ਸਰੀਰਦਾਨੀ ਨੇਤਰਦਾਨੀ ਰਾਜ ਕੁਮਾਰ ਇੰਸਾਂ ਨੂੰ ਦਿੱਤੀ ਸ਼ਰਧਾਂਜਲੀ, 25 ਲੋੜਵੰਦ ਪਰਿਵਾਰਾਂ ਨੂੰ ਵੰਡਿਆਂ ਰਾਸ਼ਨ

Body Donation Sachkahoon

ਪਰਿਵਾਰਕ ਮੈਂਬਰਾਂ ਦੀ ਤਰਫੋਂ 25 ਲੋੜਵੰਦ ਪਰਿਵਾਰਾਂ ਨੂੰ ਦਿੱਤਾ ਗਿਆ ਰਾਸ਼ਨ

ਸਰੀਰਦਾਨੀ ਰਾਜ ਕੁਮਾਰ ਇੰਸਾਂ ਤੋਂ ਸੇਧ ਲੈਣ ਦੀ ਲੋੜ : 45 ਮੈਂਬਰ ਹਰਮਿੰਦਰ ਨੋਨਾ ਇੰਸਾਂ

(ਸੁਨੀਲ ਚਾਵਲਾ) ਸਮਾਣਾ। ਡੇਰਾ ਸ਼ਰਧਾਲੂ ਰਾਜ ਕੁਮਾਰ ਇੰਸਾਂ ਜੋ ਕਿ ਪਿਛਲੇ ਦਿਨੀਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਤੇ ਇਨ੍ਹਾਂ ਦੀ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਪਟਿਆਲਾ ਦੇ ਰਾਜਿੰਦਰਾ ਮੈਡੀਕਲ ਕਾਲਜ ਵਿਖੇ ਦਾਨ ਕਰ ਦਿੱਤਾ ਗਿਆ ਸੀ। ਸਰੀਰਦਾਨੀ ਰਾਜ ਕੁਮਾਰ ਇੰਸਾਂ ਨਮਿੱਤ ਰੱਖੀ ਨਾਮ ਚਰਚਾ ਵਿੱਚ ਸਮਾਜਿਕ, ਰਾਜਨੀਤਿਕ, ਧਾਰਮਿਕ ਪਤਵੰਤਿਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਤੇ ਨਾਮ ਚਰਚਾ ਦੀ ਸਮਾਪਤੀ ਤੋਂ ਬਾਅਦ ਸਰੀਰਦਾਨ ਕਰਨ ’ਤੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਡੇਰਾ ਸੱਚਾ ਸੌਦਾ ਤੋਂ 45 ਮੈਂਬਰ ਹਰਮਿੰਦਰ ਨੋਨਾ ਇੰਸਾਂ ਤੇ 45 ਮੈਂਬਰ ਭੈਣ ਸੁਰਿੰਦਰ ਕੌਰ ਇੰਸਾਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਅੰਤਿਮ ਅਰਦਾਸ ਦੀ ਨਾਮ ਚਰਚਾ ਦੌਰਾਨ ਪਰਿਵਾਰਕ ਮੈਂਬਰਾਂ ਵੱਲੋਂ 25 ਅਤਿ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ।

