ਰਾਜਨੀਤੀ ਚਮਕਾਉਣ ਲਈ ਡੇਰਾ ਸ਼ਰਧਾਲੂਆਂ ’ਤੇ ਸ਼ਿਕੰਜਾ ਘਟੀਆਂ ਚਾਲ

ਰਾਜਨੀਤੀ ਚਮਕਾਉਣ ਲਈ ਡੇਰਾ ਸ਼ਰਧਾਲੂਆਂ ’ਤੇ ਸ਼ਿਕੰਜਾ ਘਟੀਆਂ ਚਾਲ

ਪੰਜਾਬ ’ਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਇਸ ਦੇ ਨਾਲ ਸਿਆਸੀ ਪਾਰਾ ਚੜ੍ਹਦਾ ਜਾ ਰਿਹਾ ਹੈ ਪਾਰਟੀਆਂ ਦੇ ਅੰਦਰ ਤੇ ਬਾਹਰ ਇੱਕ ਬੇਚੈਨੀ, ਗੈਰ-ਜ਼ਰੂਰੀ ਉਤਸ਼ਾਹ, ਘਬਰਾਹਟ ਦੇ ਨਾਲ-ਨਾਲ ਪੈਂਤਰੇੇਬਾਜ਼ੀਆਂ ਦਾ ਅੰਨ੍ਹਾ ਦੌਰ ਹੈ ਕਾਂਗਰਸ ’ਚ ਨਵਜੋਤ ਸਿੱਧੂ ਤੇ ਕਈ ਹੋਰ ਆਗੂ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਖਿਲਾਫ਼ ਮੋਰਚਾ ਖੋਲ੍ਹੀ ਬੈਠੇ ਹਨ ਇਸ ਲੜਾਈ ਦਾ ਮਕਸਦ ਸਾਰੇ ਪੰਜਾਬੀ ਜਾਣਦੇ ਹਨ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੀ ਪੱਬਾਂ ਭਾਰ ਹੋਇਆ ਬੈਠਾ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਈਆਂ ਦੋ ਹੋਰ ਪਾਰਟੀਆਂ ਵੀ ਇੱਕਜੁਟ ਹੋ ਰਹੀਆਂ ਹਨ

ਧੜਾਧੜ ਬਿਆਨਬਾਜ਼ੀਆਂ ਤੇ ਬਹਿਸਾਂ ਹੋ ਰਹੀਆਂ ਹਨ ਧਰਮਾਂ ਤੇ ਸ਼ਬਦਾਂ ਦੀ ਮਰਿਆਦਾ ਦਾ ਕਿਸੇ ਨੂੰ ਕੋਈ ਖਿਆਲ ਨਹੀਂ ਜੋ ਮੂੰਹ ’ਚ ਆਉਂਦਾ, ਬੋਲਿਆ ਜਾ ਰਿਹਾ ਹੈ ਇਸ ਦੌਰ ’ਚ ਸਭ ਤੋਂ ਮਾੜੀ ਗੱਲ ਤਾਂ ਇਹ ਹੈ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਬੇਵਜ੍ਹਾ ਮੁੱਦਾ ਬਣਾ ਕੇ ਸਿਆਸੀ ਰੋਟੀਆਂ ਸੇਕੀਆ ਜਾ ਰਹੀਆਂ ਹਨ ਰਾਜਨੀਤੀ ਦਾ ਇੱਕ ਗੰਦਾ ਤਜ਼ਰਬਾ ਬਣ ਗਿਆ ਹੈ ਕਿ ਜਦੋਂ ਕਿਸੇ ਪਾਰਟੀ ਦਾ ਗਰਾਫ਼ ਡਿੱਗ ਰਿਹਾ ਹੋਵੇ ਤਾਂ ਡੇਰਾ ਸ਼ਰਧਾਲੂਆਂ ਦੇ ਨਾਂਅ ’ਤੇ ਸਿਆਸਤ ਸ਼ੁਰੂ ਕਰ ਦਿੱਤੀ ਜਾਂਦੀ ਹੈ

