ਤਿਰੰਗਾ ਰੁਮਾਲ ਛੂਹ ਲੀਗ ਸ਼ੁਰੂ

  • ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਕੀਤਾ ਸ਼ੁੱਭ ਆਰੰਭ
  • ਐੱਮਐੱਸਜੀ ਤੂਫ਼ਾਨੀ ਸ਼ੇਰ ਨੇ ਐੱਮਐੱਸਜੀ ਯੂਪੀ ਜਾਂਬਾਜ਼ ਨੂੰ 64-27 ਦੇ ਫਰਕ ਨਾਲ ਹਰਾਇਆ
  • ਐੱਮਐੱਸਜੀ ਦਿੱਲੀ ਦੇ ਦਲੇਰ ਨੇ ਐੱਮਐੱਸਜੀ ਕੈਨੇਡੀਅਨ ਕਾਓ ਬੁਆਇਜ਼ ਨੂੰ 68-46 ਨਾਲ ਹਰਾਇਆ

ਸਰਸਾ ਡੇਰਾ ਸੱਚਾ ਸੌਦਾ ਦੇ ਸ਼ਲਾਘਾਯੋਗ ਯਤਨ ਨਾਲ ਖੇਡ ਦੀ ਦੁਨੀਆਂ ‘ਚ ਉਦੋਂ ਇੱਕ ਨਵਾਂ ਅਧਿਆਏ ਜੁੜ ਗਿਆ ਜਦੋਂ ਸੋਮਵਾਰ ਦੇਰ ਸ਼ਾਮ ਸ਼ਾਹ ਸਤਿਨਾਮ ਜੀ ਐੱਮਐੱਸਜੀ ਹਾਲ ‘ਚ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਨਾਲ ਤਿਰੰਗਾ ਰੁਮਾਲ ਛੂਹ ਲੀਗ ਦਾ ਸ਼ੁੱਭ ਆਰੰਭ ਹੋਇਆ ਦੇਸ਼ ਦੀਆਂ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਹੋ ਰਿਹਾ ਇਹ ਟੂਰਨਾਮੈਂਟ 28 ਅਗਸਤ ਤੱਕ ਚੱਲੇਗਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੱਸਾਂ ਨੇ ਯੂਪੀ ਜਾਬਾਂਜ ਅਤੇ ਐੱਮਐੱਸਜੀ ਤੂਫ਼ਾਨੀ ਸ਼ੇਰ ਵਿਚਕਾਰ ਟਾਸ ਕਰਵਾ ਕੇ ਲੀਗ ਦਾ ਪਹਿਲਾ ਮੁਕਾਬਲਾ ਸ਼ੁਰੂ ਕਰਵਾਇਆ ।

