ਸਾਡੇ ਨਾਲ ਸ਼ਾਮਲ

Follow us

10.5 C
Chandigarh
Monday, January 19, 2026
More
    Home ਵਿਚਾਰ ਲੇਖ ਪ੍ਰੇਸ਼ਾਨੀ ਦਾ ਸ...

    ਪ੍ਰੇਸ਼ਾਨੀ ਦਾ ਸਬੱਬ ਬਣਿਆ ਟਿੱਡੀ ਦਲ

    Tiddi dal became source trouble

    ਪ੍ਰੇਸ਼ਾਨੀ ਦਾ ਸਬੱਬ ਬਣਿਆ ਟਿੱਡੀ ਦਲ

    ਪਾਕਿਸਤਾਨ ਤੋਂ ਆਏ ਪ੍ਰਵਾਸੀ ਟਿੱਡੀਆਂ ਦੇ ਦਲ ਨੇ ਰਾਜਸਥਾਨ ਦੇ 10 ਜ਼ਿਲ੍ਹਿਆਂ ‘ਚ ਤਬਾਹੀ ਮਚਾ ਦਿੱਤੀ ਹੈ ਸਰਹੱਦੀ ਖੇਤਰ ‘ਚ ਟਿੱਡੀਆਂ ਦੇ ਪ੍ਰਕੋਪ ਤੋਂ ਪ੍ਰੇਸ਼ਾਨ ਕਿਸਾਨ ਆਪਣੀਆਂ ਅੱਖਾਂ ਦੇ ਸਾਹਮਣੇ ਹੱਡਤੋੜ ਮਿਹਨਤ ਨਾਲ ਤਿਆਰ ਫ਼ਸਲਾਂ ਨੂੰ ਬਰਬਾਦ ਹੁੰਦੇ ਦੇਖ ਰਹੇ ਹਨ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਦੇ ਲਗਭਗ 850 ਪਿੰਡਾਂ ਦੇ 90 ਹਜ਼ਾਰ ਕਿਸਾਨ ਪ੍ਰਭਾਵਿਤ ਹੋਏ ਹਨ, ਅਤੇ 1.55 ਲੱਖ ਹੈਕਟੇਅਰ ਫ਼ਸਲ ਦਾ ਨੁਕਸਾਨ ਸ਼ੁਰੂਆਤੀ ਸਰਵੇ ‘ਚ ਸਾਹਮਣੇ ਆਇਆ ਹੈ ਸਰ੍ਹੋਂ, ਤਾਰਾਮੀਰਾ ਤੇ ਕਣਕ ਦੀ ਫਸਲ ਨੂੰ ਟਿੱਡੀਆਂ ਨੇ ਨੁਕਸਾਨ ਪਹੁੰਚਾਇਆ ਹੈ ਰਾਜਸਥਾਨ ਦੇ ਨਾਲ-ਨਾਲ ਗੁਆਂਢੀ ਸੂਬੇ ਗੁਜਰਾਤ ਦੇ ਵੀ ਕਈ ਜ਼ਿਲ੍ਹਿਆਂ ‘ਚ ਟਿੱਡੀ ਦੇ ਹਮਲੇ ਨਾਲ ਫ਼ਸਲ ਖ਼ਤਮ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ

    ਰਾਜਸਥਾਨ ਅਤੇ ਹੋਰ ਰਾਜਾਂ ਸਮੇਤ ਦੇਸ਼ ‘ਚ ਹੁਣ ਤੱਕ 15 ਵਾਰ ਟਿੱਡੀ ਦਲ ਦਾ ਹਮਲਾ ਹੋ ਚੁੱਕਾ ਹੈ ਸਰਕਾਰ ਅਤੇ ਖੇਤੀ ਅਧਿਕਾਰੀਆਂ ਨੂੰ ਸਮਝ ਨਹੀਂ ਆ ਰਿਹਾ  ਕਿ ਖੇਤ, ਫ਼ਸਲ ਅਤੇ ਕਿਸਾਨਾਂ ਦੇ ਦੁਸ਼ਮਣ ਇਨ੍ਹਾਂ ‘ਘੁਸਪੈਠੀਆਂ’ ਨਾਲ ਆਖ਼ਰ ਕਿਵੇਂ ਨਜਿੱਠਿਆ ਜਾਵੇ ਹਾਲਾਂਕਿ ਖੇਤੀ ਨਿਗਰਾਨਾਂ ਸਮੇਤ ਖੇਤੀ ਵਿਭਾਗ ਦੇ ਆਲ੍ਹਾ ਅਧਿਕਾਰੀਆਂ ਵੱਲੋਂ ਪਿੰਡ-ਪਿੰਡ ਜਾ ਕੇ ਟਿੱਡੀਆਂ ਨੂੰ ਭਜਾਉਣ ਦੇ ਉਪਾਅ ਦੱਸੇ ਜਾ ਰਹੇ ਹਨ

