ਸੁਪਰੀਮ ਕਰੋਟ ’ਚ ਸੀਜੇਆਈ ਦਾ ਆਖਰੀ ਦਿਨ ਅੱਜ

Supreme Court

ਸੁਪਰੀਮ ਕਰੋਟ ’ਚ ਸੀਜੇਆਈ ਦਾ ਆਖਰੀ ਦਿਨ ਅੱਜ

ਨਵੀਂ ਦਿੱਲੀ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐਨਵੀ ਰਮਨਾ ਸ਼ੁੱਕਰਵਾਰ ਨੂੰ ਸੇਵਾਮੁਕਤ ਹੋ ਗਏ। ਆਪਣੇ ਕਾਰਜਕਾਲ ਦੇ ਆਖ਼ਰੀ ਦੋ ਦਿਨਾਂ ਵਿੱਚ ਉਨ੍ਹਾਂ ਨੇ ਕਈ ਅਹਿਮ ਕੇਸਾਂ ਦੀ ਸੁਣਵਾਈ ਕੀਤੀ। ਸੈਰੇਮੋਨੀਅਲ ਬੈਂਚ ਨੂੰ ਵਿਦਾਇਗੀ ਦਿੰਦੇ ਹੋਏ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਕਿਹਾ, ‘‘ਤੁਹਾਡੀ ਸੇਵਾਮੁਕਤੀ ਨਾਲ ਅਸੀਂ ਇਕ ਬੁੱਧੀਜੀਵੀ ਅਤੇ ਉੱਤਮ ਜੱਜ ਨੂੰ ਗੁਆ ਰਹੇ ਹਾਂ। ਉਸੇ ਸਮੇਂ ਸੀਨੀਅਰ ਵਕੀਲ ਦੁਸ਼ਯੰਤ ਦਵੇ ਕੋਰਟ ਰੂਮ ਵਿੱਚ ਹੀ ਰੋਣ ਲੱਗੇ। ਉਸ ਨੇ ਕਿਹਾ- ਤੁਸੀਂ ਲੋਕਾਂ ਦੇ ਜੱਜ ਹੋ।

ਸੁਪਰੀਮ ਕੋਰਟ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਸੀਜੇਆਈ ਦੀ ਰਸਮੀ ਬੈਂਚ ਦਾ ਲਾਈਵ ਪ੍ਰਸਾਰਣ ਹੋਇਆ। ਜਿਸ ਨੂੰ ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਵੈੱਬਕਾਸਟ ਕੀਤਾ ਗਿਆ ਸੀ।

ਯੂਯੂ ਲਲਿਤ ਹੋਣਗੇ ਅਗਲੇ ਸੀਜੇਆਈ

ਸੀਜੇਆਈ ਰਮਨਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਜਸਟਿਸ ਯੂਯੂ ਲਲਿਤ ਦੇਸ਼ ਦੇ 49ਵੇਂ ਸੀਜੇਆਈ ਹੋਣਗੇ। ਜਸਟਿਸ ਲਲਿਤ 27 ਅਗਸਤ ਨੂੰ ਸੀਜੇਆਈ ਵਜੋਂ ਸਹੁੰ ਚੁੱਕਣਗੇ। ਸੁਪਰੀਮ ਕੋਰਟ ਦੇ ਦੂਜੇ ਸਭ ਤੋਂ ਸੀਨੀਅਰ ਜੱਜ ਜਸਟਿਸ ਲਲਿਤ ਸਿਰਫ਼ 74 ਦਿਨਾਂ ਲਈ ਸੀਜੇਆਈ ਬਣ ਜਾਣਗੇ ਕਿਉਂਕਿ ਉਹ 8 ਨਵੰਬਰ ਨੂੰ ਸੇਵਾਮੁਕਤ ਹੋ ਜਾਣਗੇ। ਜਸਟਿਸ ਲਲਿਤ ‘ਤੀਹਰੇ ਤਲਾਕ’ ਦੀ ਪ੍ਰਥਾ ਨੂੰ ਗ਼ੈਰਕਾਨੂੰਨੀ ਬਣਾਉਣ ਸਮੇਤ ਕਈ ਇਤਿਹਾਸਕ ਫੈਸਲਿਆਂ ਦਾ ਹਿੱਸਾ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