ਇਹ ਵੀ ਪੜ੍ਹੋ : ਗੀਤਕਾਰੀ ਤੇ ਬਾਲ ਸਾਹਿਤ ਸਿਰਜਣਾ ਨੂੰ ਸਮਰਪਿਤ, ਰਣਜੀਤ ਸਿੰਘ ਹਠੂਰ

ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਖਿਡਾਰੀਆਂ ਨੂੰ ਆਪਣੇ ਪਵਿੱਤਰ ਅਸ਼ੀਰਵਾਦ ਨਾਲ ਨਿਹਾਲ ਕਰਦਿਆਂ ਉਹਨਾਂ ਨੂੰ ਖੇਡ ਭਾਵਨਾ ਨਾਲ ਮੈਦਾਨ ‘ਚ ਜੌਹਰ ਦਿਖਾਉਣ ਦਾ ਸੱਦਾ ਦਿੱਤਾ ਪ੍ਰਤੀਯੋਗਿਤਾ ਦੇ ਉਦਘਾਟਨ ਮੌਕੇ ਪੂਜਨੀਕ ਗੁਰੂ ਜੀ ਵੱਲੋਂ ਪ੍ਰਤੀਯੋਗਿਤਾ ਲਈ ਗਾਏ ਗਏ ਐਂਥਮ ਸੌਂਗ ‘ਹਟ ਪੀਛੇ, ਚਲ ਪੀਛੇ’ ਅਤੇ ‘ਛੂ ਕੇ ਦਿਖਾ ਰੁਮਾਲ ਛੂਹ ਕੇ ਦਿਖਾ’ ‘ਤੇ ਕਲਾਕਾਰਾਂ ਨੇ ਸ਼ਾਨਦਾਰ ਡਾਂਸ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ ਪੂਜਨੀਕ ਗੁਰੂ ਜੀ ਵੱਲੋਂ ਗਾਏ ਗਏ ‘ਜੀਏਗੇਂ ਮਰੇਂਗੇ ਮਰ ਮਿਟੇਂਗੇ ਦੇਸ਼ ਕੇ ਲੀਏ…’ ‘ਤੇ ਕਲਾਕਾਰਾਂ ਨੇ ਹੈਰਾਨ ਕਰਨ ਵਾਲੇ ਕਰਤੱਬ ਦਿਖਾ ਕੇ ਸਭ ਦਾ ਦਿਲ ਜਿੱਤ ਲਿਆ ਇਸ ਤੋਂ ਬਾਅਦ ਪ੍ਰਤਿਭਾਗੀ ਟੀਮ ਨੇ ਮਾਰਚ ਪਾਸਟ ਕੀਤਾ ਐੱਮਐੱਸਜੀ ਕੰਪਨੀ ਦੇ ਨਿਰਦੇਸ਼ਕ ਸੀਪੀ ਅਰੋੜਾ ਨੇ ਖਿਡਾਰੀਆਂ ਨੂੰ ਨਸ਼ਾ ਮੁਕਤ ਹੋ ਕੇ ਖੇਡ ਦੀ ਭਾਵਨਾ ਨਾਲ ਖੇਡਣ ਦੀ ਸਹੁੰ ਚੁਕਾਈ ਪੂਜਨੀਕ ਗੁਰੂ ਜੀ ਨੇ ‘ਤਿਰੰਗਾ ਰੁਮਾਲ ਛੂ ਲੀਗ’ ਦੇ ਸ਼ੁੱਭ ਆਰੰਭ ਦਾ ਐਲਾਨ ਕੀਤਾ ਇਸ ਤੋਂ ਬਾਅਦ ਸਾਰਿਆਂ ਨੇ ਰਾਸ਼ਟਰੀ ਗੀਤ ਗਾਇਆ ।

ਇਹ ਟੀਮਾਂ ਲੈ ਰਹੀਆਂ ਹਨ ਹਿੱਸਾ :