    ਰਾਜਸਥਾਨ ਦੇ ਸਰਹੱਦੀ ਜਿਲ੍ਹਿਆਂ ਜੋਧਪੁਰ, ਜੈਸਲਮੇਰ, ਬਾੜਮੇਰ, ਸ੍ਰੀਗੰਗਾਨਗਰ, ਸਿਰੋਹੀ, ਜਾਲੌਰ ਤੇ ਬੀਕਾਨੇਰ ‘ਚ ਟਿੱਡੀ ਦਲਾਂ ਦਾ ਹਮਲਾ ਹੁੰਦਾ ਹੈ ਇਸ ਵਾਰ ਪਹਿਲਾ ਟਿੱਡੀ ਦਲ ਮਈ ਦੇ ਆਖ਼ਰੀ ਹਫ਼ਤੇ ‘ਚ ਦੇਖਿਆ ਗਿਆ ਸੀ ਉਸ ਤੋਂ ਬਾਅਦ ਖੇਤੀ ਵਿਭਾਗ ਦੇ ਅਧਿਕਾਰੀਆਂ ਨੇ ਰਾਤ-ਦਿਨ ਮੁਹਿੰਮ ਚਲਾ ਕੇ ਦਵਾਈ ਛਿੜਕ ਕੇ ਇਨ੍ਹਾਂ ‘ਤੇ ਕਾਬੂ ਪਾਇਆ ਸੀ,

    ਪਰ ਹੁਣ ਇੱਕ ਵਾਰ ਫ਼ਿਰ ਵੱਡੀ ਗਿਣਤੀ ‘ਚ ਟਿੱਡੀਆਂ ਦੇ ਹਮਲੇ ਨੇ ਸਰਕਾਰ ਤੇ ਕਿਸਾਨਾਂ ਦੀ ਨੀਂਦ ਉਡਾ ਦਿੱਤੀ ਹੈ ਇਸ ਸਾਲ ਸੂਬੇ ਦੇ ਚਾਰ ਜ਼ਿਲ੍ਹਿਆਂ ‘ਚ 1 ਲੱਖ 38 ਹਜ਼ਾਰ 585 ਹੈਕਟੇਅਰ ਜ਼ਮੀਨ ‘ਤੇ ਹੁਣ ਤੱਕ 96 ਹਜ਼ਾਰ 748 ਲੀਟਰ ਦਵਾਈ ਛਿੜਕੀ ਜਾ ਚੁੱਕੀ ਹੈ, ਫ਼ਿਰ ਵੀ ਕਿਸਾਨਾਂ ਦੀ ਪ੍ਰੇਸ਼ਾਨੀ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀ ਹੈ

    ਵਿਕੀਪੀਡੀਆ ਅਨੁਸਾਰ ਟਿੱਡੀ ਐਕ੍ਰਿਡਾਇਡੀ ਪਰਿਵਾਰ ਆਰਥਾਪਟੇਰਾ ਗਣ ਦਾ ਕੀਟ ਹੈ ਹੈਮੀਪਟੇਰਾ ਗਣ ਦੇ ਸਿਕੇਡਾ ਵੰਸ਼ ਦਾ ਕੀਟ ਵੀ ਟਿੱਡੀ ਜਾਂ ਫ਼ਸਲ ਟਿੱਡੀ ਕਹਾਉਂਦਾ ਹੈ

