Tim Southee: ਭਾਰਤ ਦੌਰੇ ਤੋਂ ਪਹਿਲਾਂ ਟਿਮ ਸਾਊਦੀ ਨੇ ਛੱਡੀ ਕਪਤਾਨੀ

Tim Southee
Tim Southee: ਭਾਰਤ ਦੌਰੇ ਤੋਂ ਪਹਿਲਾਂ ਟਿਮ ਸਾਊਦੀ ਨੇ ਛੱਡੀ ਕਪਤਾਨੀ

ਟਾਮ ਲੈਥਮ ਨੇ ਸੰਭਾਲੀ ਕਮਾਨ | Tim Southee

  • 16 ਅਕਤੂਬਰ ਤੋਂ ਪਹਿਲਾਂ ਟੈਸਟ ਮੈਚ

ਸਪੋਰਟਸ ਡੈਸਕ। Tim Southee: ਨਿਊਜੀਲੈਂਡ ਦੇ ਕਪਤਾਨ ਟਿਮ ਸਾਊਥੀ ਨੇ ਭਾਰਤ ਦੌਰੇ ਤੋਂ ਠੀਕ ਪਹਿਲਾਂ ਕਪਤਾਨੀ ਛੱਡ ਦਿੱਤੀ ਹੈ। ਉਨ੍ਹਾਂ ਦੀ ਜਗ੍ਹਾ ਟਾਮ ਲੈਥਮ ਨੂੰ ਟੀਮ ਦਾ ਨਵਾਂ ਕਪਤਾਨ ਬਣਾਇਆ ਗਿਆ ਹੈ। ਉਹ 16 ਅਕਤੂਬਰ ਤੋਂ ਭਾਰਤੀ ਦੌਰੇ ’ਤੇ ਆਉਣ ਵਾਲੀ ਕੀਵੀ ਟੀਮ ਦੀ ਕਪਤਾਨੀ ਕਰੇਗਾ। ਨਿਊਜੀਲੈਂਡ ਕ੍ਰਿਕੇਟ ਬੋਰਡ ਨੇ ਮੰਗਲਵਾਰ ਰਾਤ ਨੂੰ ਇਹ ਜਾਣਕਾਰੀ ਦਿੱਤੀ। 35 ਸਾਲਾ ਸਾਊਦੀ ਨੇ ਕਿਹਾ- ‘ਮੈਂ ਟੀਮ ਦੇ ਹਿੱਤ ’ਚ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ। ਨਿਊਜੀਲੈਂਡ ਦੀ ਕਪਤਾਨੀ ਕਰਨਾ ਮੇਰੇ ਲਈ ਬਹੁਤ ਖਾਸ ਰਿਹਾ ਹੈ। Tim Southee

Read This : IND vs BAN: ਕਾਨਪੁਰ ਟੈਸਟ ‘ਚ ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਸੀਰੀਜ਼ ‘ਚ ਕੀਤਾ ਕਲੀਨ ਸਵੀਪ

ਮੈਂ ਆਪਣੇ ਕਰੀਅਰ ’ਚ ਹਮੇਸ਼ਾ ਟੀਮ ਨੂੰ ਪਹਿਲ ਦਿੱਤੀ ਹੈ ਤੇ ਮੇਰਾ ਮੰਨਣਾ ਹੈ ਕਿ ਇਹ ਫੈਸਲਾ ਟੀਮ ਲਈ ਸਹੀ ਹੈ। ਹੁਣ ਮੈਂ ਆਪਣੇ ਪ੍ਰਦਰਸ਼ਨ ’ਤੇ ਧਿਆਨ ਦੇ ਸਕਦਾ ਹਾਂ ਤੇ ਟੀਮ ਦੀ ਬਿਹਤਰ ਸੇਵਾ ਕਰ ਸਕਦਾ ਹਾਂ। ਸਾਊਦੀ ਨੇ ਦਸੰਬਰ 2022 ’ਚ ਕੇਨ ਵਿਲੀਅਮਸਨ ਦੀ ਥਾਂ ਲਈ ਸੀ। ਸਾਊਦੀ ਨੇ 14 ਟੈਸਟ ਮੈਚਾਂ ’ਚ ਟੀਮ ਦੀ ਕਮਾਨ ਸੰਭਾਲੀ, ਜਿਸ ’ਚੋਂ 6 ਜਿੱਤੇ, 6 ਹਾਰੇ ਤੇ 2 ਮੈਚ ਡਰਾਅ ਰਹੇ।

