ਭਾਰਤ-ਵੈਸਟਇੰਡੀਜ਼ ਦਰਮਿਆਨ ਤੀਜਾ ਇੱਕ ਰੋਜ਼ਾ ਅੱਜ, ਲੜੀ ਜਿੱਤਣ ਲਈ ਭਾਰਤ ਨੂੰ ਲਾਉਣਾ ਪਵੇਗਾ ਅੱਡੀ ਚੋਟੀ ਦਾ ਜ਼ੋਰ

India Vs West Indies
ਭਾਰਤ-ਵੈਸਟਇੰਡੀਜ਼ ਦਰਮਿਆਨ ਤੀਜਾ ਇੱਕ ਰੋਜ਼ਾ ਅੱਜ, ਲੜੀ ਜਿੱਤਣ ਲਈ ਭਾਰਤ ਨੂੰ ਲਾਉਣਾ ਪਵੇਗਾ ਅੱਡੀ ਚੋਟੀ ਦਾ ਜ਼ੋਰ

India Vs West Indies ਦੋਵਾਂ ਟੀਮ ਲੜੀ ’ਚ ਇੱਕ-ਇੱਕ ਮੈਚ ਜਿੱਤ ਚੁੱਕੀਆਂ ਹਨ

(ਸੱਚ ਕਹੂੰ ਨਿਊਜ਼) ਤ੍ਰਿਨੀਦਾਦ। ਭਾਰਤ ਅਤੇ ਵੈਸਟਇੰਡੀਜ਼  (India Vs West Indies) ਦਰਮਿਆਨ ਤੀਜਾ ਇੱਕ ਰੋਜ਼ਾ ਅਤੇ ਫੈਸਲਾਕੁੰਨ ਮੈਚ ਅੱਜ ਖੇਡਿਆ ਜਾਵੇਗਾ। ਦੋਵੇਂ ਟੀਮਾਂ ਇੱਕ-ਇੱਕ ਮੈਚ ਜਿੱਤ ਚੁੱਕੀਆਂ ਹਨ ਅਤੇ ਅੱਜ ਲੜੀ ਦਾ ਫੈਸਲਾਕੁਨ ਮੈਚ ਹੈ। ਇਹ ਮੈਚ ਵੈਸਟਇੰਡੀਜ਼ ਦੇ ਤ੍ਰਿਨੀਦਾਦ ਅਤੇ ਟੋਬੈਗੋ (ਪੋਰਟ ਆਫ ਸਪੇਨ) ਦੇ ਬ੍ਰਾਇਨ ਲਾਰਾ ਅਕੈਡਮੀ ਸਟੇਡੀਅਮ ਵਿੱਚ ਸ਼ਾਮ 7 ਵਜੇ ਤੋਂ ਖੇਡਿਆ ਜਾਵੇਗਾ। ਭਾਰਤ ਨੇ ਪਹਿਲਾ ਮੈਚ ਜਿੱਤਿਆ ਸੀ ਜਦੋਂਕਿ ਵੈਸਟਇੰਡੀਜ਼ ਨੇ ਦੂਜਾ ਮੈਚ ਜਿੱਤਿਆ ਸੀ। ਸੀਰੀਜ਼ ਹੁਣ 1-1 ਨਾਲ ਬਰਾਬਰ ਹੈ।

