ਬਰਨਾਲਾ, ਜੀਵਨ
ਟਰਾਈਡੈਂਡ ਗਰੁੱਪ ਵੱਲੋਂ ਚੇਅਰਮੈਨ ਪਦਮ ਸ਼੍ਰੀ ਰਾਜਿੰਦਰ ਗੁਪਤਾ ਜੀ ਦੀ ਅਗਵਾਈ ਵਿੱਚ ਬਰਨਾਲਾ ਨਿਵਾਸੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਮੁਫ਼ਤ ਮੈਗਾ ਮੈਡੀਕਲ ਕੈਂਪ 9 ਜਨਵਰੀ ਤੋਂ ਲਗਾਏ ਜਾ ਰਹੇ ਹਨ। ਇਹ ਮੈਡੀਕਲ ਕੈਂਪ 9 ਜਨਵਰੀ ਤੋਂ ਲੈ ਕੇ 29 ਮਾਰਚ ਤੱਕ ਲਗਾਤਾਰ ਤਿੰਨ ਮਹੀਨੇ ਚੱਲਣਗੇ ਅਤੇ ਮਹੀਨੇ ਦੇ ਹਰ ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਟਰਾਈਡੈਂਟ ਗਰੁੱਪ ਬਰਨਾਲਾ ਦੇ ਸਾਹਮਣੈ ਅਰੁਣ ਮੈਮੋਰਿਅਲ ਕਲਚਰਲ ਸੈਂਟਰ ਵਿਖੇ ਲਗਾਏ ਜਾਣਗੇ। ਅੱਜ ਸੀਐਮਸੀ ਲੁਧਿਆਣਾ ਤੋਂ ਡਾ.ਸੈਮਿਉਲ ਦੀ ਅਗਵਾਈ ਵਿੱਚ ਪਹੁੰਚੀ ਡਾਕਟਰਾਂ ਦੀ ਟੀਮ ਨਾਲ ਪ੍ਰਬੰਧਾਂ ਸੰਬੰਧੀ ਟਰਾਈਡੈਂਟ ਅਧਿਕਾਰੀਆਂ ਦੀ ਮੀਟਿੰਗ ਵੀ ਕੀਤੀ ਗਈ ਅਤੇ ਮੈਡੀਕਲ ਕੈਂਪ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਡਮਿਨ ਹੈਡ ਸ੍ਰੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਇਨ੍ਹਾਂ ਮੈਡੀਕਲਾਂ ਵਿੱਚ ਸੀਐਮਸੀ ਲੁਧਿਆਣਾ ਦੇ ਮਾਹਿਰ 70 ਡਾਕਟਰਾਂ ਅਤੇ ਸਟਾਫ਼ ਦੀਆਂ ਟੀਮਾਂ ਕੈਂਪ ਦੌਰਾਨ ਪਹੁੰਚਣ ਵਾਲੇ ਮਰੀਜ਼ਾਂ ਦੀਆਂ ਹਰ ਤਰ੍ਹਾਂ ਦੀਆਂ ਬੀਮਾਰੀਆਂ ਦੇ ਚੈਕਅੱਪ, ਟੈੋਸਟ ਅਤੇ ਅਤੇ ਇਲਾਜ਼ ਮੁਫ਼ਤ ਕਰਨਗੀਆਂ ਅਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮੈਡਕੀਲ ਕੈਪਾਂ ਦੌਰਾਨ ਚਮੜੀ, ਸਰਜਰੀ, ਅੱਖਾਂ, ਦੰਦਾਂ, ਹੱਡੀਆਂ, ਕੈਂਸਰ, ਪਲਾਸਟਿਕ ਸਰਜ਼ਰੀ, ਨਿਉਰੋਲੌਜ਼ੀ, ਕਾਰਡੀਓਲੌਜ਼ੀ ਆਦਿ ਦੇ ਮੁਫ਼ਤ ਟੈਸਟ ਕਰਕੇ ਲੋੜਵੰਦਾਂ ਦੇ ਮੁਫ਼ਤ ਇਲਾਜ਼ ਕੀਤੇ ਜਾਣਗੇ। ਇਸਤੋਂ ਇਲਾਵਾ ਈਸੀਜੀ, ਐਕਸ-ਰੇ, ਅਤੇ ਲੈਬ ਟੈਸਟ ਵੀ ਮੁਫ਼ਤ ਕੀਤੇ ਜਾਣਗੇ। ਸ੍ਰੀ ਰੁਪਿੰਦਰ ਗੁਪਤਾ ਨੇ ਕਿਹਾ ਕਿ ਟਰਾਈਡੈਂਟ ਗਰੁੱਪ ਵੱਲੋਂ ਇਲਾਕੇ ਦੇ ਲੋਕਾਂ ਲਈ ਲਗਾਏ ਜਾ ਰਹੇ ਇਨ੍ਹਾਂ ਮੁਫ਼ਤ ਮੈਡੀਕਲ ਕੈਂਪਾਂ ਵਿੱਚ ਪਹੁੰਚ ਕੇ ਇਲਾਕਾ ਨਿਵਾਸੀ ਜ਼ਰੂਰ ਫ਼ਾਇਦਾ ਉਠਾਉਣ ਅਤੇ ਆਪਣੀਆਂ ਬੀਮਾਰੀਆਂ ਦੇ ਇਲਾਜ਼ ਕਰਵਾਉਣ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ, ਕਲੱਬਾਂ ਕਮੇਟੀਆਂ ਅਤੇ ਨਵੇਂ ਚੁਣੇ ਸਰਪੰਚਾਂ-ਪੰਚਾਂ ਨੂੰ ਅਪੀਲ ਕੀਤੀ ਕਿ ਲੋੜਵੰਦ ਮਰੀਜ਼ਾਂ ਦਾ ਇਲਾਜ਼ ਸੀਐਮਸੀ ਦੇ ਮਾਹਿਰ ਡਾਕਟਰਾਂ ਤੋਂ ਕਰਵਾਉਣ ਲਈ ਇਨ੍ਹਾਂ ਮੈਡੀਕਲ ਕੈਂਪਾਂ ਵਿੱਚ ਲੈ ਕੇ ਆਉਣ।
ਉਨ੍ਹਾਂ ਦੱਸਿਆ ਕਿ ਟਰਾਈਡੈਂਟ ਗਰੁੱਪ ਵੱਲੋਂ ਪਿਛਲੇ ਸਾਲਾਂ ਵਿੱਚ ਵੀ ਚੇਅਰਮੈਨ ਸ੍ਰੀ ਰਾਜਿੰਦਰ ਗੁਪਤਾ ਦੀ ਅਗਵਾਈ ਵਿੱਚ ਇਲਾਕੇ ਦੇ ਲੋਕਾਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਏ ਗਏ, ਜਿਨ੍ਹਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮਰੀਜ਼ਾਂ ਨੇ ਪਹੁੰਚ ਕੇ ਆਪਣਾ ਇਲਾਜ਼ ਕਰਵਾਇਆ। ਹਜ਼ਾਰਾਂ ਮਰੀਜ਼ਾਂ ਦੇ ਅੱਖਾਂ ਦੇ ਮੁਫ਼ਤ ਆਪਰੇਸ਼ਨ, ਹੱਡੀਆਂ, ਦੰਦਾਂ ਸਮੇਤ ਹਰ ਪ੍ਰਕਾਰ ਦੀਆਂ ਬੀਮਾਰੀਆਂ ਦੇ ਮੁਫ਼ਤ ਇਲਾਜ਼ ਕੀਤੇ ਗਏ ਸਨ। ਟਰਾਈਡੈਂਟ ਗਰੁੱਪ ਇਲਾਕਾ ਨਿਵਾਸੀਆਂ ਨੂੰ ਸਿਹਤ ਸਹੂਲਤ ਪ੍ਰਦਾਨ ਕਰਵਾਉਣ ਲਈ ਹਰ ਸਮੇਂ ਤੱਤਪਰ ਹੈ, ਜਿਸਦੇ ਮੱਦੇਨਜ਼ਰ ਹੀ ਇਹ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਇਲਾਕੇ ਦੇ ਲੋੜ ਬੀਮਾਰੀਆਂ ਤੋਂ ਮੁਕਤ ਹੋ ਕੇ ਤੰਦਰੁਸਤ ਹੋ ਸਕਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।