ਸਾਡੇ ਨਾਲ ਸ਼ਾਮਲ

Follow us

11 C
Chandigarh
Monday, January 19, 2026
More
    Home Breaking News ਸ਼ਹੀਦਾਂ ਦੀ 11ਵ...

    ਸ਼ਹੀਦਾਂ ਦੀ 11ਵੀਂ ਬਰਸੀ ਮੌਕੇ ਨਾਮ ਚਰਚਾ ਦੌਰਾਨ ਸਾਧ-ਸੰਗਤ ਨੇ ਦਿੱਤੀ ਸ਼ਰਧਾਂਜਲੀ

    Naamchrcah
    ਚੀਮਾ ਮੰਡੀ:  ਬਲਾਕ ਲੌਂਗੋਵਾਲ ਦੇ ਸ਼ਹੀਦਾਂ ਨੂੰ ਨਾਮ ਚਰਚਾ ਦੌਰਾਨ ਦਿੱਤੀ ਸ਼ਰਧਾਂਜਲੀ। ਤਸਵੀਰਾਂ : ਹਰਪਾਲ।

    ਚੀਮਾ ਮੰਡੀ, (ਹਰਪਾਲ)। ਮਾਨਵਤਾ ਭਲਾਈ ਕਾਰਜਾਂ ‘ਤੇ ਅਡੋਲ ਚੱਲਣ ਵਾਲੇ ਤੇ ਆਪਣੇ ਸੱਚੇ ਸਤਿਗੁਰ ‘ਤੇ ਦ੍ਰਿੜ ਵਿਸ਼ਵਾਸ ਰਹਿਣ ਵਾਲੇ ਸ਼ਹੀਦ ਕੁਲਦੀਪ ਸਿੰਘ ਇੰਸਾਂ, ਸ਼ਹੀਦ ਬੂਟਾ ਸਿੰਘ ਇੰਸਾਂ, ਸ਼ਹੀਦ ਮਲਕੀਤ ਸਿੰਘ ਇੰਸਾਂ ਦੀ 11ਵੀਂ ਬਰਸੀ ਉਨ੍ਹਾਂ ਦੀ ਯਾਦ ਵਿੱਚ ਬਣੇ ਅਡੋਲ ਆਸ਼ਿਕ-ਏ-ਸਤਿਗੁਰ ਯਾਦਗਾਰ ਨਾਮ ਚਰਚਾ (Naamcharcha ) ਘਰ ਪਿੰਡ ਝਾੜੋਂ (ਬਲਾਕ ਲੌਂਗੋਵਾਲ) ਵਿਖੇ ਬੜੀ ਹੀ ਸ਼ਰਧਾ ਪੂਰਵਕ ਮਨਾਈ ਗਈ।ਇਸ ਨਾਮ ਚਰਚਾ ਦੌਰਾਨ ਬਲਾਕ ਲੌਂਗੋਵਾਲ ਤੋਂ ਇਲਾਵਾਂ ਧਰਮਗੜ੍ਹ, ਸੁਨਾਮ,ਧੂਰੀ ਮਹਿਲਾ ਚੌਕ, ਸੰਗਰੂਰ, ਲਹਿਰਾਗਾਗਾ, ਦਿੜ੍ਹਬਾ , ਭੀਖੀ ਆਦਿ ਬਲਾਕਾਂ ਦੀ ਸਾਧ ਸੰਗਤ ਨੇ ਹਾਜ਼ਰੀ ਲਗਵਾਈ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

    ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰ ਬਹੁਤ ਹੀ ਧੰਨ ਹਨ : 85 ਮੈਂਬਰ ਰਾਮਕਰਨ ਇੰਸਾਂ