ਰਾਜਨੀਤੀ ਦੀ ਇਸ ਮਾੜੀ ਰਵਾਇਤ ਨੇ ਪਹਿਲਾਂ ਵੀ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ ਧਰਮਾਂ ਦੇ ਨਾਂਅ ’ਤੇ ਰਾਜਨੀਤੀ ਕਰਕੇ ਫ਼ਿਰਕੂ ਨਫ਼ਰਤ ਦਾ ਮਾਹੌਲ ਪੈਦਾ ਕਰਨਾ ਪੰਜਾਬ ਦੀ ਰਾਜਨੀਤੀ ਦੇ ਮੱਥੇ ’ਤੇ ਲੱਗਿਆ ਪੁਰਾਣਾ ਕਲੰਕ ਹੈ ਜਿਸ ਨੂੰ ਧੋਣ ਦੀ ਬਜਾਇ ਸਿਆਸਤਦਾਨ ਹਰ ਵਾਰ ਇੱਕ ਨਵਾਂ ਗੁਨਾਹ ਖੱਟ ਲੈਂਦੇ ਹਨ ਜਦੋਂ ਸੀਬੀਆਈ ਡੇਰਾ ਸ਼ਰਧਾਲੂਆਂ ਨੂੰ ਆਪਣੀ ਜਾਂਚ ’ਚ ਨਿਰਦੋਸ਼ ਵੇਖ ਕੇ ਕਲੀਨ ਚਿੱਟ ਦੇ ਚੁੱਕੀ ਸੀ ਤਾਂ ਚਾਹੀਦਾ ਸੀ ਕਿ ਅਸਲੀ ਦੋਸ਼ੀ ਲੱਭੇ ਜਾਣ ਪਰ ਸਿਆਸੀ ਪਾਰਟੀਆਂ ਵੱਲੋਂ ਆਪਣੇ ਮਕਸਦਾਂ ਦੀ ਪੂਰਤੀ ਲਈ ਉਲਟਾ ਡੇਰਾ ਸ਼ਰਧਾਲੂਆਂ ’ਤੇ ਸ਼ਿਕੰਜਾ ਕੱਸਿਆ ਗਿਆ ਜਿਸ ਲੀਡਰ ਦੀ ਲੀਡਰੀ ਫਿੱਕੀ ਪੈਂਦੀ ਹੈ

ਉਸ ਕੋਲ ਅੱਜ ਦੀ ਘੜੀ ਇੱਕ ਹੀ ਹੱਲ ਹੈ ਕਿ ਡੇਰਾ ਸ਼ਰਧਾਲੂਆਂ ਖਿਲਾਫ਼ ਸਖ਼ਤੀ ਕਰ ਦਿੱਤੀ ਜ਼ੁਲਮ ਦੀ ਹੱਦ ਤਾਂ ਇਸ ਗੱਲ ’ਚ ਕਿ ਇੱਕ ਤਰੀਕੇ ਨਾਲ ਪੁਲਿਸ ਡੇਰਾ ਸ਼ਰਧਾਲੂਆਂ ਨੂੰ ਤਿੰਨ ਸਾਲ ’ਚ ਤਿੰਨ ਵਾਰ ਗ੍ਰਿਫ਼ਤਾਰ ਕਰਦੀ ਹੈ ਤੇ ਪੁਲਿਸ ਦੇ ਇਕਬਾਲੀਆ ਬਿਆਨਾਂ ’ਤੇ ਸਵਾਲ ਉੱਠਦੇ ਹਨ ਬੇਅਦਬੀ ਮਾਮਲੇ ’ਚ ਗ੍ਰਿਫ਼ਤਾਰ ਡੇਰਾ ਸ਼ਰਧਾਲੂਆਂ ਦੇ ਪਰਿਵਾਰਕ ਮੈਂਬਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਿਸ ਤਰ੍ਹਾਂ ਪੁਲਿਸ ਦੇ ਅੱਤਿਆਚਾਰਾਂ ਦੀ ਕਹਾਣੀ ਬਿਆਨ ਕੀਤੀ ਹੈ ਉਹ ਦਿਲ ਦਹਿਲਾ ਦੇਣ ਵਾਲੀ ਹੈ ਦੁੱਖ ਵਾਲੀ ਗੱਲ ਹੈ ਕਿ ਮਨੁੱਖੀ ਅਧਿਕਾਰਾਂ ਦੀਆਂ ਗੱਲਾਂ ਕਰਨ ਵਾਲੀਆਂ ਜਥੇਬੰਦੀਆਂ ਅੱਜ ਨਜ਼ਰ ਨਹੀਂ ਆ ਰਹੀਆਂ ਹਨ ਸਿਆਸਤ ਦੀ ਇਹ ਗੰਦੀ ਖੇਡ ਇਤਿਹਾਸ ਦਾ ਕਾਲਾ ਪੰਨਾ ਬਣ ਗਈ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।