ਚੋਰ ਫੜਨ ਦੀ ਤਰਕੀਬ
ਇੱਕ ਵਾਰ ਰਾਜਾ ਕ੍ਰਿਸ਼ਨਦੇਵ ਰਾਇ ਦੇ ਰਾਜ ਵਿਜੈਨਗਰ ਵਿਚ ਲਗਾਤਾਰ ਚੋਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਸੇਠਾਂ ਨੇ ਆ ਕੇ ਰਾਜੇ ਦੇ ਦਰਬਾਰ ਵਿਚ ਦੁਹਾਈ ਦਿੱਤੀ, ‘‘ਮਹਾਰਾਜ! ਅਸੀਂ ਲੁੱਟੇ ਗਏ, ਬਰਬਾਦ ਹੋ ਗਏ ਰਾਤ ਨੂੰ ਜਿੰਦੇ ਤੋੜ ਕੇ ਚੋਰ ਸਾਡੀਆਂ ਤਿਜ਼ੋਰੀਆਂ ’ਚੋਂ ਸਾਰਾ ਧਨ ਉਡਾ ਲੈ ਗਏ’’ ਰਾਜੇ ਨੇ ਇਨ੍ਹਾਂ ਘਟਨਾਵਾਂ ਦੀ ਜਾਂਚ ਕੋਤਵਾਲ ਤੋਂ ਕਰਵਾਈ ਪਰ ਕੁਝ ਹੱਥ ਨਾ ਲੱਗਾ ਉਹ ਬਹੁਤ ਚਿੰਤਿਤ ਹੋ ਗਏ ਚੋਰੀ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਚੋਰਾਂ ਦੀ ਹਿੰਮਤ ਵਧਦੀ ਹੀ ਜਾ ਰਹੀ ਸੀ ਆਖ਼ਰ ਰਾਜੇ ਨੇ ਦਰਬਾਰੀਆਂ ਨੂੰ ਤਾੜਦੇ ਹੋਏ ਕਿਹਾ, ‘‘ਕੀ ਤੁਹਾਡੇ ’ਚ ਕੋਈ ਵੀ ਅਜਿਹਾ ਨਹੀਂ, ਜੋ ਚੋਰਾਂ ਨੂੰ ਫੜਵਾਉਣ ਦੀ ਜਿੰਮੇਵਾਰੀ ਲੈ ਸਕੇ?’’ ਸਾਰੇ ਦਰਬਾਰੀ ਇੱਕ-ਦੂਜੇ ਦੇ ਮੂੰਹ ਵੱਲ ਦੇਖਣ ਲੱਗੇ ਤੇਨਾਲੀਰਾਮ ਨੇ ਉੱਠ ਕੇ ਕਿਹਾ, ‘‘ਮਹਾਰਾਜ! ਇਹ ਜਿੰਮੇਵਾਰੀ ਮੈਂ ਲਵਾਂਗਾ’’ ਉੱਥੋਂ ਉੱਠ ਕੇ ਤੇਨਾਲੀਰਾਮ ਸ਼ਹਿਰ ਦੇ ਇੱਕ ਵੱਡੇ ਜੌਹਰੀ ਕੋਲ ਗਿਆ
ਉਸ ਨੇ ਆਪਣੀ ਯੋਜਨਾ ਉਸਨੂੰ ਦੱਸੀ ਅਤੇ ਘਰ ਪਰਤ ਆਇਆ ਉਸ ਜ਼ੌਹਰੀ ਨੇ ਅਗਲੇ ਦਿਨ ਆਪਣੇ ਉੱਥੇ ਗਹਿਣਿਆਂ ਦੀ ਇੱਕ ਵੱਡੀ ਪ੍ਰਦਰਸ਼ਨੀ ਲਗਵਾਈ ਰਾਤ ਹੋਣ ’ਤੇ ਉਸਨੇ ਸਾਰੇ ਗਹਿਣਿਆਂ ਨੂੰ ਇੱਕ ਤਿਜ਼ੋਰੀ ਵਿਚ ਰੱਖ ਕੇ ਜਿੰਦਾ ਲਾ ਦਿੱਤਾ ਅੱਧੀ ਰਾਤ ਨੂੰ ਚੋਰ ਆ ਗਏ ਜਿੰਦਾ ਤੋੜ ਕੇ ਤਿਜ਼ੋਰੀ ਵਿਚ ਰੱਖੇ ਸਾਰੇ ਗਹਿਣੇ ਝੋਲੇ ਵਿਚ ਪਾ ਕੇ ਉਹ ਬਾਹਰ ਆਏ ਜਿਵੇਂ ਹੀ ਉਹ ਸੇਠ ਦੀ ਹਵੇਲੀ ’ਚੋਂ ਬਾਹਰ ਜਾਣ ਲੱਗੇ ਤਾਂ ਸੇਠ ਨੂੰ ਪਤਾ ਲੱਗ ਗਿਆ, ਉਸਨੇ ਰੌਲਾ ਪਾ ਦਿੱਤਾ ਆਸ-ਪਾਸ ਦੇ ਲੋਕ ਵੀ ਆ ਗਏ ਤੇਨਾਲੀਰਾਮ ਵੀ ਆਪਣੇ ਸਿਪਾਹੀਆਂ ਦੇ ਨਾਲ ਉੱਥੇ ਆ ਪਹੁੰਚੇ ਤੇ ਬੋਲੇ, ‘‘ਜਿਨ੍ਹਾਂ ਦੇ ਹੱਥਾਂ ਨੂੰ ਰੰਗ ਲੱਗਾ ਹੈ,
ਉਨ੍ਹਾਂ ਨੂੰ ਫੜ ਲਓ’’ ਛੇਤੀ ਹੀ ਸਾਰੇ ਚੋਰ ਫੜੇ ਗਏ ਅਗਲੇ ਦਿਨ ਚੋਰਾਂ ਨੂੰ ਦਰਬਾਰ ਵਿਚ ਪੇਸ਼ ਕੀਤਾ ਗਿਆ ਸਾਰਿਆਂ ਦੇ ਹੱਥਾਂ ’ਤੇ ਲੱਗੇ ਰੰਗ ਨੂੰ ਦੇਖ ਕੇ ਰਾਜੇ ਨੇ ਪੁੱਛਿਆ, ‘‘ਤੇਨਾਲੀਰਾਮ ਜੀ, ਇਹ ਕੀ ਹੈ?’’ ‘‘ਮਹਾਰਾਜ! ਅਸੀਂ ਤਿਜੋਰੀ ’ਤੇ ਗਿੱਲਾ ਰੰਗ ਲਾ ਦਿੱਤਾ ਸੀ ਤਾਂ ਕਿ ਚੋਰੀ ਦੇ ਇਰਾਦੇ ਨਾਲ ਆਏ ਚੋਰਾਂ ਦੇ ਹੱਥਾਂ ’ਤੇ ਰੰਗ ਚੜ੍ਹ ਜਾਵੇ ਤੇ ਅਸੀਂ ਉਨ੍ਹਾਂ ਨੂੰ ਅਸਾਨੀ ਨਾਲ ਫੜ ਸਕੀਏ’’ ਰਾਜੇ ਨੇ ਪੁੱਛਿਆ, ‘‘ਪਰ ਤੁਸੀਂ ਉੱਥੇ ਸਿਪਾਹੀ ਤੈਨਾਤ ਕਰ ਸਕਦੇ ਸੀ’’ ‘‘ਮਹਾਰਾਜ! ਇਸ ਵਿਚ ਉਨ੍ਹਾਂ ਦੇ ਚੋਰਾਂ ਨਾਲ ਮਿਲ ਜਾਣ ਦੀ ਸੰਭਾਵਨਾ ਸੀ’’ ਇਹ ਸੁਣ ਕੇ ਰਾਜੇ ਨੇ ਤੇਨਾਲੀਰਾਮ ਦੀ ਬਹੁਤ ਪ੍ਰਸੰਸਾ ਕੀਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