ਸਰੀਰਦਾਨੀ ਸਿਓਪਾਲ ਇੰਸਾਂ ਨੂੰ ਨਾਮ ਚਰਚਾ ਕਰਕੇ ਦਿੱਤੀਆਂ ਸ਼ਰਧਾਂਜਲੀਆਂ

ਚੀਮਾ ਮੰਡੀ ਵਿਖੇ ਸਿਓਪਾਲ ਇੰਸਾਂ ਨਮਿੱਤ ਅੰਤਿਮ ਅਰਦਾਸ ਦੀ ਹੋਈ ਨਾਮ ਚਰਚਾ ਦੌਰਾਨ ਸ਼ਰਧਾਂਜਲੀ ਭੇਂਟ ਕਰਦੀ ਹੋਈ ਸਾਧ-ਸੰਗਤ। ਫੋਟੋ : ਹਰਪਾਲ

ਚੀਮਾ ਮੰਡੀ (ਗੁਰਪ੍ਰੀਤ,ਹਰਪਾਲ, ਕ੍ਰਿਸ਼ਨ, ਜੀਵਨ ਗੋਇਲ)। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਸਰੀਰਦਾਨੀ ਅਤੇ ਅੱਖਾਂ ਦਾਨੀ ਸਿਓਪਾਲ ਇੰਸਾਂ (50) (Tributes Siopal Insan)  ਪੁੱਤਰ ਜੋਧਾ ਰਾਮ ਵਾਸੀ ਸ਼ਿਵ ਕਲੋਨੀ ਚੀਮਾ ਮੰਡੀ ਦਾ ਪਿਛਲੇ ਦਿਨੀਂ ਇੱਕ ਸੰਖੇਪ ਬਿਮਾਰੀ ਕਾਰਨ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਸੱਚਖੰਡ ਜਾ ਬਿਰਾਜੇ ਹਨ । ਉਨ੍ਹਾਂ ਦੀ ਅੰਤਿਮ ਅਰਦਾਸ ਦੀ ਨਾਮ ਚਰਚਾ ਦੁਰਗਾ ਸਕਤੀ ਮੰਦਰ ਤੋਲਾਵਾਲ ਰੋਡ ਚੀਮਾਂ ਮੰਡੀ ਵਿਖੇ ਹੋਈ। ਜਿਸ ਦੀ ਸ਼ੁਰੂਆਤ ਬਲਾਕ ਭੰਗੀਦਾਸ ਰੂਪ ਸਿੰਘ ਇੰਸਾਂ ਨੇ ਮਾਲਕ ਦਾ ਪਵਿੱਤਰ ਨਾਅਰਾ ਲਾ ਕੇ ਕੀਤੀ।

ਇਸ ਮੌਕੇ ਡੇਰਾ ਸੱਚਾ ਸੋਦਾ ਦੇ ਸਤਿ ਬ੍ਰਹਮਚਾਰੀ ਕ੍ਰਿਸ਼ਨ ਇੰਸਾਂ, ਰਾਜਨੀਤੀਕ ਵਿੰਗ ਦੇ 45 ਮੈਂਬਰ ਪੰਜਾਬ ਪਰਮਜੀਤ ਸਿੰਘ ਇੰਸਾਂ, ਰਾਜਨੀਤਕ ਵਿੰਗ ਦੇ 45 ਮੈਂਬਰ ਪੰਜਾਬ ਰਾਮਕਰਨ ਇੰਸਾਂ ਨੇ ਸਿਉਪਾਲ ਇੰਸਾਂ 15 ਮੈਂਬਰ ਬਲਾਕ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਸਿਓਪਾਲ ਇੰਸਾਂ ਡੇਰਾ ਸੱਚਾ ਸੌਦਾ ਦੇ ਅਣਥੱਕ ਮਿਹਨਤੀ ਸੇਵਾਦਾਰ ਸਨ। ਉਨ੍ਹਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਆਪਣੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਕੇ ਜਿਉਂਦੇ-ਜੀਅ ਕੀਤੇ ਹੋਏ ਪ੍ਰਣ ਨੂੰ ਪੂਰਾ ਕਰਦਿਆਂ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਸਮਰਪਿਤ ਹੁੰਦੇ ਹੋਏ ਇੱਕ ਅਹਿਮ ਭੂਮਿਕਾ ਨਿਭਾਈ ਹੈ।

