ਏਜੰਸੀ,
ਮੈਕਸੀਕੋ ਸਿਟੀ, 21 ਦਸੰਬਰ
ਮੈਕਸੀਕੋ ਦੇ ਕਿਵੰਟਾਨਾ ਰੂ ਸੂਬੇ ‘ਚ ਇੱਕ ਸੈਲਾਨੀਆਂ ਦੀ ਬੱਸ ਬੇਕਾਬੂ ਹੋ ਕੇ ਪਲਟ ਗਈ, ਜਿਸ ‘ਚ 12 ਵਿਅਕਤੀਆਂ ਦੀ ਮੌਤ ਹੋ ਗਈ ਜਦ ਕਿ 18 ਲੋਕ ਜ਼ਖਮੀ ਹਨ ਅਧਿਕਾਰੀਆਂ ਦੇ ਅਨੁਸਾਰ ਅਮਰੀਕਾ, ਬ੍ਰਾਜ਼ੀਲ ਅਤੇ ਸਵੀਡਨ ਦੇ ਸੈਲਾਨੀਆਂ ਸਮੇਤ ਕੁੱਲ 31 ਲੋਕਾਂ ਨੂੰ ਬੱਸ ਲੈ ਜਾ ਰਹੀ ਸੀ ਮੈਕਸੀਕੋ ਦੇ ਪ੍ਰਮੁੱਖ ਸਥਾਨ ਕਿਵੰਟਾਨਾ ਰੂ ਸੂਬੇ ਵਿਚ ਹੈ
ਬੱਸ ਸੰਚਾਲਕ ਕੰਪਨੀ ਕੋਸਟਾ ਮਾਇਆ ਦੇ ਅਨੁਸਾਰ ਬੱਸ ਮੰਗਲਵਾਰ ਸਵੇਰੇ ਜਦ ਤੁਲੁਮ ਨਗਰ ਦੇ ਦੱਖਣ ਦੇ ਲਈ ਇੱਕ ਪੁਰਾਣੇ ਖੰਡਰ ਦੇ ਕੋਲ ਕਾਕੋਬੇਨ ਪਹੁੰਚੀ ਉਦੋਂ ਗੱਡੀ ਬੇਕਾਬੂ ਹੋ ਕੇ ਸੜਕ ‘ਤੇ ਪਲਟ ਗਈ ਕੋਸਟਾ ਮਾਇਆ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਸਥਾਨਕ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਕਿਵੰਟਾਨਾ ਸਰਕਾਰ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।