    ਪੂਰੀ ਦੁਨੀਆ ‘ਚ ਇਸ ਦੀਆਂ ਸਿਰਫ਼ ਛੇ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ ਇਹ ਪ੍ਰਵਾਸੀ ਕੀਟ ਹੈ, ਅਤੇ ਇਸ ਦੀ ਉਡਾਣ ਦੋ ਹਜ਼ਾਰ ਮੀਲ ਤੱਕ ਪਾਈ ਜਾਂਦੀ ਹੈ ਟਿੱਡੀ ਦਲ ਅਕਸਰ ਅਸੰਤੁਲਿਤ ਜਲਵਾਯੂ ਵਾਲੇ ਸਥਾਨਾਂ ‘ਤੇ ਪਾਇਆ ਜਾਂਦਾ ਹੈ, ਕੈਸਪੀਅਨ ਸਾਗਰ, ਏਰੇਂਲ ਸਾਗਰ ਅਤੇ ਬਾਲਕਸ਼ ਝੀਲ ‘ਚ ਡਿੱਗਣ ਵਾਲੀਆਂ ਨਦੀਆਂ ਦੇ ਰੇਤ ਨਾਲ ਘਿਰੇ ਡੇਲਟਾ ਨੂੰ ਟਿੱਡੀਆਂ ਦਾ ਨਿਵਾਸ ਸਥਾਨ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਜਿਨ੍ਹਾਂ ਖੇਤਰਾਂ ‘ਚ ਬਰਸਾਤ ਘੱਟ ਜਾਂ ਜ਼ਿਆਦਾ ਹੁੰਦੀ ਹੈ,

    ਉਸ ਜ਼ਮੀਨ ‘ਚ ਪਾਏ ਜਾਣ ਵਾਲੇ ਘਾਹ ਦੇ ਮੈਦਾਨਾਂ ‘ਚ ਵੀ ਟਿੱਡੀਆਂ ਪਾਈਆਂ ਜਾਂਦੀਆਂ ਹਨ  ਵਿਗਿਆਨਕ ਖੋਜਾਂ ‘ਚ ਪਤਾ ਲੱਗਾ ਹੈ ਕਿ ਟਿੱਡੀ ਦਲ ਪਹਿਲਾਂ ਪੂਰਬੀ ਅਫ਼ਰੀਕੀ ਦੇਸ਼ ਇਥੋਪੀਆ, ਸੋਮਾਲੀਆ, ਮੋਰੱਕੋ, ਮੋਰੀਟਾਨੀਆ ਦੇ ਨਾਲ-ਨਾਲ ਅਰਬ ਦੇਸ਼ ਯਮਨ ਦੇ ਅੰਦਰ ਤਬਾਹੀ ਮਚਾ ਕੇ ਭਾਰਤ ਵੱਲ ਰੁਖ਼ ਕਰਦੇ ਹਨ ਇਹ ਹਿੰਦ ਮਹਾਂਸਾਗਰ ਦੇ ਰਸਤੇ ਭਾਰਤ ਅਤੇ ਪਾਕਿਸਤਾਨ ‘ਚ ਪ੍ਰਵੇਸ਼ ਕਰਦਾ ਹੈ

    ਇੱਕ ਟਿੱਡੀ ਦਲ ‘ਚ ਲੱਖਾਂ ਦੀ ਗਿਣਤੀ ‘ਚ ਟਿੱਡੀਆਂ ਹੁੰਦੀ ਹਨ, ਅਤੇ ਜਿੱਥੇ ਵੀ ਇਹ ਦਲ ਪੜਾਅ ਪਾਉਂਦਾ ਹੈ, ਉੱਥੇ ਫਸਲਾਂ ਅਤੇ ਹੋਰ ਬਨਸਪਤੀਆਂ ਨੂੰ ਚੱਟ ਕਰ ਸਕਦਾ ਹੈ ਇਸ ਦੇ ਹਮਲੇ ਨਾਲ ਖੇਤਾਂ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ ਵਿਗਿਆਨਕਾਂ ਦੀ ਮੰਨੀਏ ਤਾਂ ਇੱਕ ਕੀਟ ਆਪਣੇ ਵਜ਼ਨ ਦੇ ਬਰਾਬਰ ਫ਼ਸਲ ਖਾ ਜਾਂਦਾ ਹੈ,

