ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News ਮੈਰਿਟਾਂ ਦਾ ਮਾ...

    ਮੈਰਿਟਾਂ ਦਾ ਮਾਰਿਆ ਸੈਂਕੜਾ, CDLU ’ਚ ਛਾਇਆ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ

    Shah Satam ji collage
    ਸਰਸਾ। ਮੈਰਿਟ ਵਾਲੀਆਂ ਸਨਮਾਨਿਤ ਵਿਦਿਆਰਥਣਾਂ ਪ੍ਰਿੰਸੀਪਲ, ਆਈਕਿਊਏਸੀ ਡਾਇਰੈਕਟਰ ਅਤੇ ਸਟਾਫ਼ ਨਾਲ।

    ਵਿਦਿਆਰਥਣਾਂ ਨੇ ਪੂਜਨੀਕ ਗੁਰੂ ਜੀ ਨੂੰ ਦਿੱਤਾ ਸਫ਼ਲਤਾ ਦਾ ਸਿਹਰਾ | Shah Satnam ji Girls College

    ਸਰਸਾ (ਸੱਚ ਕਹੂੰ ਨਿਊਜ਼)। ਸਿੱਖਿਆ, ਸੰਸਕਾਰ ਅਤੇ ਖੇਡਾਂ ਦਾ ਅਦਭੁੱਤ ਸੰਗਮ ਕਹਾਉਣ ਵਾਲੇ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਸਰਸਾ ਦੀਆਂ ਵਿਦਿਆਰਥਣਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਾਰਗ ਦਰਸ਼ਨ ਅਤੇ ਅਸ਼ੀਰਵਾਦ ਨਾਲ ਮੈਰਿਟ ਸੂਚੀ ’ਚ ਸੈਂਕੜਾ ਮਾਰਿਆ ਹੈ। ਸਰਸਾ ’ਚ ਸਥਿਤ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵੱਲੋਂ ਐਲਾਨੇ ਪ੍ਰੀਖਿਆ ਨਤੀਜੇ ’ਚ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਦੀਆਂ 107 ਵਿਦਿਆਰਥਣਾਂ ਨੇ ਮੈਰਿਟ ਸੂਚੀ ’ਚ ਸਥਾਨ ਹਾਸਲ ਕੀਤਾ ਹੈ। (Shah Satnam ji Girls College)

    ਸੰਸਥਾਨ ਦੀਆਂ ਵਿਦਿਆਰਥਣਾਂ ਦੀ ਇਸ ਪ੍ਰਾਪਤੀ ’ਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਬੀਐੱਸਸੀ ਪਹਿਲਾ, ਬੀਕਾਮ ਪਹਿਲਾ ਅਤੇ ਬੀਏ ਅਖੀਰਲੇ ਸਾਲ ਦੀਆ ਵਿਦਿਆਰਥਣਾਂ ਨੂੰ ਪ੍ਰਸੰਸਾ ਪੱਤਰ ਅਤੇ ਯਾਦਗਿਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਦੀ ਪ੍ਰਿੰਸੀਪਲ ਡਾ. ਗੀਤਾ ਮੋਂਗਾ ਇੰਸਾਂ ਅਤੇ ਆਈਕਿਊਏਸੀ ਡਾਇਰੈਕਟਰ ਡਾ. ਰਿਸ਼ੂ ਤੋਮਰ ਨੇ ਹੋਣਹਾਰ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ।

    ’ਵਰਸਿਟੀ ਦੀ ਟਾਪ-10 ਸੂਚੀ ’ਚ ਕਾਲਜ ਦੀਆਂ 107 ਵਿਦਿਆਰਥਣਾਂ | Shah Satnam ji Girls College

    ਆਈਕਿਊਏਸੀ ਡਾਇਰੈਕਟਰ ਡਾ. ਰਿਸ਼ੂ ਤੋਮਰ ਨੇ ਮੈਰਿਟ ਸੂਚੀ ’ਚ ਸ਼ਾਮਲ ਸਾਰੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਨੇ ਅਪੀਲ ਕੀਤੀ ਕਿ ਸਾਰੀਆਂ ਵਿਦਿਆਰਥਣਾਂ ਨੂੰ ਮੰਜ਼ਿਲ ਤੈਅ ਕਰਕੇ ਹਮੇਸ਼ਾ ਅੱਗੇ ਵਧਦੇ ਰਹਿਣਾ ਚਾਹੀਦਾ। ਇਸ ਮੌਕੇ ਕਾਲਜ ਦਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਵੀ ਹਾਜ਼ਰ ਰਿਹਾ।