ਦੋਵੇਂ ਟੀਮਾਂ ਲੜੀ ਜਿੱਤਣ ਲਈ ਅੱਡੀ ਚੋਟੀ ਦਾ ਜੋ਼ਰ ਲਾਉਣਗੀਆਂ। ਪਹਿਲੇ ਮੈਚ ’ਚ ਭਾਰਤੀ ਟੀਮ ਨੇ ਕਈ ਤਜ਼ਰਬੇ ਕਰਨ ਤੋਂ ਬਾਅਦ ਜਿੱਤ ਹਾਸਲ ਕੀਤੀ ਪਰ ਦੂਜੇ ਮੈਚ ’ਚ ਭਾਰਤੀ ਟੀਮ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਤੋਂ ਬਗੈਰ ਮੈਦਾਨ ’ਚ ਉਤਰੀ ਤੇ ਉਸ ਦਾ ਖਮਿਆਜ਼ਾ ਭਾਰਤੀ ਟੀਮ ਨੂੰ ਭੁਗਤਣਾ ਪਿਆ। ਵੇਖਣ ਇਹ ਹੈ ਕਿ ਤੀਜੇ ਮੈਚ ’ਚ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਮੈਦਾਨ ’ਤੇ ਉਤਰਦੇ ਹਨ ਜਾਂ ਨਹੀ। ਜੇਕਰ ਇਹ ਨਹੀਂ ਖੇਡਦੇ ਤਾਂ ਕਪਤਾਨ ਹਾਰਦਿਕ ਪਾਂਡਿਆ ਨੂੰ ਖੁਦ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ ਤੇ ਟੀਮ ਨੂੰ ਜਿੱਤ ਦਿਵਾਉਣ ਲਈ ਹਰ ਕੋਸ਼ਿਸ਼ ਕਰਨੀ ਪਵੇਗੀ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿੰਡ ’ਚ ਲਗਾਤਾਰ ਵਾਪਰ ਰਹੀਆਂ ਮਾੜੀਆਂ ਘਟਨਾਵਾਂ

ਦੂਜੇ ਪਾਸੇ ਵੈਸਟਇੰਡੀਜ਼ ਦੇ ਬੱਲੇਬਾਜ਼ਾਂ ਨੇ ਪਹਿਲੇ ਮੈਚ ’ਚ ਕੀਤੀਆਂ ਗਲਤੀਆਂ ਤੋ ਸਿਖ ਲੈਂਦਿਆਂ ਦੂਜੇ ਮੈਚ ’ਚ ਹਰ ਖੇਤਰ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੇਕਰ ਵੈਸਟਇੰਡੀਜ ਇਸ ਪ੍ਰਦਰਸ਼ਨ ਨੂੰ ਬਰਕਰਾਰ ਰੱਖ ਸਕਿਆ ਤਾਂ ਭਾਰਤੀ ਟੀਮ ਲਈ ਮੁਸ਼ਕਲ ਹੋ ਸਕਦੀ ਹੈ। ਵੈਸਟਇੰਡੀਜ਼ ਕੋਲ ਲੜੀ ਜਿੱਤਣ ਦਾ ਸ਼ਾਨਦਾਰ ਮੌਕਾ ਹੈ।

ਭਾਰਤੀ ਓਪਨਰ ਇਸ਼ਾਨ ਕਿਸ਼ਨ ਸ਼ਾਨਦਾਰ ਫਾਰਚ ’ਚ (India Vs West Indies)

ਭਾਰਤ ਨੇ ਭਾਵੇਂ ਲੜੀ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੋਵੇ ਪਰ ਦੂਜੇ ਮੈਚ ਵਿੱਚ ਮੱਧਕ੍ਰਮ ਦੀ ਕਮਜ਼ੋਰੀ ਕਾਰਨ ਭਾਰਤ ਨੂੰ ਵੈਸਟਇੰਡੀਜ਼ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਇੰਡੀਆ ਪਹਿਲੇ ਵਨਡੇ ਤੋਂ ਹੀ ਪ੍ਰਯੋਗ ਕਰ ਰਹੀ ਹੈ। ਫਿਰ ਰੋਹਿਤ ਸ਼ਰਮਾ 8ਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਉਤਰੇ ਅਤੇ ਕੋਹਲੀ ਦੀ ਬੱਲੇਬਾਜ਼ੀ ਬਿਲਕੁਲ ਨਹੀਂ ਆਈ। ਦੂਜੇ ਵਨਡੇ ‘ਚ ਇਨ੍ਹਾਂ ਦੋਵਾਂ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਸੀ। ਹਾਲਾਂਕਿ, ਈਸ਼ਾਨ ਕਿਸ਼ਨ ਅਤੇ ਕੁਲਦੀਪ ਯਾਦਵ ਨੇ ਪਹਿਲੇ ਦੋ ਵਨਡੇ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕਿਸ਼ਨ ਨੇ ਦੋਵਾਂ ਮੈਚਾਂ ਵਿੱਚ ਅਰਧ ਸੈਂਕੜੇ ਲਗਾਏ। ਕੁਲਦੀਪ ਨੇ 5 ਵਿਕਟਾਂ ਲਈਆਂ।