ਸਿਹਤ ਪੱਖੋਂ ਤੰਦਰੁਸਤ ਮਾਂ ਹੀ ਦੇ ਸਕਦੀ ਹੈ ਸਿਹਤਮੰਦ ਬੱਚੇ ਨੂੰ ਜਨਮ : ਹਰਦੀਪ ਸੰਧੂ ਬੀ.ਈ.ਈ | Tips Newborn Babies Healthy
Tips Newborn Babies Healthy: (ਬਸੰਤ ਸਿੰਘ ਬਰਾੜ) ਤਲਵੰਡੀ ਭਾਈ। ਫਿ਼ਰੋਜ਼ਸ਼ਾਹ ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜਵਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ ਮੀਨਾਕਸ਼ੀ ਢੀਂਗਰਾ ਜ਼ਿਲ੍ਹਾ ਟੀਕਾਕਰਨ ਅਫਸਰ ਦੀ ਅਗਵਾਈ ਹੇਠ ਸੀਐੱਚਸੀ ਫਿਰੋਜ਼ਸ਼ਾਹ ਵਿਖੇ ਨਿਊ ਬੋਰਨ ਹਫਤਾ ਮਨਾਇਆ ਜਾ ਰਿਹਾ ਹੈ । 15 ਤੋੰ 21 ਨਵੰਬਰ ਤਕ ਮਨਾਏ ਜਾ ਰਹੇ ਨਿਊ ਬੌਰਨ ਹਫਤੇ ਦਾ ਮੁੱਖ ਮੰਤਵ ਬੱਚਿਆਂ ਦੀ ਦੇਖਭਾਲ, ਉਨ੍ਹਾਂ ਦੇ ਸਰੀਰਕ ਵਿਕਾਸ ਤੇ ਬਿਮਾਰੀਆਂ ਤੋਂ ਬਚਾਉਣਾ ਹੈ।
ਇਹ ਵੀ ਪੜ੍ਹੋ: Rain: ਭਾਰੀ ਮੀਂਹ ਪੈਣ ਨਾਲ 5 ਜ਼ਿਲ੍ਹਿਆਂ ’ਚ ਸਕੂਲ ਬੰਦ
ਇਸ ਮੌਕੇ ਬੋਲਦਿਆਂ ਹਰਦੀਪ ਸਿੰਘ ਸੰਧੂ ਬਲਾਕ ਐਕਸਟੈਂਸ਼ਨ ਐਜੂਕੇਟਰ ਨੇ ਕਿਹਾ ਕਿ ਗਰਭਵਤੀ ਔਰਤ ਨੂੰ ਬੱਚੇ ਦੀ ਤੰਦਰੁਸਤੀ ਲਈ ਜਿਥੇ ਆਪਣੀ ਸਿਹਤ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ, ਉਥੇ ਬੱਚੇ ਦੇ ਜਨਮ ਤੋਂ ਛੇ ਮਹੀਨੇ ਤੱਕ ਅਪਣੇ ਦੁੱਧ ਨਾਲ ਪਾਲਣ ਕਰਨਾ ਚਾਹੀਦਾ ਹੈ, ਜੋ ਬੱਚੇ ਲਈ ਅੰਮ੍ਰਿਤ ਵਾਂਗ ਸਾਬਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨਵ-ਜਨਮੇ ਬੱਚੇ ਵਿੱਚ ਜੇਕਰ ਖਤਰੇ ਦੇ ਚਿੰਨ੍ਹ ਜਿਵੇਂ ਕਿ ਦੁੱਧ ਨਾ ਪੀਣਾ,ਜਿਆਦਾ ਸੋਣਾ, ਮਰੋੜ, ਸਾਹ ਲੈਣ ਵਿੱਚ ਤਕਲੀਫ, ਲਗਾਤਾਰ ਉਲਟੀਆਂ ਆਉਣੀਆਂ,ਚਮੜੀ ਦਾ ਰੰਗ ਪੀਲਾ ਹੋਣਾ, ਤੇਜ਼ ਬੁਖਾਰ ਨਜ਼ਰ ਆਉਣ ਤਾਂ ਤੁਰੰਤ ਉਸ ਨੂੰ ਡਾਕਟਰ ਕੋਲ ਚੈਕਅਪ ਲਈ ਲੈ ਕੇ ਜਾਣਾ ਚਾਹੀਦਾ ਹੈ। Tips Newborn Babies Healthy
ਬੱਚੇ ਦੇ ਜਨਮ ਤੋਂ ਲੈ ਕੇ ਲੱਗਦੇ ਟੀਕੇ ਸਮੇਂ-ਸਮੇਂ ’ਤੇ ਲਗਾਉਣਾ ਨਾਲ ਜਿਥੇ ਬੱਚੇ ਦੀ ਬਿਮਾਰੀਆਂ ਨਾਲ ਲੜਨ ਦੀ ਸਮੱਰਥਾ ਵਧਦੀ ਹੈ, ਉਥੇ ਤੰਦਰੁਸਤ ਬੱਚਾ ਪੜ੍ਹਾਈ ਵਿਚ ਵੀ ਪਰਪੱਕ ਹੋ ਸਮਾਜ ਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ ਵਿੱਚ ਸਹਾਈ ਹੁੰਦਾ ਹੈ।ਉਨ੍ਹਾਂ ਕਿਹਾ ਕਿ ਜੇਕਰ ਬੱਚੇ ਨੂੰ ਬਚਪਨ ਵਿਚ ਸਹੀ ਸਮੇਂ ’ਤੇ ਟੀਕਾਕਰਣ ਹੁੰਦਾ ਹੈ ਤਾਂ ਉਸ ਬੱਚੇ ਦਾ ਪੋਲੀਓ, ਟੀ.ਬੀ. ਖਸਰਾ, ਪੀਲੀਆ ਅਤੇ ਕਾਲੀ ਖੰਘ ਆਦਿ ਗੰਭੀਰ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਮੌਕੇ ਵੱਖ-ਵੱਖ ਹੈਲਥ ਵੈਲਨੈੱਸ ਸੈੰਟਰਾਂ ਉੱਪਰ ਨਿਊ ਬੌਰਨ ਵੀਕ ਤਹਿਤ ਗਤੀਵਿਧੀਆਂ ਕਰਵਾਈਆਂ ਗਈਆਂ ।