    ਇਸ ਦਾ ਵਜ਼ਨ 2 ਗ੍ਰਾਮ ਹੁੰਦਾ ਹੈ ਇਸ ਨੂੰ ਕੰਟਰੋਲ ਕਰਨ ਲਈ ਹਵਾਈ ਜਹਾਜ਼ ਨਾਲ ਜ਼ਹਿਰੀਲੀਆਂ ਦਵਾਈਆਂ ਦਾ ਛਿੜਕਾਅ, ਜ਼ਹਿਰੀਲਾ ਚਾਰਾ, ਹੈਕਸਾਕਲੋਰਾਇਡ ਦੇ ਘੋਲ ‘ਚ ਭਿੱਜੀ ਹੋਈ ਕਣਕ ਦੀ ਤੂੜੀ ਵਿਛਾਈ ਜਾਂਦੀ ਹੈ ਪਰ ਇਹ ਸਾਰੇ ਸਾਧਨ ਬੇਹੱਦ ਖਰਚੀਲੇ ਹੋਣ ਕਾਰਨ ਲੋਕ ਟਿੱਡੀਆਂ ਨੂੰ ਭਜਾਉਣ ਲਈ ਥਾਲੀਆਂ-ਪੀਪੇ ਖੜਕਾ ਕੇ ਰੌਲਾ ਜਾਂ ਧੂੰਆਂ ਕਰਨ ਵਰਗੇ ਹੋਰ ਪੁਰਾਣੇ ਤਰੀਕਿਆਂ ਦਾ ਸਹਾਰਾ ਲੈਂਦੇ ਹਨ ਇਸ ਤੋਂ ਪਹਿਲਾਂ ਜੁਲਾਈ-ਅਕਤੂਬਰ 1993 ‘ਚ ਟਿੱਡੀ ਦਲਾਂ ਨੇ ਰਾਜਸਥਾਨ ‘ਚ ਵੱਡਾ ਹਮਲਾ ਕੀਤਾ ਸੀ ਅਤੇ ਹਜ਼ਾਰਾਂ ਹੈਕਟੇਅਰ ‘ਚ ਫਸਲ ਅਤੇ ਬਨਸਪਤੀ ਨੂੰ ਬਰਬਾਦ ਕਰ ਦਿੱਤਾ ਸੀ

    ਉਸ ਸਮੇਂ ਟਿੱਡੀਆਂ ਦੇ ਹਮਲੇ ਨਾਲ ਖੇਤਾਂ ‘ਚ ਖੜ੍ਹੀ ਮੂੰਗ, ਬਾਜਰਾ, ਮੋਠ, ਤਿਲ, ਗਵਾਰ ਦੀ ਫ਼ਸਲ ਨੂੰ ਨੁਕਸਾਨ ਹੋਇਆ ਸੀ

    ਪਿੰਡੂ ਵਾਸੀ ਦੱਸਦੇ ਹਨ ਕਿ 1993 ਦੀ ਟਿੱਡੀ ਦਾ ਆਕਾਰ ਅੱਜ ਦੀ ਟਿੱਡੀ ਤੋਂ ਵੱਡਾ ਸੀ ਇਸ ਤੋਂ ਬਾਅਦ ਸਾਲ 1998 ‘ਚ ਟਿੱਡੀ ਦਲ ਨੇ ਰਾਜਸਥਾਨ ‘ਚ ਵੱਡਾ ਨੁਕਸਾਨ ਪਹੁੰਚਾਇਆ ਸੀ ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਜਦੋਂ-ਜਦੋਂ ਦੇਸ਼ ਦੇ ਅੰਦਰ ਟਿੱਡੀਆਂ ਨੇ ਹਮਲੇ ਕੀਤਾ ਹੈ, ਉਦੋਂ-ਉਦੋਂ ਦੇਸ਼ ‘ਚ ਅਕਾਲ ਦੀ ਸਥਿਤੀ ਬਣੀ ਹੈ    ਰਾਜਸਥਾਨ ਦੇ ਨਾਲ-ਨਾਲ ਗੁਜਰਾਤ ਦੇ ਬਨਾਸਕਾਂਠਾ  ਜਿਲ੍ਹਿਆਂ ‘ਚ ਟਿੱਡੀਆਂ ਦੇ ਹਮਲੇ ਨਾਲ ਫਸਲਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ ਧਾਨੇਰਾ ਜ਼ੋਨ ‘ਚ ਹਾਲੇ ਵੀ ਟਿੱਡੀਆਂ ਦਾ ਹਮਲਾ ਜਾਰੀ ਹੈ ਗੁਜਰਾਤ ਦੇ ਬਨਾਸਕਾਂਠਾ, ਸਾਬਰਕਾਂਠਾ, ਪਾਟਣ, ਅਤੇ ਮਹੇਸਾਣਾ ਜੋਨ ‘ਚ ਟਿੱਡੀਆਂ ਨੇ ਛੇ ਹਜ਼ਾਰ ਤੋਂ ਵੀ ਜ਼ਿਆਦਾ ਹੈਕਟੇਅਰ ‘ਚ ਫ਼ਸਲਾਂ ਨੂੰ ਤਬਾਹ ਕਰ ਦਿੱਤਾ ਹੈ ਇੱਥੇ ਟਿੱਡੀਆਂ ਨੇ ਰਾਈ, ਏਰੰਡਾ, ਕਣਕ ਅਤੇ ਕਪਾਹ ਸਮੇਤ ਹੋਰ ਫਸਲਾਂ ਨੂੰ ਨਸ਼ਟ ਕੀਤਾ ਹੈ