ਐੱਮਐੱਸਜੀ ਆਲ ਟ੍ਰੇਡਿੰਗ ਕੰਪਨੀ ਵੱਲੋਂ ਕਰਵਾਈ ਜਾ ਰਹੀ ਇਸ ਅੰਤਰਰਾਸ਼ਟਰੀ ਪੱਧਰ ਦੀ ਪ੍ਰਤੀਯੋਗਿਤਾ ‘ਚ ਵੱਖ-ਵੱਖ ਸੂਬਿਆਂ ਤੋਂ 8 ਟੀਮਾਂ ਹਿੱਸਾ ਲੈ ਰਹੀ ਹਨ, ਜਿਹਨਾਂ ‘ਚ ਐੱਮਐੱਸਜੀ ਤੂਫ਼ਾਨੀ ਸ਼ੇਰ, ਐੱਮਐੱਸਜੀ ਲੱਠ ਗਾਡ ਦੇ ਹਰਿਆਣਾ, ਐੱਮਐੱਸਜੀ ਚੱਕ ਦੇ ਫੱਟੇ ਪੰਜਾਬ, ਐੱਮਐੱਸਜੀ ਰਾਜਸਥਾਨੀ ਸੂਰਮਾ, ਐੱਮਐੱਸਜੀ ਦਿੱਲੀ ਦੇ ਦਿਲੇਰ, ਐੱਮਐੱਸਜੀ ਯੂਪੀ ਜਾਂਬਾਜ, ਐੱਮਐੱਸਜੀ ਕੈਨੇਡੀਅਨ ਕਾਓ ਬੁਆਇਜ਼ ਅਤੇ ਐੱਮਐੱਸਜੀ ਅਸਟਰੇਲੀਅਨ ਬ੍ਰੇਵ ਬੁਆਇਜ਼ ਸ਼ਾਮਲ ਹਨ ਪ੍ਰਤੀਯੋਗਿਤਾ ‘ਚ ਜੇਤੂ ਟੀਮ ਨੂੰ 50 ਲੱਖ ਤੇ ਉੱਪ ਜੇਤੂ ਟੀਮ ਨੂੰ 30 ਲੱਖ ਰੁਪਏ ਦਾ ਪੁਰਸਕਾਰ ਦਿੱਤਾ ਜਾਵੇਗਾ ਿÂਸ ਤੋਂ ਇਲਾਵਾ ਮੈਨ ਆਫ਼ ਦ ਟੂਰਨਾਮੈਂਟ ਨੂੰ ਕਾਰ ਤੇ ਮੈਨ ਆਫ਼ ਦ ਮੈਚ ਨੂੰ ਮੋਟਰਸਾਈਕਲ ਦਾ ਖਿਤਾਬ ਦਿੱਤਾ ਜਾਵੇਗਾ

ਥਰਡ ਅੰਪਾਇਰ ਦੇਵੇਗਾ ਫੈਸਲਾ

ਆਈਪੀਐੱਲ ਦੀ ਤਰਜ਼ ‘ਤੇ ਹੋ ਰਹੀ ‘ਤਿਰੰਗਾ ਰੁਮਾਲ ਛੂ ਲੀਗ’ ‘ਚ ਆਧੁਨਿਕ ਸੁਵਿਧਾਵਾਂ ਉਪਲੱਬਧ ਕਰਵਾਈਆਂ ਗਈਆਂ ਹਨ ਥਰਡ ਅੰਪਾਇਰ, ਕੁਮੈਂਟਰੀ, ਚੀਅਰਜ਼ ਲੀਡਰਜ ਦੇ ਨਾਲ ਨਾਲ ਖਿਡਾਰੀਆਂ ਦੇ ਠਹਿਰਣ ਵਾਲੇ ਸਥਾਨਾਂ ‘ਤੇ ਵੀ ਕੈਮਰੇ ਲੱਗੇ ਹੋਏ ਹਨ ਸਾਰੇ ਖਿਡਾਰੀਆਂ ਦੇ ਡੋਪ ਟੈਸਟ ਕਰਵਾਏ ਗਏ ਹਨ ।

ਏਪ ਤੋਂ ਮਿਲੇਗੀ ਪਲ-ਪਲ ਦੀ ਜਾਣਕਾਰੀ

ਤਿਰੰਗਾ ਰੁਮਾਲ ਛੂਹ ਲੀਗ ‘ਚ ਇੱਕ ਹਫ਼ਤੇ ਤੱਕ ਚੱਲਣ ਵਾਲੇ ਮੁਕਾਬਲਿਆਂ ਦੇ ਰਿਜ਼ਲਟ ਮੋਬਾਇਲ ਏਪ ਰਾਹੀਂ ਵੀ ਪ੍ਰਾਪਤ ਹੋਣਗੇ ਪੂਜਨੀਕ ਗੁਰੂ ਜੀ ਨੇ ਟਵਿੱਟਰ ਅਕਾਊਂਟ ਰਾਹੀਂ ਏਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀਆਰਐੱਲ ਮੋਬਾਇਲ ਏਪ ਰਾਹੀਂ ਪ੍ਰਸ਼ੰਸਕ ਖੇਡ ਨਾਲ ਜੁੜੀਆਂ ਗਤੀਵਿਧੀਆਂ ਬਾਰੇ ਜਾਣ ਸਕਣਗੇ ਇਸ ਤੋਂ ਇਲਾਵਾ ਵੱਖ-ਵੱਖ ਟੀਵੀ ਚੈਨਲਾਂ ‘ਤੇ ਵੀ ਟੂਰਨਾਮੈਂਟ ਦਾ ਲਾਈਵ ਪ੍ਰਸ਼ਾਰਨ ਕੀਤਾ ਜਾ ਰਿਹਾ ਹੈ ।

