- ਹਰਿਆਣਾ ਨੇ ਗਾੜ ਦੀਆ ਲੱਠ, 69-42 ਨਾਲ ਜਿੱਤਿਆ ਮੈਚ
- ਅਸਟਰੇਲੀਆ ਬਰੇਵ ਬੁਆਇਜ਼ ਵੀ ਛਾਏ, 49-46 ਨਾਲ ਬਣੇ ਜੇਤੂ
ਸਰਸਾ, (ਸੁਖਜੀਤ ਸਿੰਘ) ਤਿਰੰਗਾ ਰੁਮਾਲ ਛੂਹ ਲੀਗ ‘ਚ ਅੱਜ ਦੁਜਾ ਦਿਨ ਐੱਮਐੱਸਜੀ ਆਸਟਰੇਲੀਅਨ ਬ੍ਰੇਵ ਬੁਆਇਜ਼ ਅਤੇ ਐੱਮਐੱਸਜੀ ਲੱਠ ਗਾੜਦੇ ਹਰਿਆਣਾ ਦੇ ਨਾਂਅ ਰਿਹਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜ਼ੂਰੀ ‘ਚ ਹੋਏ ਇਹਨਾਂ ਰੋਮਾਂਚਕ ਮੁਕਾਬਲਿਆਂ ‘ਚ ਸਟੇਡੀਅਮ ਦਰਸ਼ਕਾਂ ਨਾਲ ਖਚਾਖਚ ਭਰਿਆ ਰਿਹਾ
ਤਿਰੰਗਾ ਰੁਮਾਲ ਛੂਹ ਲੀਗ ਦੇ ਦੂਜੇ ਦਿਨ ਪਹਿਲਾ ਮੈਚ ਆਸਟਰੇਲੀਅਨ ਬ੍ਰੇਵ ਬੁਆਇਜ਼ ਅਤੇ ਐੱਮਐੱਸਜੀ ਰਾਜਸਥਾਨੀ ਸੂਰਮਾ ਦਰਮਿਆਨ ਹੋਇਆਦੋਵੇਂ ਟੀਮਾਂ ਨੇ ਪਹਿਲਾਂ ਹੀ ਅੱਧੇ ਸਮੇਂ ਤੱਕ ਬਰਾਬਰੀ ਦਾ ਮੁਕਾਬਲਾ ਵਿਖਾਇਆ, ਜਿਸ ਦੇ ਸਿੱਟੋ ਵਜੋਂ ਐੱਮਐੱਸਜੀ ਰਾਜਸਥਾਨੀ ਸੂਰਮਾ ਟੀਮ ਨੇ 20 ਅੰਕ ਅਤੇ ਐੱਮਐੱਸਜੀ ਅਸਟਰੇਲੀਅਨ ਬਰੇਵ ਬੁਆਇਜ਼ ਨੇ 18 ਅੰਕ ਬਣਾਏ ਅੱਧ ਸਮੇਂ ਤੋਂ ਬਾਅਦ ਮੁੜ ਸ਼ੁਰੂ ਹੋਈ ਖੇਡ ‘ਚ ਅਸਟਰੇਲੀਅਨ ਬ੍ਰੇਵ ਬੁਆਇਜ਼ ਨੇ 2 ਅੰਕਾਂ ਦਾ ਫਾਸਲਾ ਪੂਰਾ ਕਰਨ ਤੋਂ ਬਾਅਦ ਅੰਕਾਂ ‘ਚ ਵਾਧਾ ਬਣਾਇਆ ਅਤੇ ਲਗਾਤਾਰ ਹਮਲਾਵਰ ਰੁਖ ਬਣਾਈ ਰੱਖਿਆ ਰਾਜਸਥਾਨ ਟੀਮ ਨੇ ਮੈਚ ‘ਚ ਵਾਪਸੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਤੇ 46-46 ਦੇ ਅੰਕਾਂ ‘ਤੇ ਮੁਕਾਬਲਾ ਇੱਕ ਵਾਰ ਫਿਰ ਬਰਾਬਰ ਹੋ ਗਿਆ ਮੈਚ ਦਾ ਸਮਾਂ ਪੂਰਾ ਹੋਣ ‘ਤੇ ਐੱਮਐੱਸਜੀ ਅਸਟਰੇਲੀਅਨ ਬ੍ਰੇਵ ਬੁਆਇਜ਼ ਨੇ 49-46 ਦੇ ਫਰਕ ਨਾਲ ਇਹ ਮੈਚ ਆਪਣੇ ਨਾਂਅ ਕਰ ਲਿਆ ।
