਬਾਰਡਰ-ਗਾਵਸਕਰ ਟ੍ਰਾਫੀ ‘ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ।

ਆਸਟਰੇਲੀਆ ਨੇ 399 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਚੌਥੇ ਦਿਨ ਦੀ ਸਮਾਪਤੀ ਤੱਕ ਅੱਠ ਵਿਕਟਾਂ ‘ਤੇ 258 ਦੌੜਾਂ ਬਣਾ ਕੇ ਭਾਰਤ ਦਾ ਇੰਤਜਾਰ ਵਧਾ ਦਿੱਤਾ ਸੀ। ਪੰਜਵੇਂ ਦਿਨ ਸਵੇਰ ਦਾ ਸੈਸ਼ਨ ਬਾਰਸ਼ ਕਾਰਨ ਧੋਤਾ ਗਿਆ ਜਿਸ ਨਾਲ ਸ਼ੰਕਾਵਾਂ ਪੈਦਾ ਹੋਣ ਲੱਗੀਆਂ ਸਨ ਪਰ ਜਿਵੇਂ ਹੀ ਖੇਡ ਸ਼ੁਰੂ ਹੋਇਆ ਭਾਰਤੀ ਤੇਜ ਗੇਂਦਬਾਜਾਂ ਨੇ ਆਸਟਰੇਲੀਆ ਦੀ ਪਾਰੀ ਨੂੰ 261 ਦੌੜਾਂ ‘ਤੇ ਸਮੇਟ ਕੇ ਭਾਰਤ ਦੀ ਝੋਲੀ ‘ਚ ਤੀਹਰੀ ਇਤਿਹਾਸਕ ਜਿੱਤ ਪਾ ਦਿੱਤੀ। ਭਾਰਤ ਨੇ 4.3 ਓਵਰਾਂ ‘ਚ ਬਚੀਆਂ ਹੋਈਆਂ ਦੋ ਵਿਕਟਾਂ ਕੱਢ ਕੇ ਮੇਜਬਾਨ ਟੀਮ ਦਾ ਸੰਘਰਸ਼ ਸਮਾਪਤ ਕਰ ਦਿੱਤਾ।

ਭਾਰਤ ਨੇ ਇਸ ਤਰ੍ਹਾਂ 37 ਸਾਲ ਦੇ ਲੰਮੇ ਫਰਕ ਤੋਂ ਬਾਅਦ ਮੈਲਬਰਨ ‘ਚ ਟੈਸਟ ਜਿੱਤਿਆ, ਉਸ ਨੇ ਆਸਟਰੇਲੀਆ ‘ਚ 40 ਸਾਲ ਬਾਅਦ ਕਿਸੇ ਟੈਸਟ ਸੀਰੀਜ਼ ‘ਚ ਦੋ ਟੈਸਟ ਜਿੱਤੇ ਅਤੇ ਆਸਟਰੇਲੀਆ ‘ਚ 26 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਬਾਕਸਿੰਗ ਡੇ ਟੈਸਟ ਪਹਿਲੀ ਵਾਰ ਜਿੱਤਿਆ। ਭਾਰਤ ਦੀ ਇਸ ਦੇ ਨਾਲ ਹੀ ਆਪਣੇ ਟੈਸਟ ਇਤਿਹਾਸ ‘ਚ ਇਹ 150ਵੀਂ ਜਿੱਤ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।