ਐੱਮਐੱਸਜੀ ਤੂਫ਼ਾਨੀ ਸ਼ੇਰ ਨੇ ਮਾਰੀ ਬਾਜ਼ੀ

ਪਹਿਲਾ ਮੁਕਾਬਲਾ ਐੈੱਮਐੱਸਜੀ ਜਾਬਾਂਜ ਅਤੇ ਐੱਮਐੱਸਜੀ ਤੂਫ਼ਾਨੀ ਸ਼ੇਰ ਟੀਮ ਵਿਚਕਾਰ ਖੇਡਿਆ ਗਿਆ ਦੋਵੇਂ ਟੀਮਾਂ ਨੇ ਸ਼ੁਰੂਆਤ ‘ਚ ਬਿਹਤਰੀਨ ਪ੍ਰਦਰਸ਼ਨ ਕੀਤਾ, ਪਰ ਐੱਮਐੱਸਜੀ ਤੂਫ਼ਾਨੀ ਸ਼ੇਰ ਦੀ ਟੀਮ ਨੇ ਮੈਚ ਦੇ ਪਹਿਲੇ ਹਾਫ਼ ਤੱਕ 31 ਅੰਕ ਇਕੱਠੇ ਕਰ ਲਏ ਸੀ ਜਦੋਂ ਕਿ ਯੂਪੀ ਦੇ ਜਾਬਾਂਜ ਸਿਰਫ਼ 12 ਅੰਕ ਹੀ ਬਣਾ ਸਕੇ ਮੈਚ ਦੇ ਆਖਰੀ ਸਮੇਂ ‘ਚ ਐੱਮਐੱਸਜੀ ਤੂਫ਼ਾਨੀ ਸ਼ੇਰ ਟੀਮ ਨੇ 64-27 ਦੇ ਫਰਕ ਨਾਲ ਪਹਿਲਾ ਮੁਕਾਬਲਾ ਆਪਣੇ ਨਾਂਅ ਕਰ ਲਿਆ ਇਸ ਮੈਚ ‘ਚ ਐੱਮਐੱਸਜੀ ਤੂਫ਼ਾਨੀ ਸ਼ੇਰ ਦੇ ਖਿਡਾਰੀ ਅਵਤਾਰ ਸਿੰਘ ਨੇ 15 ਅੰਕ ਲੈ ਕੇ ਮੈਨ ਆਫ਼ ਦ ਮੈਚ ਬਣਿਆ ।

‘ਚੰਗੀ ਖੇਡ ਪ੍ਰਤਿਭਾ ਨੂੰ ਸਾਹਮਣੇ ਲਿਆਉਣਾ ਹੀ ਉਦੇਸ਼’

ਪ੍ਰਤੀਯੋਗਿਤਾ ਦੌਰਾਨ ਪੂਜਨੀਕ ਗੁਰੂ ਜੀ ਨੇ ਮੀਡੀਆ ਨਾਲ ਰੂਬਰੂ ਹੁੰਦਿਆਂ ਫ਼ਰਮਾਇਆ ਕਿ ਖੇਡਾਂ ਕਰਵਾਉਣ ਦਾ ਮੁੱਖ ਉਦੇਸ਼ ਚੰਗੀ ਖੇਡ ਪ੍ਰਤਿਭਾ ਨੂੰ ਸਾਹਮਣੇ ਲਿਆਉਣਾ ਹੈ ਚੰਗੇ ਖਿਡਾਰੀ ਅੱਗੇ ਆਉਣਗੇ ਤਾਂ ਉਹਨਾਂ ਨੂੰ ਦੇਸ਼ ਨੂੰ ਸੌਂਪਾਂਗੇ ਟੈਲੇਂਟ ਅੱਗੇ ਆਵੇਗਾ ਤਾਂ ਇੰਡੀਆ ਨੂੰ ਆਉਣ ਵਾਲੇ ਓਲੰਪਿਕ ‘ਚ ਬਹੁਤ ਸਾਰੇ ਮੈਡਲ ਲੈ ਕੇ ਆਵੇਗਾ ।