    ਪੂਜਨੀਕ ਗੁਰੂ ਜੀ ਦੇ ਪਵਿੱਤਰ ਅਸ਼ੀਰਵਾਦ ਅਤੇ ਸਿੱਖਿਆ ਸਬੰਧੀ ਦੱਸੇ ਟਿਪਸ ਨਾਲ ਮਿਲੀ ਸਫਲਤਾ

    ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਪ੍ਰਿੰਸੀਪਲ ਡਾ. ਗੀਤਾ ਮੋਂਗਾ ਇੰਸਾਂ ਨੇ ਕਿਹਾ ਕਿ ਇਸ ਸ਼ਾਨਦਾਰ ਸਫਲਤਾ ਦਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਆਸ਼ੀਰਵਾਦ, ਸਿੱਖਿਆ ਸਬੰਧੀ ਦਿੱਤੇ ਗਏ ਟਿਪਸ, ਸਟਾਫ ਦੀ ਸਖ਼ਤ ਮਿਹਨਤ ਅਤੇ ਵਿਦਿਆਰਥਣਾਂ ਦੀ ਲਗਨ ਨੂੰ ਜਾਂਦਾ ਹੈ। ਡਾ. ਗੀਤਾ ਨੇ ਕਿਹਾ ਕਿ ਜੇਕਰ ਤੁਸੀਂ ਆਪਣਾ ਟੀਚਾ ਤੈਅ ਕਰਕੇ ਮਿਹਨਤ ਕਰੋਗੇ ਤਾਂ ਹਰ ਖੇਤਰ ’ਚ ਆਪਣੀ ਪ੍ਰਤਿਭਾ ਦਾ ਝੰਡਾ ਲਹਿਰਾ ਸਕਦੇ ਹੋ। ਉਨ੍ਹਾਂ ਕਿਹਾ ਕਿ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਦੀ ਮੈਨੇਜ਼ਮੈਂਟ ਹਰੇਕ ਖੇਤਰ ’ਚ ਵਿਦਿਆਰਥਣਾਂ ਦੇ ਸੁਨਹਿਰੇ ਭਵਿੱਖ ਲਈ ਲਗਾਤਾਰ ਯਤਨਸ਼ੀਲ ਹੈ।

    ਇਹ ਵਿਦਿਆਰਥਣਾਂ ਰਹੀਆਂ ਟਾਪਰ

    ਕਾਲਜ ਪ੍ਰਿੰਸੀਪਲ ਡਾ. ਗੀਤਾ ਮੋਂਗਾ ਇੰਸਾਂ ਨੇ ਦੱਸਿਆ ਕਿ ਬੀਕਾਮ ਪਹਿਲਾਂ ਸਮੈਸਟਰ ਦੀ ਵਿਦਿਆਰਥਣ ਜੈਸਮਿਨ ਨੇ ਵੀਵੀ ਦੀ ਮੈਰਿਟ ਸੂਚੀ ’ਚ ਚੌਥਾ, ਪੂਜਾ ਨੇ ਛੇਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸੇ ਜਮਾਤ ਦੇ ਤੀਜਾ ਸਮੈਸਟਰ ’ਚ ਬਾਰਬੀ ਬੱਬਰ ਨੇ ਤੀਜਾ ਅਤੇ ਪੰਜਵੇਂ ਸਮੈਸਟਰ ’ਚ ਸਿਮਰਨ ਨੇ ਦੂਜੇ ਸਥਾਨ ਨਾਲ ਪ੍ਰੀਖਿਆ ਪਾਸ ਕੀਤੀ ਹੈ। ਬੀਐੱਸਸੀ ਪਹਿਲਾ ਸਮੈਸਟਰ ਦੀ ਵਿਦਿਆਰਥਣ ਕ੍ਰਿਤਿਕਾ ਨੇ ਤੀਜਾ ਅਤੇ ਮੋਨਿਕਾ ਨੇ ਸੱਤਵਾਂ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ’ਚ ਕਾਲਜ ਦੀਆਂ 107 ਵਿਦਿਆਰਥਣਾਂ ਨੇ ਮੈਰਿਟ ਸੂਚੀ ’ਚ ਸਥਾਨ ਹਾਸਲ ਕੀਤਾ ਹੈ।

    Also Read : ਫਤਿਹਗੜ੍ਹ ਸਾਹਿਬ ਵਿਖੇ ਭਾਖੜਾ ਨਹਿਰ ’ਚ ਡਿੱਗੀ ਕਾਰ, ਡਰਾਈਵਰ ਦਾ ਨਹੀਂ ਕੋਈ ਸੁਰਾਗ, ਭਾਲ ’ਚ ਲੱਗੇ ਗੋਤਾਖੋਰ

    LEAVE A REPLY

    Please enter your comment!
    Please enter your name here