ਸਿਓਪਾਲ ਇੰਸਾਂ ਹਮੇਸ਼ਾ ਹੀ ਲੋਕ ਸੇਵਾ ਨੂੰ ਸਮਰਪਿਤ ਰਹੇ

ਸਿਓਪਾਲ ਇੰਸਾਂ ਨੇ ਮਾਨਵਤਾ ਭਲਾਈ ਕਾਰਜਾਂ ਦੇ ਹਰੇਕ ਖੇਤਰ ਵਿੱਚ ਅੱਗੇ ਵਧੇ। ਇਹੋ ਜਿਹੇ ਸੇਵਾਦਾਰ ਦਾ ਇਸ ਫਾਨੀ ਦੁਨੀਆ ਤੋਂ ਬੇਵਕਤ ਤੁਰ ਜਾਣਾ ਸਾਡੇ ਸਭ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਬਲਰਾਮ ਕ੍ਰਿਸ਼ਨ ਗਾਊਸ਼ਾਲਾ ਚੀਮਾ ਮੰਡੀ ਦੇ ਪ੍ਰਧਾਨ ਅਸ਼ੋਕ ਕੁਮਾਰ ਮੋਦੀ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸਿਓਪਾਲ ਇੰਸਾਂ ਹਮੇਸ਼ਾ ਹੀ ਲੋਕ ਸੇਵਾ ਨੂੰ ਸਮਰਪਿਤ ਸਨ।

ਨਾਮ ਚਰਚਾ ਦੌਰਾਨ ਸੰਬੋਧਨ ਕਰਦੇ ਬੁਲਾਰੇ।

ਉਨ੍ਹਾਂ ਗਾਊਸ਼ਾਲਾ ਦੇ ਹਰੇਕ ਕੰਮ ’ਚ ਵੱਧ ਚੜ੍ਹੋਹ ਕੇ ਯੋਗਦਾਨ ਪਾਇਆ। ਉਹ ਨੇਕ ਅਤੇ ਲੋਕਾਂ ਦੇ ਹਰਮਨ ਪਿਆਰੇ ਸੇਵਾਦਾਰ ਸਨ। ਇਸ ਮੌਕੇ 45 ਮੈਂਬਰ ਹਰਿੰਦਰ ਇੰਸਾਂ, 45 ਮੈਂਬਰ ਬਲਦੇਵ ਕ੍ਰਿਸ਼ਨ ਇੰਸਾਂ, 45 ਮੈਂਬਰ ਦੁਨੀ ਚੰਦ ਇੰਸਾਂ, 45 ਮੈਂਬਰ ਟੇਕ ਸਿੰਘ ਇੰਸਾਂ, ਯੂਥ 45 ਮੈਂਬਰ ਸੁਨੀਤਾ ਕਾਲੜਾ, 45 ਮੈਂਬਰ ਦਰਸ਼ਨਾ ਇੰਸਾਂ, 45 ਮੈਂਬਰ ਬਲਜੀਤ ਇੰਸਾਂ , 45  ਮੈਂਬਰ ਕਮਲਾ ਇੰਸਾਂ , ਜ਼ਿਲ੍ਹਾ 25 ਮੈਂਬਰ ਸੁਖਪਾਲ ਸਿੰਘ ਇੰਸਾਂ, ਜ਼ਿਲ੍ਹਾ 25 ਮੈਂਬਰ ਰਾਜਿੰਦਰ ਸਿੰਘ ਇੰਸਾਂ, ਜ਼ਿਲ੍ਹਾ 25 ਮੈਂਬਰ ਗੁਰਤੇਜ ਸਿੰਘ ਇੰਸਾਂ, ਜ਼ਿਲ੍ਹਾ ਪੰਚੀ ਮੈਂਬਰ ਹਰਜਿੰਦਰ ਸਿੰਘ ਇੰਸਾਂ, ਜ਼ਿਲ੍ਹਾ ਸੁਜਾਨ ਭੈਣ ਧੰਨਜੀਤ ਇੰਸਾਂ ਤੋਂ ਇਲਾਵਾ ਧਾਰਮਿਕ ਰਾਜਨੀਤਕ, ਦੋਸਤ ਮਿੱਤਰ ਅਤੇ ਰਿਸ਼ਤੇਦਾਰਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ ।

ਸੱਚ ਕਹੂੰ ਅਖਬਾਰ ਦੇ ਸਰਕੂਲੇਸਨ ਵਿਭਾਗ ਦੇ ਰਾਹੁਲ ਇੰਸਾਂ ਸੰਗਰੂਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਤੋਂ ਇਲਾਵਾ ਬਲਾਕ ਧਰਮਗੜ੍ਹ, ਬਲਾਕ ਸੰਗਰੂਰ, ਬਲਾਕ ਲਹਿਰਾਗਾਗਾ, ਬਲਾਕ ਸੁਨਾਮ, ਬਲਾਕ ਮਹਿਲਾ ਚੌਂਕ, ਬਲਾਕ ਦਿੜ੍ਹਬਾ, ਬਲਾਕ ਭੀਖੀ ਅਤੇ ਬਲਾਕ ਲੌਂਗੋਵਾਲ ਦੇ ਜ਼ਿੰਮੇਵਾਰ, ਸ਼ਾਹ ਸਤਿਨਾਮ ਜੀ ਗ੍ਰੀਨ ਐਸ਼ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ, ਸੁਜਾਨ ਭੈਣਾਂ, ਯੂਥ ਵੀਰਗਨਾਂਏ, ਨੌਜਵਾਨ ਸੰਮਤੀ, ਬਜ਼ੁਰਗ ਸੰਮਤੀ, ਪਿੰਡਾਂ/ਸ਼ਹਿਰਾਂ ਦੇ ਭੰਗੀਦਾਸ ਅਤੇ ਬਲਾਕ ਦੇ ਵੱਖ-ਵੱਖ ਪਿੰਡਾਂ ਤੋਂ ਸਾਧ-ਸੰਗਤ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ।

