ਗੱਡੀ ਪਟੜੀ ਤੋਂ ਉਤਰੀ, ਜਾਨੀ ਨੁਕਸਾਨ ਤੋਂ ਬਚਾਅ
ਸੰਗਰੂਰ, ਸੱਚ ਕਹੂੰ ਨਿਊਜ਼। ਧੂਰੀ ਦੇ ਮੁੱਖ ਫਾਟਕ ‘ਤੇ ਲੁਧਿਆਣਾ ਤੋਂ ਜਾਖਲ ਵੱਲ ਜਾ ਰਹੀ ਮਾਲ ਗੱਡੀ ਦੇ ਦੋ ਡੱਬੇ ਪਟੜੀ ਤੋਂ ਹੇਠਾਂ ਉਤਰ ਗਏ। ਇਹ ਹਾਦਸਾ ਤਕਨੀਕੀ ਖਰਾਬੀ ਕਾਰਨ ਹੋਇਆ ਹੈ। ਡੱਬੇ ਪਟੜੀ ਤੋਂ ਉਤਰਨ ਕਾਰਨ ਰੇਲਵੇ ਟਰੈਕ ਰੁਕ ਗਿਆ ਹੈ। ਹਾਲਾਂਕਿ ਇਸ ਹਾਦਸੇ ‘ਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ। ਇਸ ਹਾਦਸੇ ਕਰਕੇ ਸ਼ਹਿਰ ਵੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ।
ਇਸ ਘਟਨਾ ਨਾਲ ਆਵਾਜਾਈ ਤਾਂ ਪ੍ਰਭਾਵਿਤ ਹੋਈ ਹੀ, ਸ਼ਹਿਰ ਨੂੰ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਕਿਉਂਕਿ ਇਹ ਗੱਡੀ ਕਾਫੀ ਲੰਮੀ ਹੋਣ ਕਰਕੇ ਸ਼ਹਿਰ ਦੇ ਦੋਵੇਂ ਫਾਟਕ ਲੰਮਾ ਸਮਾਂ ਬੰਦ ਰਹਿਣਗੇ। ਸਟੇਸ਼ਨ ‘ਤੇ ਰੇਲ ਦੀ ਉਡੀਕ ਕਰ ਰਹੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਾਫੀ ਦੇਰ ਉਡੀਕ ਕਰਨ ਲਈ ਕਿਹਾ ਗਿਆ ਹੈ। ਜਦੋਂ ਤੱਕ ਮਾਲ ਗੱਡੀ ਤੁਰਦੀ ਨਹੀਂ, ਉਦੋਂ ਤੱਕ ਕੋਈ ਹੋਰ ਗੱਡ ਨਾ ਤਾਂ ਲੁਧਿਆਣਾ ਤੇ ਨਾ ਹੀ ਜਾਖਲ ਵੱਲ ਜਾ ਸਕੇਗੀ।। ਇਸ ਲਈ ਯਾਤਰੀਆਂ ਨੂੰ ਕਾਫੀ ਇੰਤਜ਼ਾਰ ਕਰਨਾ ਪੈ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।