    • ਜੋਧਪੁਰ ਜਿਲ੍ਹੇ ਦੇ ਕਈ ਪਿੰਡਾਂ ‘ਚ ਖੇਤਾਂ ‘ਚ ਖੜ੍ਹੀਆਂ ਫ਼ਸਲਾਂ ਨੂੰ ਟਿੱਡੀ ਦਲ ਨੇ ਚੱਟ ਕਰ ਦਿੱਤਾ ਹੈ
    • ਜੋਧਪੁਰ ਜਿਲ੍ਹੇ ‘ਚ ਪਿਛਲੇ ਚਾਰ ਦਿਨਾਂ ਤੋਂ ਬਾਪ, ਫਲੌਦੀ, ਸ਼ੇਰਗੜ੍ਹ, ਬਾਲੇਸਰ ਅਤੇ ਲੂਣੀ ਬਲਾਕ ਦੇ ਦਰਜਨਾਂ ਪਿੰਡਾਂ ‘ਚ ਕਿਸਾਨਾਂ ਦੀਆਂ ਫਸਲਾਂ ਨੂੰ ਟਿੱਡੀਆਂ ਨੇ ਚੱਟ ਕਰ ਦਿੱਤਾ ਹੈ
    • ਬਾੜਮੇਰ ਜ਼ਿਲ੍ਹੇ ‘ਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਨਾਲ ਟਿੱਡੀਆਂ ਦੇ ਆਉਣ ਦਾ ਕ੍ਰਮ ਜਾਰੀ ਹੈ
    • ਪਿਛਲੇ ਦੋ ਦਿਨਾਂ ਤੋਂ ਤਿੰਨ ਵੱਡੇ ਦਲ ਪਾਕਿ ਤੋਂ ਭਾਰਤ ‘ਚ ਵੜੇ ਹਨ ਸ੍ਰੀਗੰਗਾਨਗਰ ਦੇ ਅਨੂਪਗੜ੍ਹ ਖੇਤਰ ‘ਚ ਵੀ ਟਿੱਡੀ ਦਲ ਦਾ ਹਮਲਾ ਜਾਰੀ ਹੈ
    • ਘੜਸਾਨਾ ਉਪਖੰਡ ਦੇ ਦੋ ਦਰਜਨ ਤੋਂ ਜਿਆਦਾ ਚੱਕ ਟਿੱਡੀ ਦਲ ਦੇ ਹਮਲੇ ਤੋਂ ਪ੍ਰਭਾਵਿਤ ਹੋਏ ਹਨ ਟਿੱਡੀਆਂ ਦੇ ਪ੍ਰਕੋਪ ਨਾਲ ਉਹ ਕਿਸਾਨ ਸਭ ਤੋਂ ਜਿਆਦਾ ਚਿੰਤਤ ਹਨ,
    • ਜੋ ਪਹਿਲਾਂ ਤੋਂ ਹੀ ਕਰਜੇ ‘ਚ ਡੁੱਬੇ ਹੋਏ ਹਨ ਅਜਿਹੇ ‘ਚ ਜੇਕਰ ਉਨ੍ਹਾਂ ਦੀਆਂ ਫ਼ਸਲਾਂ ਟਿੱਡੀ ਦਲ ਦਾ ਸ਼ਿਕਾਰ ਹੁੰਦੀਆਂ ਹਨ,
    • ਤਾਂ ਉਨ੍ਹਾਂ ਦੀ ਮਾਲੀ ਹਾਲਤ ਖਰਾਬ ਹੋ ਜਾਵੇਗੀ
    • ਦੂਜੇ ਪਾਸੇ ਬੀਮਾ ਕੰਪਨੀ ਦੇ ਨਿਯਮ ਵੀ ਕਿਸਾਨਾਂ ਦੀ ਤਕਲੀਫ਼ ਨੂੰ ਵਧਾਉਣ ਵਾਲੇ ਹਨ ਫ਼ਸਲ ਬੀਮਾ ‘ਚ ਵਿਅਕੀਗਤ ਪੱਧਰ ‘ਤੇ ਕਲੇਮ ਦੀ ਤਜਵੀਜ਼ ਨਹੀਂ ਹੈ