ਲੋੜਵੰਦਾਂ ਨੂੰ ਦਿੱਤਾ ਰਾਸ਼ਨ

rasan

ਸੱਚਾ ਸੌਦਾ ਦੇ ਸੇਵਾਦਾਰ ਸਰੀਰਦਾਨੀ ਅਤੇ ਅੱਖਾਂ ਦਾਨੀ ਸਿਓਪਾਲ ਇੰਸਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਅੰਤਿਮ ਅਰਦਾਸ ਦੀ ਨਾਮ ਚਰਚਾ ਦੌਰਾਨ ਪੰਜ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਵਰਤੋਂ ਯੋਗ ਰਾਸ਼ਨ ਦਿੱਤਾ ਗਿਆ।

ਸਰੀਰਦਾਨੀ ਅਤੇ ਅੱਖਾਂ ਦਾਨੀ ਹੋਣ ਦਾ ਮਾਣ ਹਾਸਲ ਕੀਤਾ

ਪਰਿਵਾਰ ਨੂੰ ਕਰਦੇ ਹੋਏ ਡਾ.ਅਜੇ ਸ਼ਰਮਾ। ਤਸਵੀਰਾਂ : ਹਰਪਾਲ

ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸਿਓਪਾਲ ਇੰਸਾਂ  ਨੇ ਜਿਉਂਦੇ ਜੀਅ ਅੱਖਾਂਦਾਨ ਤੇ ਸਰੀਰਦਾਨ ਕਰਨ ਦਾ ਫਾਰਮ ਭਰਿਆ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਇੱਛਾ ਪੂਰੀ ਕਰਦਿਆਂ ਉਨ੍ਹਾਂ ਦੀਆਂ ਅੱਖਾਂ ਦਾਨ ਤੇ ਸਰੀਰਦਾਨ ਕੀਤਾ। ਉਨ੍ਹਾਂ ਦੀ ਅੰਤਿਮ ਅਰਦਾਸ ਦੀ ਨਾਮ ਚਰਚਾ ਦੌਰਾਨ ਡਾ. ਅਜੇ ਸ਼ਰਮਾ ਨੇ ਪਰਿਵਾਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।

ਇਸ ਮੌਕੇ ਡਾ. ਅਜੇ ਸ਼ਰਮਾ (ਮੌਨੂੰ ਇੰਸਾਂ) ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਤਹਿਤ ਬਲਾਕ ਲੌਂਗੋਵਾਲ ਦੇ ਮ੍ਰਿਤਕ ਸਿਓਪਾਲ ਇੰਸਾਂ 15 ਮੈਂਬਰ ਬਲਾਕ ਲੌਂਗੋਵਾਲ ਦੇ ਦੇਹਾਂਤ ਉਪਰੰਤ ਪਰਿਵਾਰ ਵੱਲੋਂ ਦੋਵੇਂ ਅੱਖਾਂ ਦਾਨ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਿਓਪਾਲ ਇੰਸਾਂ ਨੇ ਆਪਣੇ ਜਿਉਂਦੇ ਜੀਅ ਮਨੁੱਖਤਾ ਦੀ ਸੇਵਾ ਲਈ ਅੱਖਾਂ ਦਾਨ ਕਰਨ ਦਾ ਪ੍ਰਣ ਲਿਆ ਸੀ ਤਾਂ ਕਿਸੇ ਹੋਰ ਜ਼ਿੰਦਗੀ ਨੂੰ ਰੌਸ਼ਨ ਕੀਤਾ ਜਾ ਸਕੇ। ਇਸ ਉਤਮ ਕਾਰਜ ਲਈ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਨ੍ਹੀ ਹੀ ਘੱਟ ਹੈ। ਉਨ੍ਹਾਂ ਸਿਓਪਾਲ ਇੰਸਾਂ ਨੂੰ ਸਲੂਟ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਦੋਵੇਂ ਅੱਖਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਲਈ ਭੇਜੀਆਂ ਗਈਆਂ ਹਨ ਜਿੱਥੇ ਦੋ ਹੋਰ ਜ਼ਿੰਦਗੀਆਂ ਨੂੰ ਹਨੇਰੇ ਵਿੱਚੋਂ ਕੱਢ ਕੇ ਚਾਨਣ ਮੁਨਾਰਾ ਕਰਨਗੀਆਂ। ਉਨ੍ਹਾਂ ਕਿਹਾ ਕਿ ਅਜਿਹੇ ਮਹਾਨ ਕਾਰਜ ਕਰਨ ਤੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