ਅਗਲੇ ਓਲੰਪਿਕ ਲਈ ਪੂਰਾ ਜ਼ੋਰ ਸ਼ੋਰ ਨਾਲ ਤਿਆਰੀਆਂ ਕਰਾਂਗੇ ਅਤੇ ਇੰਡੀਆ ਦੇ ਪਲੇਅਰ ਕਾਫ਼ੀ ਮੈਡਲ ਲੈ ਕੇ ਆਉਣਗੇ ਇਸ ਵਾਰ ਓਲੰਪਿਕ ਦੀ ਤਰ੍ਹਾਂ ਮੈਡਲਾਂ ਲਈ ਤਰਸਨਾ ਨਹੀਂ ਪਵੇਗਾ ਆਪ ਜੀ ਨੇ ਫਰਮਾਇਆ ਕਿ ਇਸ ਓਲੰਪਿਕ ‘ਚ ਸਵਾ ਸੋ ਕਰੋੜ ਜਨਸੰਖਿਆ ਵਾਲੇ ਅਤੇ ਪੁਰਸ਼ ਪ੍ਰਧਾਨ ਕਹਿਲਾਉਣ ਵਾਲੇ ਦੇਸ਼ ‘ਚ ਸਿਰਫ਼ ਬੇਟੀਆਂ ਹੀ ਮੈਡਲ ਲੈ ਕੇ ਆਈਆਂ ਹਨ ਆਪ ਜੀ ਨੇ ਫਰਮਾਇਆ ਕਿ ਅਸੀਂ ਖੁਦ ਕਹਿੰਦੇ ਹਾਂ ਕਿ ਬੇਟੀਆਂ ਵੀ ਮਾਂ ਬਾਪ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕਦੀਆਂ ਹਨ ਲੜਕਿਆਂ ਨੂੰ ਜੇਕਰ ਸਹੂਲਤਾਂ ਦਿੱਤੀਆਂ ਜਾਣ ਤਾ ਉਹ ਵੀ ਮੈਡਲ ਲੈ ਕੇ ਆ ਸਕਦੇ ਹਨ ।

