ਪਾਣੀਪਤ ’ਚ ਦਰਦਨਾਕ ਹਾਦਸਾ, ਇੱਕ ਹੀ ਪਰਿਵਾਰ ਦੇ ਤਿੰਨ ਜਣਿਆਂ ਦੀ ਮੌਤ

accident-696x349

ਪਾਣੀਪਤ ’ਚ ਦਰਦਨਾਕ ਹਾਦਸਾ, ਇੱਕ ਹੀ ਪਰਿਵਾਰ ਦੇ ਤਿੰਨ ਜਣਿਆਂ ਦੀ ਮੌਤ

(ਸੱਚ ਕਹੂੰ ਨਿਊਜ਼) ਪਾਣੀਪਤ। ਮੰਗਲਵਾਰ ਸੇਵੇਰ ਪਾਣੀਪਤ ਜ਼ਿਲ੍ਹੇ ’ਚ ਇੱਕ ਦਰਦਨਾਕ (Accident in Panipat) ਹਾਦਸਾ ਹੋ ਗਿਆ ਜਿੱਥੇ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਤੇ ਤਿੰਨ ਜਣਿਆਂ ਨੂੰ ਗੰਭੀਰ ਹਾਲਤ ’ਚ ਹਸਪਤਾਲ ਦਾਖਲ ਕਰਵਾਇਆ ਗਿਆ। ਪਿੰਡ ਅਹਰ-ਕੁਰਾਨਾ ਦੇ ਕੋਲ ਜੀਟੀ ਰੋਡ ’ਤੇ ਇਕੋ ਵੈਨ ਤੇ ਇੱਟਾਂ ਨਾਲ ਭਰਾ ਟਰੈਕਟਰ-ਟਰਾਲੀ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਇਕੋ ਵੈਨ ਇੱਕ ਪਾਸਿਓਂ ਪੂਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ’ਚ ਇਕੋ ਵੈਨ ’ਚ ਸਵਾਰ ਇੱਕ ਹੀ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ।

ਜਾਣਕਾਰੀ ਦਿੰਦਿਆਂ ਜਖਮੀਆਂ ਨੇ ਦੱਸਿਆ ਕਿ ਉਹ ਪਿਲੂਖੇੜਾ ਦੇ ਰਹਿਣ ਵਾਲੇ ਹਨ। ਉਹ ਆਪਣੇ ਪਰਿਵਾਰ ਦੇ 11 ਮੈਂਬਰਾਂ ਨਾਲ ਜੀਂਦ ਤੋਂ ਰਾਤ 1 ਵਜੇ ਪਾਣੀਪਤ ਸਮਾਲਖਾ ਸਥਿਤ ਚੁਲਕਾਨਾ ਧਾਮ ਦਰਸ਼ਨ ਕਰਨ ਲਏ ਨਿਕਲੇ ਸਨ। ਪੂਜਾ ਕਰਕੇ ਸਵੇਰੇ 5 ਵਜੇ ਜੀਂਦ ਵਾਰਸ ਆ ਰਹੇ ਸਨ। ਉਦੋਂ ਅਹਰ ਪਿੰਡ ਕੋਲ ਸਾਹਮਣੋਂ ਆ ਰਹੀ ਇੱਟਾਂ ਨਾਲ ਭਰਾ ਟਰਾਲੀ-ਟਰੈਕਟਰ ਨੇ ਵੈਨ ਨੂੰ ਸਾਹਮਣੋ ਟੱਕਰ ਮਾਰ ਦਿੱਤੀ। ਹਾਦਸੇ ’ਚ ਵੈਨ ’ਚ ਬੈਠੇ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਚਾਰ ਵਿਅਕਤੀ ਗੰਭੀਰ ਜਖਮੀ ਹੋ ਗਏ। ਇਕੋ ਵੈਨ ਡਰਾਈਵਰ ਸੋਮਦੱਤ ਨੇ ਦੱਸਿਆ ਕਿ ਉਹ ਜੀਂਦ ਦੇ ਪਿੰਡ ਕਾਲਾਵਾਸੀ ਦਾ ਰਹਿਣ ਵਾਲਾ ਹੈ। ਹਾਦਸਾ ਸਵੇਰੇ ਕਰੀਬ ਸਾਢੇ 6 ਵਜੇ ਵਾਪਰਿਆ। ਹਾਦਸੇ ’ਚ ਜਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here