    ਇਸ ਮੌਕੇ ਪੰਜਾਬ 85 ਮੈਂਬਰ ਰਾਮਕਰਨ ਇੰਸਾਂ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰ ਬਹੁਤ ਹੀ ਧੰਨ ਹਨ ਅਸੀਂ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਲਾਮ ਕਰਦੇ ਹਾਂ। ਸ਼ਹੀਦ ਕਹਾਉਣਾ ਕੋਈ ਸੌਖਾ ਨਹੀਂ, ਜੇ ਸੱਚੇ ਮੁਰਸ਼ਿਦ ਕਾਮਿਲ ਨਾਲ ਆਪਣੀ ਪ੍ਰੀਤ ਲਾ ਕੇ ਓੜ ਨਿਭਾਅ ਜਾਂਦੇ ਹਨ ਤੇ ਸਤਿਗੁਰ ਦੇ ਪਾਏ ਪੂਰਨਿਆਂ ‘ਤੇ ਚੱਲਦਿਆਂ ਮਾਨਵਤਾ ਦੀ ਸੇਵਾ ਕਰਦੇ ਹੋਏ ਇਸ ਮਾਤ ਲੋਕ ਵਿੱਚੋਂ ਚਲੇ ਜਾਂਦੇ ਹਨ, ਉਹ ਹੀ ਸਤਿਗੁਰ ਦੇ ਨਿਵਾਜੇ ਹੋਏ ਸ਼ਹੀਦ ਹੁੰਦੇ ਹਨ। ਉਹ ਸ਼ਹੀਦ ਸਾਨੂੰ ਆਪਣੇ ਪਿੱਛੇ ਬਹੁਤ ਕੁੱਝ ਸੋਚਣ ਲਈ ਮਜ਼ਬੂਰ ਕਰਕੇ ਗਏ ਹਨ।

    Naamcharcha

    ਉਨ੍ਹਾਂ ਸਾਧ ਸੰਗਤ ਨੂੰ ਅਪੀਲ ਕੀਤੀ ਕਿ ਸਾਨੂੰ ਸਤਿਗੁਰੂ ’ਤੇ ਦ੍ਰਿੜ ਵਿਸ਼ਵਾਸ ਰੱਖਣਾ ਅਤੇ ਸੇਵਾ ਨੂੰ ਸਮਰਪਿਤ ਹੋਣਾ ਹੈ। ਸ਼ਹੀਦਾਂ ਦੀ ਦਿੱਤੀ ਕੁਰਬਾਨੀ ਤੋਂ ਸੋਧ ਲੈਣੀ ਚਾਹੀਦੀ ਹੈ। ਇਹੀ ਸਾਡੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਵੱਖ ਵੱਖ ਬਲਾਕਾਂ ਤੋਂ ਆਈ ਸਾਧ ਸੰਗਤ ਨੇ ਆਪਣੇ ਮੁਰਸਿਦੇ ਕਾਮਿਲ ’ਤੇ ਦ੍ਰਿੜ ਵਿਸ਼ਵਾਸ ਹੋਣ ਦਾ ਸਬੂਤ ਦਿੰਦੇ ਹੋਏ ਹੱਥ ਖੜ੍ਹੇ ਕਰਕੇ ਪ੍ਰਣ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

    ਇਸ ਮੌਕੇ 85 ਮੈਂਬਰ ਬਲਦੇਵ ਕਿਸ਼ਨ ਇਸਾਂ, 85 ਮੈਂਬਰ ਦੁਨੀ ਚੰਦ ਇੰਸਾਂ ,85 ਮੈਂਬਰ ਟੇਕ ਸਿੰਘ ਇੰਸਾਂ, 85ਮੈਬਰ ਰਾਜ ਕੁਮਾਰ ਇੰਸਾਂ, 85 ਮੈਂਬਰ ਤਰਸੇਮ ਕੁਮਾਰ ਇੰਸਾਂ, 85 ਮੈਂਬਰ ਸੁਨੀਤਾ ਕਾਲੜਾ ਇੰਸਾਂ, 85 ਮੈਂਬਰ ਭੈਣ ਕਮਲੇਸ ਇੰਸਾਂ, 85 ਮੈਂਬਰ ਭੈਣ ਨਿਰਮਲਾ ਇੰਸਾਂ,85 ਮੈਂਬਰ ਭੈਣ ਊਸ਼ਾ ਇੰਸਾਂ, 85 ਮੈਂਬਰ ਭੈਣ ਰਣਜੀਤ ਇੰਸਾਂ, 85 ਮੈਂਬਰ ਭੈਣ ਦਰਸ਼ਨਾ ਇੰਸਾਂ, 85 ਮੈਂਬਰ ਯੂਥ ਭੈਣ ਕਮਲਾ ਇੰਸਾਂ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਹਮੇਸ਼ਾ ਹੀ ਮਾਨਵਤਾ ਭਲਾਈ ਦੀ ਸੇਵਾ ਲਈ ਤੱਤਪਰ ਰਹਿੰਦੇ ਹਨ। ਚਾਹੇ ਦਿਨ ਹੋ ਜਾਵੇ ਜਾਂ ਰਾਤ, ਡੇਰਾ ਸ਼ਰਧਾਲੂਆਂ ਦਾ ਮੁੱਖ ਮਕਸਦ ਬਿਨਾ ਕਿਸੇ ਸਵਾਰਥ ਦੇ ਮਾਨਵਤਾ ਭਲਾਈ ਕਰਨਾ ਹੀ ਰਿਹਾ ਹੈ।

