ਤਿੰਨ ਸਾਲ ਪਹਿਲਾਂ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਮੁਲਜ਼ਮ ਕਾਬੂ

ਵਾਰਦਾਤ ਸਮੇਂ ਵਰਤਿਆ ਹਥਿਆਰ ਵੀ ਕੀਤਾ ਬਰਾਮਦ

(ਸਤਪਾਲ ਥਿੰਦ) ਫਿਰੋਜ਼ਪੁਰ। 22 ਅਗਸਤ 2018 ’ਚ 8 ਨੰ: ਚੁੰਗੀ ਪ੍ਰਤਾਪ ਨਗਰ ਕੋਲ ਇੱਕ ਵਿਆਹ ਸਮਾਰੋਹ ਦੌਰਾਨ ਸੜਕ ’ਤੇ ਹੋਏ ਹਾਦਸੇ ਮੌਕੇ ਇੱਕ ਵਿਅਕਤੀ ਵੱਲੋਂ ਗੋਲੀ ਮਾਰ ਕੇ ਕੀਤੇ ਕਤਲ ਦੇ ਮਾਮਲੇ ਦੀ ਗੁੱਥੀ ਸੁਲਝਾਉਂਦੇ ਹੋਏ ਫਿਰੋਜ਼ਪੁਰ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਹਿਰਾਸਤ ’ਚ ਲੈ ਕੇ ਉਸ ਤੋਂ ਵਾਰਦਾਤ ਸਮੇਂ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ।

ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਐਸ ਪੀ ( ਇੰਨਵ: ) ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ 22 ਅਗਸਤ 2018 ਦੀ ਰਾਤ ਨੂੰ ਕਰੀਬ ਸਾਢੇ 11 ਵਜੇ ਮੁੱਦਈ ਗੁਰਜੰਟ ਸਿੰਘ ਪੁੱਤਰ ਲੇਟ ਮੁਖਵਿੰਦਰ ਸਿੰਘ ਵਾਸੀ ਪ੍ਰਤਾਪ ਨਗਰ ਆਪਣੇ ਚਾਚੇ ਦੀ ਲੜਕੀ ਦੇ ਵਿਆਹ ’ਤੇ ਜਾਗੋ ਪ੍ਰੋਗਰਾਮ ’ਤੇ ਆਪਣੇ ਘਰ ਨੂੰ ਜਾ ਰਹੇ ਸੀ ਤਾਂ ਫਰੀਦਕੋਟ ਵਾਲੇ ਪਾਸੇ ਤੋਂ ਇੱਕ ਵਰਨਾ ਕਾਰ ਦੇ ਚਾਲਕ ਵੱਲੋਂ ਮੁੱਦਈ ਦੇ ਪਿਤਾ ਮੁਖਵਿੰਦਰ ਸਿੰਘ ਨੂੰ ਪਿੱਛੋਂ ਫੇਟ ਮਾਰੀ, ਜਿਸ ਨਾਲ ਉਸਦਾ ਪਿਤਾ ਡਿੱਗ ਪਿਆ ਜਦ ਉਹਨਾਂ ਨੇ ਕਾਰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਡਰਾਈਵਰ ਨੇ ਉਹਨਾਂ ਨੂੰ ਮਾਰਨ ਦੀ ਨਿਯਤ ਨਾਲ ਸਿੱਧੇ ਫਾਇਰ ਕੀਤੇ।

ਮੌਕੇ ਸਮੇਂ ਵਰਤਿਆ ਰਿਵਾਲਵਰ 32 ਬੋਰ ਪੁਲਿਸ ਨੇ ਕਬਜ਼ੇ ’ਚ ਲਿਆ

ਜਿਸ ਵਿੱਚੋਂ ਇੱਕ ਫਾਇਰ ਮੁਖਵਿੰਦਰ ਸਿੰਘ ਦੇ ਪੇਟ ’ਚ ਵੱਜਾ, ਜਿਸ ਕਾਰਨ ਉਸਦੀ ਮੌਤ ਹੋ ਗਈ , ਜਿਸ ਸਬੰਧੀ ਮੁੱਕਦਮਾ ਦਰਜ ਕਰਨ ਤੋਂ ਬਾਅਦ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਸੀ, ਜੋ ਕਾਫੀ ਸਮੇਂ ਤੋਂ ਟਰੇਸ ਨਹੀਂ ਹੋਇਆ ਸੀ , ਜਿਸ ਨੂੰ ਟਰੇਸ ਕੀਤਾ ਗਿਆ ਤਾਂ ਮੁਕੱਦਮਾ ਨੰ: 295 ਮਿਤੀ 20-09-2021 ਥਾਣਾ ਫਿਰੋਜ਼ਪੁਰ ਸਿਟੀ ਦੇ ਸਬੰਧ ’ਚ ਜ਼ੇਲ੍ਹ ਸ਼੍ਰੀ ਮੁਕਤਸਰ ਸਾਹਿਬ ’ਚ ਬੰਦ ਗੁਰਜੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸ਼ੱਦੂ ਸ਼ਾਹ ਵਾਲਾ, ਨੂੰ ਪ੍ਰਡੰਕਸ਼ਨ ਵਾਰੰਟ ਹਾਸਲ ਕਰਕੇ ਮੌਕੇ ਸਮੇਂ ਵਰਤਿਆ ਰਿਵਾਲਵਰ 32 ਬੋਰ ਪੁਲਿਸ ਨੇ ਕਬਜ਼ੇ ’ਚ ਲੈ ਲਿਆ ਹੈ ਅਤੇ ਮਾਮਲੇ ਦੀ ਤਫਤੀਸ਼ ਡੂੰਘਾਈ ਨਾਲ ਜਾਰੀ ਹੈ। ਉਹਨਾਂ ਦੱਸਿਆ ਕਿ ਉਕਤ ਮੁਲਜ਼ਮ ਖਿਲਾਫ਼ ਪਹਿਲਾ ਵੀ ਦੋ ਮੁਕੱਦਮੇ ਦਰਜ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