ਇਸ ਪਹਿਲੇ ਮੈਚ ਦੌਰਾਨ ਮੈਨ ਆਫ਼ ਦ ਮੈਚ ਰਾਜਸਥਾਨ ਸੂਰਮਾ ਟੀਮ ਦੇ ਅਨੁਜ਼ ਅਤੇ ਆਸਟਰੇਲੀਅਨ ਟੀਮ ਦੇ ਮੋਨੂੰ ਨੂੰ ਸਾਂਝੇ ਤੌਰ ‘ਤੇ ਦਿੱਤਾ ਗਿਆ, ਜਿਹਨਾਂ ਨੂੰ ਪੂਜਨੀਕ ਗੁਰੂ ਜੀ ਨੇ ਇਲੈਕਟ੍ਰਿਕ ਬਾਈਕ ਦੀਆਂ ਚਾਬੀਆਂ ਦੇ ਕੇ ਸਨਮਾਨਿਤ ਕੀਤਾ ਦੂਜਾ ਮੈਚ ਐੱਮਐੱਸਜੀ ਲੱਠ ਗਾਡ ਦੇ ਹਰਿਆਣਾ ਅਤੇ ਐੱਮਐੱਸਜੀ ਚੱਕ ਦੇ ਫੱਟੇ ਪੰਜਾਬ ਵਿਚਕਾਰ ਹੋਇਆ ਗੁਆਂਢੀ ਸੂਬਿਆਂ ਦੀਆਂ ਦੋਵਾਂ ਟੀਮਾਂ ਨੇ ਮੈਚ ‘ਚ ਜਿੱਤ ਲਈ ਬਰਾਬਰੀ ਦਾ ਜ਼ੋਰ ਲਾਇਆ ਪਰ ਅੱਧ ਸਮੇਂ ਤੱਕ ਹਰਿਆਣਾ 31 ਤੇ ਪੰਜਾਬ 22 ਅੰਕ ਬਣਾ ਸਕਿਆ ਹਰਿਆਣਾ ਨੇ ਆਪਣਾ ਇਹ ਵਾਧਾ ਮੈਚ ਦੇ ਅੰਤ ਬਰਕਰਾਰ ਰੱਖਦਿਆਂ 69-42 ਦੇ ਫਰਕ ਨਾਲ ਮੁਕਾਬਲਾ ਜਿੱਤ ਲਿਆ ਮੈਨ ਆਫ਼ ਦ ਮੈਚ ਹਰਿਆਣਾ ਦਾ ਪਵਨ ਬਣਿਆ, ਜਿਸ ਨੇ ਆਪਣੀ ਟੀਮ ਲਈ ਪੰਜ ਅੰਕ ਜੋੜੇ ਸਨ । ਪ੍ਰਤੀਯੋਗਿਤਾ ਦੇ ਤੀਜੇ ਦਿਨ ਬੁੱਧਵਾਰ ਸ਼ਾਮਲ ਨੂੰ ਐੱਮਐੱਸਜੀ ਰਾਜਸਥਾਨੀ ਸੂਰਮੇ ਅਤੇ ਐੱਮਐੱਸਜੀ ਯੂਪੀ ਜਾਂਬਾਜ਼ ਅਤੇ ਐੱਮਐੱਸਜੀ ਕਨੇਡੀਅਨ ਕਾਓ ਬੁਆਇਜ਼ ਅਤੇ ਐੱਮਐੱਸਜੀ ਚੱਕ ਦੇ ਫੱਟੇ ਪੰਜਾਬ ਟੀਮਾਂ ਵਿਚਕਾਰ ਮੁਕਾਬਲੇ ਹੋਣਗੇ ।

ਇਹ ਵੀ ਪੜ੍ਹੋ : ਆਓ! ਯਾਦ ਕਰੀਏ ਪੁਰਾਤਨ ਪਿੰਡ ਦੀ ਦੁਕਾਨ ਨੂੰ, ਜਿੱਥੋਂ ਰੂੰਗਾ ਮਿਲਦਾ ਹੁੰਦਾ ਸੀ
ਆਧੁਨਿਕ ਸਹੂਲਤਾਂ ਨਾਲ ਲੈਸ ਅੰਤਰਰਾਸ਼ਟਰੀ ਪੱਧਰ ਦਾ ਸਟੇਡੀਅਮ
