ਸਲਾਮਤੀ ਕੌਂਸਲ ‘ਚ ਪਾਕਿਸਤਾਨ ਨੇ ਫਿਰ ਅਲਾਪਿਆ ਕਸ਼ਮੀਰ ਰਾਗ

Kashmir Issue, Raised, Pakistan, United_Nations_Security_Council

ਏਜੰਸੀ 
ਸੰਯੁਕਤ ਰਾਸ਼ਟਰ, 21 ਦਸੰਬਰ 

ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ‘ਚ ਇੱਕ ਵਾਰ ਫਿਰ ਕਸ਼ਮੀਰ ਦਾ ਮੁੱਦਾ ਚੁੱਕਿਆ ਅਤੇ ਇਸ ਨੂੰ ਫਲਸਤੀਨੀ ਸੰਕਟ ਨਾਲ ਜੋੜ ਕੇ ਪੇਸ਼ ਕੀਤਾ ਪਾਕਿਸਤਾਨ ਨੇ ਪ੍ਰੀਸ਼ਦ ‘ਚ ਕਿਹਾ ਕਿ ਵਿਸ਼ਵ ਇਨ੍ਹਾਂ ਮੁੱਦਿਆਂ ‘ਤੇ ਗੱਲ ਨਹੀਂ ਕਰ ਰਿਹਾ ਅਜਿਹੀ ਬੇਹੱਦ ਖਰਾਬ ਸਥਿਤੀਆਂ ਨੂੰ ਬਸ ਵੇਖਦਾ ਜਾ ਰਿਹਾ ਹੈ

 ਸੁਰੱਖਿਆ ਪ੍ਰੀਸ਼ਦ ‘ਚ ਇੱਕ ਖੁੱਲ੍ਹੀ ਚਰਚਾ ‘ਚ ਸੰਯੁਕਤ ਰਾਸ਼ਟਰ ‘ਚ ਪਾਕਿਸਤਾਨ ਦੀ ਸਥਾਈ ਪ੍ਰਤੀਨਿਧ ਮਲੀਹਾ ਲੋਧੀ ਨੇ ਕੱਲ੍ਹ ਕਿਹਾ ਕਿ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਚੁਣੌਤੀਆਂ ਅਜਿਹੇ ਸਮੇਂ ਵਧ ਰਹੀਆਂ ਹਨ ਜਦੋਂ ਕੌਮਾਂਤਰੀ ਵਿਵਸਥਾ ਦੀ ਬੁਨਿਆਦ ਹਿੱਲ ਰਹੀ ਹੈ

ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਮੁਸ਼ਕਲ ਸਮਕਾਲੀਨ ਚੁਣੌਤੀਆਂ ‘ਤੇ ਹੋਈ ਚਰਚਾ ਦੌਰਾਨ ਉਨ੍ਹਾਂ ਨੇ ਕਿਹਾ ਕਿ, ਫਲਸਤੀਨੀ ਅਤੇ ਕਸ਼ਮੀਰੀ ਲੋਕਾਂ ਨੂੰ ਉਨ੍ਹਾਂ ਨੂੰ ਕੰਟਰੋਲ ਕਰਨ ਵਾਲੀਆਂ ਤਾਕਤਾਂ ਦੇ ਹੱਥੋਂ ਭਿਆਨਕ ਮਨੁੱਖੀ ਅਧਿਕਾਰ ਉਲੰਘਣਾਂ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂਕਿ ਵਿਸ਼ਵ ਅਜਿਹੀ ਖਰਾਬ ਸਥਿਤੀਆਂ ਦਾ ਹੱਲ ਕੱਢਣ ਦੀ ਬਜਾਇ ਤਮਾਸ਼ਬੀਨ ਬਣਿਆ ਹੋਇਆ ਹੈ ਪ੍ਰਤੀਨਿਧ ਨੇ ਕਿਹਾ ਕਿ ਅਫਰੀਕਾ ਤੋਂ ਲੈ ਕੇ ਅਫਗਾਨਿਸਤਾਨ ਤੱਕ ਪੂਰੇ ਵਿਸ਼ਵ ‘ਚ ਸੰਘਰਸ਼ ਤੇਜ਼ੀ ਨਾਲ ਫੈਲ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਸੀਰੀਆ, ਲੀਬੀਆ ਅਤੇ ਯਮਨ ‘ਚ ਗ੍ਰਹਿ ਯੁੱਧ ਅਤੇ ਗੁੱਟਾਂ ‘ਚ ਲੜਾਈਆਂ ਅਤੇ ਜ਼ਿਆਦਾ ਖਤਰਨਾਕ ਹੁੰਦੀਆਂ ਜਾ ਰਹੀਆਂ ਹਨ, ਜਿਸ ਨਾਲ ਮਨੁੱਖੀ ਪਲਾਇਨ ਰਿਕਾਰਡ ਪੱਧਰ ‘ਤੇ ਪਹੁੰਚਦਾ ਜਾ ਰਿਹਾ ਹੈ

ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਰੂਪ ‘ਚ ਸਵੀਕਾਰ ਕਰਨ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਵੱਲ ਇਸ਼ਾਰਾ ਕਰਦਿਆਂ ਲੋਧੀ ਨੇ ਕਿਹਾ ਕਿ ਯੇਰੂਸ਼ਲਮ ਦੇ ਦਰਜੇ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਤੋਂ ਪਹਿਲਾਂ ਹੀ ਅਸਥਿਰ ਪੱਛਮੀ ਏਸ਼ੀਆ ‘ਚ ਹੋਰ ਜ਼ਿਆਦਾ ਅਸ਼ਾਂਤੀ  ਅਤੇ ਉਥਲ-ਪੁਥਲ ਹੋਣ ਦੇ ਖਤਰੇ ਨੂੰ ਵਧਾ ਦਿੱਤਾ ਹੈ

ਉਨ੍ਹਾਂ ਨੇ ਕਿਹਾ  ਅਤੇ ਜਿਵੇਂ ਕਿ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਨੇ ਕੋਰੀਆਈ ਦੀਪ ‘ਚ ਆਗਾਹ ਕੀਤਾ ਹੈ ਕਿ ਅਸੀਂ ਜਾਣੇ-ਅਣਜਾਣੇ ਤਬਾਹੀ ਵੱਲ ਵਧ ਰਹੇ ਹਾਂ ਠੀਕ ਇਸੇ ਸਮੇਂ ਫਲਸਤੀਨ ਅਤੇ ਕਸ਼ਮੀਰ ‘ਤੇ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ਵੀ ਗਹਿਰਾਉਂਦੇ ਜਾ ਰਹੇ ਹਨ ਪਾਕਿਸਤਾਨ ਸੰਯੁਕਤ ਰਾਸ਼ਟਰ ਦੇ ਵੱਖ-ਵੱਖ ਮੰਚਾਂ ‘ਤੇ ਹਮੇਸ਼ਾਂ ਕਸ਼ਮੀਰ ਦੇ ਮੁੱਦੇ ਨੂੰ ਚੁੱਕਦਾ ਰਹਿੰਦਾ ਹੇ ਹਾਲਾਂਕਿ ਲਗਾਤਾਰ ਦੂਜੇ ਸਾਲ ਵੀ ਕੋਈ ਵੀ ਦੇਸ਼ ਉਸਦੇ ਸਮਰਥਨ ‘ਚ ਸਾਹਮਣੇ ਨਹੀਂ ਆਇਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।