ਸ਼੍ਰੀਲੰਕਾ ਖਿਲਾਫ਼ ਸੀਰੀਜ਼ 2-0 ਨਾਲ ਗੁਆਈ | Tim Southee

ਸਾਊਦੀ ਦੀ ਕਪਤਾਨੀ ’ਚ ਨਿਊਜੀਲੈਂਡ ਦੀ ਟੀਮ ਪਿਛਲੇ ਹਫਤੇ ਸ਼੍ਰੀਲੰਕਾ ਖਿਲਾਫ 2 ਟੈਸਟ ਮੈਚਾਂ ਦੀ ਸੀਰੀਜ ’ਚ 2-0 ਨਾਲ ਹਾਰ ਗਈ ਸੀ। ਸ਼੍ਰੀਲੰਕਾ ਦੀ ਟੀਮ ਗਾਲੇ ’ਚ ਖੇਡੇ ਗਏ ਪਹਿਲੇ ਮੈਚ ’ਚ 63 ਦੌੜਾਂ ਨਾਲ ਹਾਰ ਗਈ ਸੀ, ਜਦਕਿ ਟੀਮ ਨੂੰ ਦੂਜੇ ਮੈਚ ’ਚ ਪਾਰੀ ਤੇ 154 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸੀਰੀਜ ’ਚ ਸਾਊਦੀ ਨੇ 49 ਓਵਰ ਸੁੱਟੇ ਸਿਰਫ 2 ਵਿਕਟਾਂ ਹੀ ਲੈ ਸਕੇ।

ਪਿਛਲੇ 8 ਟੈਸਟ ਮੈਚਾਂ ’ਚ 12 ਵਿਕਟਾਂ ਹੀ ਲੈ ਸਕੇ ਹਨ ਸਾਊਦੀ | Tim Southee

ਟਿਮ ਸਾਊਥੀ ਖਰਾਬ ਫਾਰਮ ’ਚੋਂ ਗੁਜਰ ਰਿਹਾ ਹੈ। ਉਹ ਪਿਛਲੇ 8 ਮੈਚਾਂ ’ਚ ਸਿਰਫ 12 ਵਿਕਟਾਂ ਹੀ ਲੈ ਸਕਿਆ ਹੈ। ਉਨ੍ਹਾਂ ਨੇ ਆਪਣੀ ਕਪਤਾਨੀ ’ਚ ਖੇਡੇ ਗਏ 14 ਟੈਸਟ ਮੈਚਾਂ ’ਚ 38.60 ਦੀ ਔਸਤ ਨਾਲ 35 ਵਿਕਟਾਂ ਲਈਆਂ ਹਨ।

16 ਅਕਤੂਬਰ ਤੋਂ ਬੈਂਗਲੁਰੂ ’ਚ ਪਹਿਲਾ ਟੈਸਟ ਮੈਚ

ਭਾਰਤੀ ਟੀਮ ਨਿਊਜੀਲੈਂਡ ਦੌਰੇ ਦਾ ਪਹਿਲਾ ਮੈਚ 16 ਅਕਤੂਬਰ ਤੋਂ ਬੈਂਗਲੁਰੂ ’ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੂਜਾ ਮੈਚ 24 ਅਕਤੂਬਰ ਤੋਂ ਪੁਣੇ ’ਚ ਤੇ ਤੀਜਾ ਮੈਚ 1 ਨਵੰਬਰ ਤੋਂ ਮੁੰਬਈ ’ਚ ਖੇਡਿਆ ਜਾਵੇਗਾ। ਹਾਲਾਂਕਿ ਭਾਰਤੀ ਦੌਰੇ ਲਈ ਟੀਮ ਦਾ ਐਲਾਨ ਨਹੀਂ ਕੀਤਾ ਗਿਆ ਹੈ। Tim Southee