    ਚੀਮਾ ਮੰਡੀ:  ਬਲਾਕ ਲੌਂਗੋਵਾਲ ਦੇ ਸ਼ਹੀਦਾਂ ਨੂੰ ਨਾਮ ਚਰਚਾ ਦੌਰਾਨ ਦਿੱਤੀ ਸ਼ਰਧਾਂਜਲੀ। ਤਸਵੀਰਾਂ : ਹਰਪਾਲ।

    Naamcharcha

    ਰਹਿੰਦੀ ਦੁਨੀਆਂ ਤੱਕ ਇਨ੍ਹਾਂ ਸੇਵਾਦਾਰਾਂ ਨੂੰ ਯਾਦ ਕੀਤਾ ਜਾਂਦਾ ਰਹੇਗਾ

    ਇਸੇ ਮਾਨਵਤਾ ਭਲਾਈ ਦੇ ਮਾਰਗ ‘ਤੇ ਚਲਦਿਆਂ ਉਹ ਦੂਜਿਆਂ ਦੀ ਸੇਵਾ ਲਈ ਆਪਣੀ ਜਾਨ ਦੀ ਬਾਜੀ ਵੀ ਲਗਾ ਜਾਂਦੇ ਹਨ ਪਰ ਸੇਵਾ ਤੋਂ ਪਿੱਛੇ ਨਹੀਂ ਹਟਦੇ। ਅਜਿਹੇ ਹੀ ਸਨ ਤਿੰਨ ਸੇਵਾਦਾਰ ਸ਼ਹੀਦ ਮਲਕੀਤ ਸਿੰਘ ਇੰਸਾਂ, ਸ਼ਹੀਦ ਕੁਲਦੀਪ ਸਿੰਘ ਇੰਸਾ ਅਤੇ ਸ਼ਹੀਦ ਬੂਟਾ ਸਿੰਘ ਇੰਸਾਂ, ਜੋ ਕਿ ਮਾਨਵਤਾ ਦੀ ਸੇਵਾ ਦੌਰਾਨ ਹੀ ਸ਼ਹਾਦਤ ਪਾ ਗਏ ਤੇ ਰਹਿੰਦੀ ਦੁਨੀਆਂ ਤੱਕ ਇਨ੍ਹਾਂ ਸੇਵਾਦਾਰਾਂ ਨੂੰ ਯਾਦ ਕੀਤਾ ਜਾਂਦਾ ਰਹੇਗਾ।

    ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ 156ਮਾਨਵਤਾ ਭਲਾਈ ਕਾਰਜਾਂ ਨੂੰ ਸਮੁੱਚੀ ਸਾਧ ਸੰਗਤ ਬੜੇ ਹੀ ਉਤਸ਼ਾਹ ਨਾਲ ਕਰ ਰਹੀ। ਇਹ ਸੇਵਾ ਕਾਰਜ ਵਧ ਚੜ੍ਹ ਕੇ ਸਮੁੱਚੀ ਸਾਧ-ਸੰਗਤ ਨੂੰ ਕਰਨ ਦੀ ਅਪੀਲ ਕੀਤੀ।
    ਇਸ ਮੌਕੇ ਪੰਜਾਬ 85 ਮੈਂਬਰ ਰਣਜੀਤ ਸਿੰਘ ਇੰਸਾਂ, ਪੰਜਾਬ 85 ਮੈਂਬਰ ਮਲਕੀਤ ਸਿੰਘ ਇੰਸਾਂ,ਪੰਜਾਬ 85 ਮੈਂਬਰ ਜਸਵੀਰ ਸਿੰਘ ਇੰਸਾਂ, ਪੰਜਾਬ 85 ਮੈਂਬਰ ਸਹਿਦੇਵ ਇੰਸਾਂ, ਪੰਜਾਬ 85 ਮੈਂਬਰ ਜਗਰੂਪ ਸਿੰਘ ਇੰਸਾਂ,ਪੰਜਾਬ 85 ਮੈਂਬਰ ਗਗਨ ਇੰਸਾਂ ਚੱਠਾ, ਪੰਜਾਬ 85 ਮੈਂਬਰ ਭੁਪਿੰਦਰ ਇੰਸਾਂ ,ਪੰਜਾਬ 85 ਮੈਂਬਰ ਜਗਦੇਵ ਸਿੰਘ ਇੰਸਾਂ, ਪੰਜਾਬ 85 ਮੈਂਬਰ ਸੋਹਣ ਸਿੰਘ ਇੰਸਾਂ,