Body Donation Sachkahoon

ਇਸ ਮੌਕੇ ਸ਼ਰਧਾ ਦੇ ਫੁਲ ਭੇਂਟ ਕਰਦਿਆਂ 45 ਮੈਂਬਰ ਹਰਮਿੰਦਰ ਨੋਨਾ ਇੰਸਾਂ ਤੇ 45 ਮੈਂਬਰ ਭੈਣ ਸੁਰਿੰਦਰ ਕੌਰ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਿਨ ਰਾਤ ਦੀ ਪ੍ਰਵਾਹ ਕੀਤੇ ਬਿਨਾਂ ਮਾਨਵਤਾ ਭਲਾਈ ਕਾਰਜ ਕਰ ਰਹੀ ਹੈ, ਕੁੱਝ ਦਿਨ ਪਹਿਲਾਂ ਸਮਾਣਾ ਦੇ ਘੜਾਮੀਪੱਤੀ ਦੇ ਰਹਿਣ ਵਾਲੇ ਸਰੀਰਦਾਨੀ ਰਾਜ ਕੁਮਾਰ ਇੰਸਾਂ ਮੌਤ ਹੋਣ ਪਿੱਛੋਂ ਉਨ੍ਹਾਂ ਦੇ ਪਰਿਵਾਰ ਨੇ ਡੇਰਾ ਸ਼ਰਧਾਲੂ ਰਾਜ ਕੁਮਾਰ ਇੰਸਾਂ ਦੀ ਇੱਛਾ ਅਨੁਸਾਰ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸਰੀਰਦਾਨੀ ਰਾਜ ਕੁਮਾਰ ਇੰਸਾਂ ਦੇ ਬੇਟੇ ਵਿੱਕੀ ਇੰਸਾਂ ਜਿਹੜੇ ਕਿ ਬਲਾਕ ਸਮਾਣਾ ਦੇ 15 ਮੈਂਬਰ ਵਜੋਂ ਮਾਨਵਤਾ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡੇਰਾ ਸ਼ਰਧਾਲੂ ਰਾਜ ਕੁਮਾਰ ਇੰਸਾਂ ਨੇ ਆਪਣੇ ਬੱਚਿਆਂ ਵਿੱਚ ਮਾਨਵਤਾ ਪ੍ਰਤੀ ਹਰੇਕ ਗੁਣ ਦਿੱਤੇ ਜਿਹੜੇ ਕਿ ਸਾਡੇ ਸਾਹਮਣੇ ਹਨ ਉਨ੍ਹਾਂ ਦੇ ਦੋਵੇਂ ਬੇਟੇ ਮਾਨਵਤਾ ਭਲਾਈ ਦੇ ਕਾਰਜ ਕਰ ਰਹੇ ਹਨ ਤੇ ਅੱਜ ਵੀ ਉਨ੍ਹਾਂ ਨਾਮ ਚਰਚਾ ਵਿਚ ਬੇਫਜੁਲ ਖਰਚ ਕਰਨ ਦੀ ਥਾਂ ਲੋੜਵੰਦ 25 ਪਰਿਵਾਰਾਂ ਨੂੰ ਰਾਸ਼ਨ ਦਿੱਤਾ ਹੈ

ਇਸ ਮੌਕੇ 15 ਮੈਂਬਰ ਅਮਿਤ ਇੰਸਾਂ ਨੇ ਸਰੀਰਦਾਨੀ ਰਾਜ ਕੁਮਾਰ ਇੰਸਾਂ ਦੇ ਜੀਵਨ ’ਤੇ ਵਿਸਥਾਰ ਨਾਲ ਸਾਧ ਸੰਗਤ ਨੂੰ ਦੱਸਿਆ ਤੇ ਕਿਹਾ ਕਿ ਅਸੀਂ ਮਿਲ ਕੇ ਸਾਰੇ ਪ੍ਰਣ ਲਈਏ ਕਿ ਜਿਉਂਦੇ ਜੀਅ ਮਾਨਵਤਾ ਭਲਾਈ ਦੇ ਕਾਰਜ ਕਰੀਏ ਤੇ ਮਰਨ ਉਪਰੰਤ ਸਰੀਰਦਾਨ ਕਰੀਏ। ਇਸ ਮੌਕੇ ਹਲਕਾ ਵਿਧਾਇਕ ਰਾਜਿੰਦਰ ਸਿੰਘ, ਬਹਾਵਲਪੁਰ ਮਹਾਂਸੰਘ ਦੇ ਪ੍ਰਧਾਨ ਰਾਜ ਕੁਮਾਰ ਸੱਚਦੇਵਾ, ਹਲਵਾਈ ਯੂਨੀਅਨ ਦੇ ਪ੍ਰਧਾਨ ਮਹਿੰਦਰਪਾਲ ਕਾਲੜਾ, ਗਰੀਨ ਟਾਉਣ ਦੇ ਪ੍ਰਧਾਨ ਹਰਿੰਦਰ ਭੁਟੇਜਾ, ਚੇਤਨ ਸਿੰਘ ਜ਼ੌੜਾਮਾਜਰਾ, ਜੀਵਨ ਗਰਗ, ਸੰਦੀਪ ਸਿੰਗਲਾ, ਬਲਾਕ ਸਮਾਣਾ ਦੇ ਸਮੂਹ 15 ਮੈਂਬਰ, ਯੂਥ ਵਿਰਾਂਗਨਾਏ, ਸਮੂਹ ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਰਿਸ਼ਤੇਦਾਰਾਂ ਸਣੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