ਅੱਜ ਦਿਨ ਹੈ ਇਹ ਖੁਸ਼ੀਆਂ ਵਾਲਾ ਸਾਡੇ ਮੁਰਸ਼ਿਦ ਜੀ ਦਾ ਹੋਇਆ ਆਉਣਾ

ਪੂਜਨੀਕ ਐਮਐਸਜੀ ਦੇ ਆਗਮਨ ਦੀ ਖੁਸ਼ੀ ’ਚ ਨਾਮ ਚਰਚਾ ’ਚ ਨੱਚੇ ਸੇਵਾਦਾਰ

(ਸੱਚ ਕਹੂੰ ਨਿਊਜ਼)
ਪੀਲੀਬੰਗਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਗਮਨ ਦੀ ਖੁਸ਼ੀ ’ਚ ਡਬਲੀਰਾਥਾਨ ਦੇ ਨਾਮ ਚਰਚਾ ਘਰ ’ਚ ਐਤਵਾਰ ਨੂੰ ਡੇਰਾ ਸ਼ਰਧਾਲੂ ਹਰੀ ਨਾਰੰਗ ਅਤੇ ਮਨਦੀਪ ਨਾਰੰਗ ਇੰਸਾਂ ਦੇ ਪਰਿਵਾਰ ਵੱਲੋਂ ਬਲਾਕ ਪੱਧਰੀ ਨਾਮ ਚਰਚਾ ਹੋਈ। ਨਾਮ ਚਰਚਾ ’ਚ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ਮਨਾਉਂਦੇ ਹੋਏ ਸ਼ਬਦਅਤੇ ਕਵਾਲੀਆਂ ਪੇਸ਼ ਕੀਤੀਆਂ।

ਇਸ ਸ਼ੁੱਭ ਮੌਕੇ ’ਤੇ ਨਾਰੰਗ ਪਰਿਵਾਰ ਵੱਲੋਂ ਚਾਰ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਅਤੇ 51 ਪੌਧੇ ਲਾਏ ਗਏ। ਮਨਦੀਪ ਨਾਰੰਗ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਸਦਕਾ ਹੀ ਮਨੁੱਖਤਾ ਦੇ ਭਲੇ ਲਈ ਦਿਨ-ਰਾਤ ਕੰਮ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੇ ਆਗਮਨ ਪੁਰਬ ਦੀ ਖੁਸ਼ੀ ’ਚ ਵਾਤਾਵਰਨ ਦੀ ਸੰਭਾਲ ਲਈ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਕਵੀਰਾਜ ਰਾਮੇਸ਼ਵਰ ਲਾਲ, ਮੇਵਾਸਿੰਘ, ਅਜੈ, ਨਵਜੋਤ, ਨਿਖਿਲ, ਲੇਖਰਾਮ, ਭਗਵਾਨਦਾਸ, ਟਹਿਲ ਸਿੰਘ, ਅਜਮੇਰ ਸਿੰਘ, ਅਸ਼ੋਕ, ਕੁਲਵੀਰ ਸਿੰਘ, ਪੁਸ਼ਪੇਂਦਰ, ਸੋਨੂੰ, ਮਾਸਟਰ ਮੋਮਚੰਦ ਨੇ ਸ਼ਬਦਾਂ ਰਾਹੀਂ ਸਤਿਗੁਰੂ ਦਾ ਗੁਣਗਾਨ ਕੀਤਾ। ਬਸੰਤ ਸਿੰਘ ਨੇ ਗ੍ਰੰਥ ਵਿੱਚੋਂ ਵਿਆਖਿਆ ਪੜ੍ਹ ਕੇ ਸੁਣਾਈ। ਬਲਾਕ ਭੰਗੀਦਾਸ ਸਤੀਸ਼ ਮਿੱਤਲ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਗਮਨ ਪੁਰਬ ਦੀ ਖੁਸ਼ੀ ’ਚ ਬਲਾਕ ਪੱਧਰੀ ਵਿਸ਼ੇਸ਼ ਨਾਮ ਚਰਚਾ ਸਮਾਗਮ 22 ਜੁੂਨ ਦਿਨ ਬੁੱਧਵਾਰ ਨੂੰ ਸ਼ਾਮ 4 ਤੋਂ 6 ਵਜੇ ਤੱਕ ਨਾਮ ਚਰਚਾ ਘਰ ਪੀਲੀਬੰਗਾ ਵਿਖੇ ਹੋਵੇਗਾ। ਉਨ੍ਹਾਂ ਦੱਸਿਆ ਕਿ ਬਲਾਕ ਦੀ ਅਗਲੀ ਨਾਮ ਚਰਚਾ 26 ਜੂਨ ਦਿਨ ਐਤਵਾਰ ਨੂੰ  ਬਾਘਲਾ ਇੰਸਾਂ ਪਰਿਵਾਰ ਵੱਲੋਂ ਦੁਬਲੀਰਥਨ ਦੇ ਨਾਮ ਚਰਚਾ ਘਰ ਵਿਖੇ ਹੋਵੇਗੀ। ਨਾਮ ਚਰਚਾ ’ਚ ਵੱਡੀ ਗਿਣਤੀ ’ਚ ਪੀਲੀਬੰਗਾ ਅਤੇ ਦੁੁੁੁਬਲੀਰਥਨ ਦੇ ਡੇਰਾ ਸਮਰਥਕ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