ਆਈਪੀਐਲ ’ਚ ਅੱਜ ਪੰਜਾਬ ਦੀ ਟੱਕਰ ਕੋਲਕਾਤਾ ਨਾਲ

KKR Vs PBKS IPL 2023
ਕੋਲਕਾਤਾ ਦੇ ਕਪਤਾਨ ਨਿਤਿਸ਼ ਰਾਣਾ ਤੇ ਪੰਜਾਬ ਦੇ ਕਪਤਾਨ ਸੇਖਰ ਧਵਨ।

KKR Vs PBKS IPL 2023 : 7:30 ਵਜੇ ਖੇਡਿਆ ਜਾਵੇਗਾ ਮੈਚ

(ਸੱਚ ਕਹੂੰ ਨਿਊਜ਼) ਕੋਲਕਾਤਾ। ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਪੰਜਾਬ ਕਿੰਗਜ਼ (PBKS) ਵਿਚਾਲੇ ਖੇਡਿਆ ਜਾਵੇਗਾ। (KKR Vs PBKS IPL 2023) ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਦੋਵਾਂ ਟੀਮਾਂ ਲਈ ਇਹ ਮੈਚ ਜ਼ਰੂਰੀ ਹੈ। ਦੋਵਾਂ ਟੀਮਾਂ ਨੂੰ ਜਿੱਤ ਦੀ ਜ਼ਰੂਰਤ ਹੈ। ਜਿਹਡ਼ੀ ਟੀਮ ਚੰਗਾ ਖੇਡੀ ਉਹ ਟੀਮ ਟੂਰਨਾਮੈਂਟ ’ਚ ਬਣੀ ਰਹੇਗੀ।

ਕੋਲਕਾਤਾ ਅਤੇ ਪੰਜਾਬ ਇਸ ਸੀਜ਼ਨ ਵਿੱਚ ਦੂਜੀ ਵਾਰ ਭਿੜਨਗੇ। ਇਸ ਤੋਂ ਪਹਿਲਾਂ ਸੀਜ਼ਨ ਦੇ ਦੂਜੇ ਮੈਚ ਵਿੱਚ ਦੋਵੇਂ ਆਹਮੋ-ਸਾਹਮਣੇ ਹੋਏ ਸਨ, ਜਦੋਂ ਪੰਜਾਬ ਨੇ ਡਕਵਰਥ ਲੁਈਸ ਵਿਧੀ ਤਹਿਤ ਸੱਤ ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਦੇ ਨਾਲ ਹੀ ਈਡਨ ਗਾਰਡਨ ਮੈਦਾਨ ‘ਤੇ ਦੋਵੇਂ ਟੀਮਾਂ 10 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ, ਜਿਸ ‘ਚ ਕੋਲਕਾਤਾ ਨੇ 7 ਵਾਰ ਅਤੇ ਪੰਜਾਬ ਨੇ ਸਿਰਫ ਤਿੰਨ ਵਾਰ ਜਿੱਤ ਦਰਜ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਥਾਵਾਂ ’ਤੇ 9 ਤੇ 10 ਮਈ ਨੂੰ ਛੁੱਟੀ ਦਾ ਐਲਾਨ

ਕੋਲਕਾਤਾ ਨਾਈਟ ਰਾਈਡਰਜ਼ ਨੇ ਦੋ ਵਾਰ ਖਿਤਾਬ ਜਿੱਤਿਆ ਹੈ। ਦੂਜੇ ਪਾਸੇ ਪੰਜਾਬ ਨੂੰ ਅਜੇ ਤੱਕ ਕਾਮਯਾਬੀ ਨਹੀਂ ਮਿਲੀ। ਓਵਰਆਲ ਹੈੱਡ ਟੂ ਹੈੱਡ ਦੀ ਗੱਲ ਕਰੀਏ ਤਾਂ ਦੋਵੇਂ ਟੀਮਾਂ 31 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਜਿਸ ਵਿੱਚ ਕੋਲਕਾਤਾ ਨੇ 20 ਵਾਰ ਅਤੇ ਪੰਜਾਬ ਨੇ 11 ਵਾਰ ਜਿੱਤ ਦਰਜ ਕੀਤੀ ਹੈ।

 KKR Vs PBKS IPL 2023
ਕੋਲਕੱਤਾ ਤੇ ਪੰਜਾਬ ਦਰਮਿਆਨ ਖੇਡੇ ਗਏ ਪਿਛਲੇ ਮੈਚ ਦੀ ਇੱਕ ਤਸਵੀਰ। ਫਾਈਲ ਫੋਟੋ

