ਟੋਕੀਓ ਓਲੰਪਿਕ : ਸਿੰਧੂ ਸੈਮੀਫਾਈਨਲ ’ਚ ਹਾਰੀ, ਹੁਣ ਕਾਂਸੀ ਲਈ ਖੇਡੇਗੀ

ਸਿੰਧੂ ਸੈਮੀਫਾਈਨਲ ’ਚ ਹਾਰੀ, ਹੁਣ ਕਾਂਸੀ ਲਈ ਖੇਡੇਗੀ

ਟੋਕੀਓ। ਪਿਛਲੇ ਰੀਓ ਓਲੰਪਿਕ ਦੀ ਚਾਂਦੀ ਜੇਤੂ ਤੇ ਮੌਜ਼ੂਦਾ ਵਿਸ਼ਵ ਚੈਂਪੀਅਨ ਪੀਵੀ ਸਿੰਧੂ ਨੂੰ ਸ਼ਨਿੱਚਰਵਾਰ ਨੂੰ ਚੀਨੀ ਤਾਈਪੇ ਦੀ ਤਾਈ ਜੂ ਯਿੰਗ ਦੇ ਹੱਥੋਂ ਸੈਮੀਫਾਈਨਲ ’ਚ 18-21, 12-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਹਾਰ ਤੋਂ ਬਾਅਦ ਸਿੰਧੂ ਹੁਣ ਟੋਕੀਓ ਓਲੰਪਿਕ ’ਚ ਕਾਂਸੀ ਤਮਗੇ ਲਈ ਖੇਡੇਗੀ ਜੂ ਯਿੰਗ ਨੇ ਇਸ ਜਿੱਤ ਨਾਲ ਫਾਈਨਲ ’ਚ ਸਥਾਨ ਬਣਾ ਲਿਆ ਸਿੰਧੂ ਇਸ ਹਾਰ ਤੋਂ ਬਾਅਦ ਹੁਣ ਆਪਣੇ ਪਿਛਲੇ ਰੀਓ ਓਲੰਪਿਕ ’ਚ ਜਿੱਤੇ ਚਾਂਦੀ ਤਮਗੇ ਦਾ ਬਚਾਅ ਨਹੀਂ ਕਰ ਸਕੇਗੀ।

ਅੰਜੁਮ ਮੁਰਦਿਲ ਤੇ ਤੇਜਸਵਿਨੀ ਸਾਵੰਤ 50 ਮੀਟਰ ਰਾਈਫਲ 3ਪੀ ਦੇ ਫਾਈਨਲ ’ਚ ਪਹੁੰਚਣ ’ਚ ਨਾਕਾਮ

ਨਿਸ਼ਾਨੇਬਾਜ਼ ਅੰਜੁਮ ਮੁਰਦਿਲ ਤੇ ਤੇਜਸਵਿਨੀ ਸਾਵੰਤ ਸ਼ਨਿੱਚਰਵਾਰ ਨੂੰ ਟੋਕੀਓ ਓਲੰਪਿਕ ’ਚ ਮਹਿਲਾਵਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਦੇ ਫਾਈਨਲ ਲਈ ਕੁਆਲੀਫਾਈ ਕਰਨ ’ਚ ਨਾਕਾਮ ਰਹਿਣ ਤੋਂ ਬਾਅਦ ਨਿਸ਼ਾਨੇਬਾਜ਼ੀ ’ਚ ਤਮਗਾ ਜਿੱਤਣ ਦੀ ਭਾਰਤ ਦੀ ਸੰਭਾਵਨਾ ਨੂੰ ਝਟਕਾ ਲੱਗਿਆ 2018 ਰਾਸ਼ਟਰ ਮੰਡਲ ਖੇਡਾਂ ਦੀ ਚਾਂਦੀ ਤਮਗਾ ਜੇਤੂ ਮੁਰਦਿਲ ਅਕਾਸਾ ਸ਼ੂਟਿੰਗ ਰੇਂਜ ’ਚ ਕੁਆਲੀਫਾਇੰਗ ਰਾਊਂਡ ’ਚ 1167 ਦੇ ਕੁੱਲ ਸਕੋਰ ਦੇ ਨਾਲ 37 ਨਿਸ਼ਾਨੇਬਾਜ਼ਾਂ ’ਚ 15ਵੇਂ ਤੇ ਤੇਜਸਵਿਨੀ ਸਾਵੰਤ 1154 ਸੋਕਰ ਦੇ ਨਾਲ 33ਵੇਂ ਸਥਾਨ ’ਤੇ ਰਹੀ।

ਗੋਲਫ਼ਰ ਦੀਕਸ਼ਾ ਡਾਗਰ ਟੋਕੀਓ ਓਲੰਪਿਕ ਲਈ ਰਵਾਨਾ

ਆਖਰੀ ਮਿੰਟਾਂ ’ਚ ਟੋਕੀਓ ਓਲੰਪਿਕ ’ਚ ਦਾਖਲ ਹੋਣ ਵਾਲੀ ਭਾਰਤੀ ਗੋਲਫ਼ਰ ਦੀਕਸ਼ਾ ਡਾਗਰ ਸ਼ਨਿੱਚਰਵਾਰ ਨੂੰ ਓਲੰਪਿਕ ’ਚ ਹਿੱਸਾ ਲੈਣ ਟੋਕੀਓ ਰਵਾਨਾ ਹੋ ਗਈ ਪੰਜ ਅਗਸਤ ਤੋਂ ਸ਼ੁਰੂ ਮਹਿਲਾ ਗੋਲਫ਼ ਦੇ ਮੁਕਾਬਲੇ ਲਈ ਦੀਕਸ਼ਾ ਭਾਰਤੀ ਟੀਮ ’ਚ ਅਦਿਤੀ ਅਸ਼ੋਕ ਨਾਲ ਜੁੜੇਗੀ ਅਦਿਤੀ ਆਪਣਾ ਦੂਜਾ ਓਲੰਪਿਕ ਖੇਡੇਗੀ ਟੋਕੀਓ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ 20 ਸਾਲਾ ਦੀਕਸ਼ਾ ਨੇ ਕਿਹਾ, ਏਸ਼ਿਆਈ ਖੇਡਾਂ ਤੇ ਓਲੰਪਿਕ ’ਚ ਦੇਸ਼ ਦੀ ਅਗਵਾਈ ਕਰਨਾ ਮੇਰੇ ਲਈ ਸੁਫ਼ਨਾ ਪੂਰਾ ਹੋਣ ਵਰਗਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