    ਪੰਜਾਬ 85 ਮੈਂਬਰ ਭੈਣ ਨਿਰਮਲਾ ਦੇਵੀ ਇੰਸਾਂ, ਪੰਜਾਬ 85 ਮੈਂਬਰ ਭੈਣ ਰੰਜੂ ਕਾਲੜਾ, ਪੰਜਾਬ 85 ਮੈਂਬਰ ਭੈਣ ਸਰਬਜੀਤ ਕੌਰ ਇੰਸਾਂ, ਪੰਜਾਬ 85 ਮੈਂਬਰ ਭੈਣ ਨੀਲਮ ਇੰਸਾਂ,ਪੰਜਾਬ 85 ਮੈਂਬਰ ਭੈਣ ਉਰਮਲਾ ਇੰਸਾਂ , ਪੰਜਾਬ 85 ਮੈਂਬਰ ਭੈਣ ਪ੍ਰੇਮ ਲਤਾ ਇੰਸਾਂ, ਪੰਜਾਬ 85 ਮੈਂਬਰ ਭੈਣ ਨਸੀਬ ਕੌਰ ਇੰਸਾਂ, ਪੰਜਾਬ 85 ਮੈਂਬਰ ਭੈਣ ਧੰਨਜੀਤ ਇੰਸਾਂ, ਪੰਜਾਬ 85 ਮੈਂਬਰ ਭੈਣ ਗੁਰਮੀਤ ਕੌਰ ਇੰਸਾਂ, ਪੰਜਾਬ 85 ਮੈਂਬਰ ਭੈਣ ਜਸਵੀਰ ਕੌਰ ਇੰਸਾਂ, ਪੰਜਾਬ 85 ਮੈਂਬਰ ਭੈਣ ਮਨਪ੍ਰੀਤ ਕੌਰ ਇੰਸਾਂ, ਬਲਾਕਾਂ ਦੇ ਬਲਾਕ ਪ੍ਰੇਮੀ ਸੇਵਕ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ,ਵੱਖ-ਵੱਖ ਸੰਮਤੀਆਂ ਦੇ ਜ਼ਿੰਮੇਵਾਰਾਂ ਨੇ ਜਿੱਥੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਉੱਥੇ ਪਿੰਡਾਂ/ਸ਼ਹਿਰਾਂ ਦੇ ਪ੍ਰੇਮੀ ਸੇਵਕਾਂ ਅਤੇ ਵੱਡੀ ਗਿਣਤੀ ਦੇ ਵਿੱਚ ਸਾਧ-ਸੰਗਤ ਨੇ ਪੁੱਜ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।

    10 ਲੋੜਵੰਦਾਂ ਪਰਿਵਾਰਾਂ ਨੂੰ ਦਿੱਤਾ ਰਾਸ਼ਨ

    Naamcharcha
    ਚੀਮਾ ਮੰਡੀ : ਲੋੜਵੰਦਾਂ ਨੂੰ ਰਾਸ਼ਨ ਦਿੰਦੇ ਹੋਏ ਸ਼ਹੀਦਾਂ ਦੇ ਪਰਿਵਾਰ। ਤਸਵੀਰਾਂ : ਹਰਪਾਲ।

    ਸ਼ਹੀਦ ਕੁਲਦੀਪ ਸਿੰਘ ਇੰਸਾਂ, ਸ਼ਹੀਦ ਬੂਟਾ ਸਿੰਘ ਇੰਸਾਂ, ਸ਼ਹੀਦ ਮਲਕੀਤ ਸਿੰਘ ਇੰਸਾਂ ਦੀ 11ਵੀਂ ਬਰਸੀ ਮੌਕੇ ਉਨ੍ਹਾਂ ਦੀ ਯਾਦ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਮਾਨਵਤਾ ਭਲਾਈ ਕਾਰਜਾਂ ਤਹਿਤ ਦਸ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਵਰਤੋਂ ਯੋਗ ਰਾਸ਼ਨ ਦਿੱਤਾ ਗਿਆ।

    LEAVE A REPLY

    Please enter your comment!
    Please enter your name here