    ਅਜਿਹੇ ‘ਚ ਕਿਸੇ ਪਟਵਾਰ ਸਰਕਲ ‘ਚ 50 ਫੀਸਦੀ ਜਾਂ ਇਸ ਤੋਂ ਜਿਆਦਾ ਖਰਾਬਾ ਹੋਣ ‘ਤੇ ਹੀ ਉਸ ਇਲਾਕੇ ਦੇ ਕਿਸਾਨਾਂ ਨੂੰ ਕਲੇਮ ਮਿਲਦਾ ਹੈ

    ਹਾਲਾਂਕਿ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸਰਹੱਦੀ ਖੇਤਰ ‘ਚ ਟਿੱਡੀਆਂ ਦੇ ਪ੍ਰਕੋਪ ਨਾਲ ਫਸਲ ਖਰਾਬੇ ਦਾ ਜਾਇਜਾ ਲੈਣ ਲਈ ਬਾੜਮੇਰ, ਜਾਲੌਰ, ਅਤੇ ਜੈਸਲਮੇਰ ਦਾ ਦੌਰਾ ਕਰਕੇ ਸੱਤ ਦਿਨ ‘ਚ ਗਿਰਦਾਵਰੀ ਕਰਨ ਦੇ ਨਿਰਦੇਸ਼ ਦਿੱਤੇ ਹਨ

    ਉੱਧਰ, ਪਾਕਿਸਤਾਨ ਨੇ ਵੀ ਦੇਰ ਨਾਲ ਹੀ ਸਹੀ ਹੁਣ ਟਿੱਡੀਆਂ ‘ਤੇ ਕੰਟਰੋਲ ਕਰਨ ਲਈ ਹਵਾਈ ਛਿੜਕਾਅ ਕਰਨ ਦੀ ਤਿਆਰੀ ਕੀਤੀ ਹੈ ਸਿੰਧ ਪ੍ਰਾਂਤ ਦੇ ਮੁੱਖ ਮੰਤਰੀ ਸੈਅਦ ਮੁਰਾਦ ਅਲੀ ਸ਼ਾਹ ਨੇ ਸੋਮਵਾਰ ਨੂੰ ਖੇਤੀ ਮੰਤਰਾਲੇ ਨੂੰ ਕਿਹਾ ਕਿ ਰੇਗਿਸਤਾਨੀ ਇਲਾਕਿਆਂ ‘ਚ ਸਪਰੇਅ ਕਰਨ ਲਈ ਕਈ ਜਹਾਜ ਕਿਰਾਏ ‘ਤੇ ਲੈਣ ਦੇ ਨਿਰਦੇਸ਼  ਦਿੱਤੇ ਹਨ

    ਜਿਸ ਨਾਲ ਪ੍ਰਜਨਨ ਕਾਲ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਉਨ੍ਹਾਂ ਖੇਤਰਾਂ ‘ਚ ਟਿੱਡੀਆਂ ਨੂੰ ਮਿਟਾਇਆ ਜਾ ਸਕੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਸੂਬਾ ਸਰਕਾਰ ਅਤੇ ਗੁਆਂਢੀ ਦੇਸ਼ ਦੇ ਸਾਂਝੇ ਯਤਨਾਂ ਦੇ ਚੱਲਦੇ ਜਲਦ ਹੀ ਸਾਡਾ ਅੰਨਦਾਤਾ ਕਾਲੇ-ਪੀਲੇ ਖੰਭਾਂ ਵਾਲੇ ‘ਘੂਸਪੈਠੀਆਂ’ ਦੇ ਡਰ ਤੋਂ ਮੁਕਤ ਹੋਵੇਗਾ

    ਐਨ. ਕੇ . ਸੋਮਾਨੀ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here