ਪੰਜਾਬ ਨੇ ਇਸ ਸੀਜ਼ਨ ‘ਚ ਹੁਣ ਤੱਕ 5 ਮੈਚ ਜਿੱਤੇ (KKR Vs PBKS IPL 2023)

ਪੰਜਾਬ ਕਿੰਗਜ਼ ਨੇ ਇਸ ਸੀਜ਼ਨ ‘ਚ ਹੁਣ ਤੱਕ ਖੇਡੇ ਗਏ 10 ਮੈਚਾਂ ‘ਚੋਂ 5 ਜਿੱਤੇ ਹਨ ਅਤੇ 5 ਹਾਰੇ ਹਨ। ਟੀਮ ਦੇ 10 ਅੰਕ ਹਨ। ਸੈਮ ਕਰਨ, ਮੈਥਿਊ ਸ਼ਾਰਟ, ਲਿਆਮ ਲਿਵਿੰਗਸਟੋਨ ਅਤੇ ਕਾਗਿਸੋ ਰਬਾਡਾ ਕੋਲਕਾਤਾ ਖਿਲਾਫ ਟੀਮ ਦੇ 4 ਵਿਦੇਸ਼ੀ ਖਿਡਾਰੀ ਹੋ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਸ਼ਿਖਰ ਧਵਨ, ਜਿਤੇਸ਼ ਸ਼ਰਮਾ ਅਤੇ ਅਰਸ਼ਦੀਪ ਸਿੰਘ ਵਰਗੇ ਖਿਡਾਰੀ ਦਮਦਾਰ ਖੇਡ ਰਹੇ ਹਨ।

ਦੋਵਾਂ ਟੀਮਾਂ ਇਸ ਪ੍ਰਕਾਰ ਹਨ

ਕੋਲਕਾਤਾ ਨਾਈਟ ਰਾਈਡਰਜ਼: ਨਿਤੀਸ਼ ਰਾਣਾ (ਕਪਤਾਨ), ਜੇਸਨ ਰਾਏ, ਰਹਿਮਾਨਉੱਲ੍ਹਾ ਗੁਰਬਾਜ਼, ਵੈਂਕਟੇਸ਼ ਅਈਅਰ, ਆਂਦਰੇ ਰਸਲ, ਸੁਨੀਲ ਨਾਰਾਇਣ, ਰਿੰਕੂ ਸਿੰਘ, ਵੈਭਵ ਅਰੋੜਾ, ਸ਼ਾਰਦੁਲ ਠਾਕੁਰ, ਹਰਸ਼ਿਤ ਰਾਣਾ ਅਤੇ ਵਰੁਣ ਚੱਕਰਵਰਤੀ।
ਇੰਪੈਕਟ ਖਿਡਾਰੀ: ਸੁਯੇਸ਼ ਸ਼ਰਮਾ, ਮਨਦੀਪ ਸਿੰਘ, ਅਨੁਕੁਲ ਰਾਏ, ਟਿਮ ਸਾਊਥੀ ਅਤੇ ਕੁਲਵੰਤ ਖੇਜਰੋਲੀਆ।

ਪੰਜਾਬ ਕਿੰਗਜ਼: ਸ਼ਿਖਰ ਧਵਨ (ਕਪਤਾਨ), ਸ਼ਾਹਰੁਖ ਖਾਨ, ਸੈਮ ਕਰਨ, ਮੈਥਿਊ ਸ਼ਾਰਟ, ਲਿਆਮ ਲਿਵਿੰਗਸਟੋਨ, ​​ਜਿਤੇਸ਼ ਸ਼ਰਮਾ (ਵਿਕਟਕੀਪਰ), ਰਾਹੁਲ ਚਾਹਰ, ਹਰਪ੍ਰੀਤ ਬਰਾੜ, ਅਰਸ਼ਦੀਪ ਸਿੰਘ ਅਤੇ ਪ੍ਰਭਸਿਮਰਨ ਸਿੰਘ।
ਪ੍ਰਭਾਵੀ ਖਿਡਾਰੀ: ਨਾਥਨ ਐਲਿਸ, ਸਿਕੰਦਰ ਰਜ਼ਾ, ਭਾਨੁਕਾ ਰਾਜਪਕਸ਼ੇ, ਕਾਗਿਸੋ ਰਬਾਦਾ, ਰਿਸ਼ੀ ਧਵਨ।