ਪੂਜਨੀਕ ਗੁਰੂ ਜੀ ਨੇ ਦੱਸਿਆ ਕਿ ਬਾਕਸਰ ਵਿਜੇਂਦਰ ਨੇ ਉਹਨਾਂ ਨੂੰ ਸਿਰਸਾ ‘ਚ ਸਿਖਲਾਈ ਕੇਂਦਰ ਖੋਲ੍ਹਣ ਅਤੇ ਇੱਥੋਂ ਦੇ ਖਿਡਾਰੀਆਂ ਨੂੰ ਸਿਖਾਉਣ ਦਾ ਭਰੋਸਾ ਦਿਵਾਇਆ ਹੈ ਜੇਕਰ ਇਸ ਓਲੰਪਿਕ ‘ਚ ਤਮਗਾ ਜਿੱਤਣ ਵਾਲੀਆਂ ਬੇਟੀਆਂ ਵੀ ਇੱਥੋਂ ਦੇ ਖਿਡਾਰੀਆਂ ਨੂੰ ਸਿਖਾਉਣ ਲਈ ਅੱਗੇ ਆਉਣਗੀਆਂ ਤਾਂ ਉਹਨਾਂ ਦਾ ਸਵਾਗਤ ਹੈ ਪੂਜਨੀਕ ਗੁਰੂ ਜੀ ਨੇ ਫਰਮਾਇਆ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਪੱਧਰ ‘ਤੇ ਸਟੇਡੀਅਮ ਹੋਣ, ਨਸ਼ਾ ਬੰਦ ਹੋਵੇ ਅਤੇ ਜੋ ਨਸ਼ੇੜੀ ਹਨ, ਉਹਨਾਂ ਦਾ ਇਲਾਜ ਕਰਵਾਇਆ ਜਾਵੇ ਆਉਣ ਵਾਲੇ ਸਮੇਂ ‘ਚ ਇਸ ਖੇਡ ‘ਚ ਵਿਦੇਸ਼ੀ ਖਿਡਾਰੀ ਵੀ ਖੇਡਦੇ ਨਜ਼ਰ ਆਉਣਗੇ ਅਤੇ ਇਸ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਲੈ ਕੇ ਜਾਇਆ ਜਾਵੇਗਾ । ਆਪ ਜੀ ਨੇ ਫਰਮਾਇਆ ਕਿ ‘ਰੁਮਾਲ ਛੂ’ ਐਥਲੈਟਿਕਸ, ਸਰਕਲ ਕਬੱਡੀ, ਨੈਸ਼ਨਲ ਕਬੱਡੀ, ਖੋ-ਖੋ ਅਤੇ ਜੁਡੋ ਸਮੇਤ ਕਈ ਖੇਡਾਂ ਦਾ ਅਦਭੁਤ ਮਿਸ਼ਰਨ ਹੈ, ਜਿਸ ਨੂੰ ਨੌਜਵਾਨ ਵਰਗ ਖੂਬ ਪਸੰਦ ਕਰ ਰਿਹਾ ਹੈ ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਪੰਧਰ ਦਾ ਇਹ ਸਟੇਡੀਅਮ ਸਿਰਫ਼ 3 ਦਿਨਾਂ ‘ਚ ਬਣਾਇਆ ਗਿਆ ਹੈ।

ਬਾਕਸਰ ਵਿਜੇਂਦਰ ਸਿੰਘ ਨੇ ਕੀਤੀ ਸ਼ਲਾਘਾ

ਬਾਕਸਰ ਵਿਜੇਂਦਰ ਸਿੰਘ ਨੇ ਵੀ ‘ਤਿਰੰਗਾ ਰੁਮਾਲ ਛੂ ਲੀਗ’ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਭਾਰਤ ਦੀਆਂ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ‘ਚ ਮਹੱਤਵਪੂਰਨ ਕਦਮ ਦੱਸਿਆ ਬਾਕਸਰ ਵਿਜੇਂਦਰ ਸਿੰਘ ਨੇ ਵੀਡੀਓ ਸ਼ੇਅਰ ਕਰਕੇ ਲੋਕਾਂ ਨੂੰ ਇਸ ਨੂੰ ਦੇਖਣ ਦਾ ਸੱਦਾ ਦਿੱਤਾ ਉਸ ਨੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ  ਉੱਥੇ ਹੀ ਪੂਜਨੀਕ ਗੁਰੂ ਜੀ ਨੇ ਵੀ ਵਿਜੇਂਦਰ ਨੂੰ ਟਵੀਟ ਕਰਕੇ ਆਸ਼ੀਰਵਾਦ ਦਿੱਤਾ ਅਤੇ ਲਿਖਿਆ ਕਿ ਉਸ ਵਰਗੇ ਬੱਚੇ ਜਿਸ ਨੇ ਭਾਰਤ ਦੀ ਸ਼ਾਨ ਵਧਾਈ ਹੈ, ਉਹ ਤਿਰੰਗਾ ਰੁਮਾਲ ਛੂ ਦੇ ਖਿਡਾਰੀਆਂ ਦਾ ਉਤਸ਼ਾਹ ਵਧਾ ਰਿਹਾ ਹੈ, ਬਹੁਤ ਹੀ ਸ਼ਲਾਘਾਯੋਗ ਹੈ।