ਨਾਜਾਇਜ਼ ਮਾਇਨਿੰਗ ਕਰਨ ਵਾਲੇ ਤਿੰਨ ਟਰੈਕਟਰ-ਟਰਾਲੀਆਂ, ਇੱਕ ਜੇਸੀਬੀ ਸਮੇਤ ਡਰਾਈਵਰ ਗ੍ਰਿਫ਼ਤਾਰ

Illegal Mining
ਫਾਜ਼ਿਲਕਾ : ਨਜਾਇਜ਼ ਮਾਈਨਿੰਗ ਖਿਲਾਫ ਫੜੇ ਗਏ ਟਰੈਕਟਰ-ਟਰਾਲੀਆ ਅਤੇ ਜੇਸੀ ਬੀ। ਤਸਵੀਰ ਰਜਨੀਸ਼ ਰਵੀ

(ਰਜਨੀਸ਼ ਰਵੀ) ਫਾਜ਼ਿਲਕਾ। ਉਪ ਕਪਤਾਨ ਪੁਲਿਸ ਸਬ ਡਵੀਜਨ ਫਾਜਿਲਕਾ ਸ਼ੁਬੇਗ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਨਜਾਇਜ ਮਾਇਨਿੰਗ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਤਹਿਤ ਹੀ ਜਦੋਂ ਮੁੱਖ ਅਫਸਰ ਥਾਣਾ ਸਦਰ ਫਾਜਿਲਕਾ ਇੰਸਪੈਕਟਰ ਬਲਜੀਤ ਸਿੰਘ ਨੂੰ 19 ਸਤੰਬਰ ਨੂੰ ਸੂਚਨਾ ਮਿਲੀ ਕਿ ਪਿੰਡ ਪੱਕਾ ਚਿਸ਼ਤੀ ਦੀ ਪੰਚਾਇਤੀ ਜ਼ਮੀਨ ਵਿੱਚੋਂ ਨਜਾਇਜ ਮਾਈਨਿੰਗ ਹੋ ਰਹੀ ਹੈ ਜਿਸ ਬਾਰੇ ਮਾਇਨਿੰਗ ਵਿਭਾਗ ਫਾਜ਼ਿਲਕਾ ਨੂੰ ਜਾਣਕਾਰੀ ਦਿੱਤੀ ਗਈ। (Illegal Mining)

ਸੂਚਨਾ ਮਿਲਣ ’ਤੇ ਮਾਈਨਿੰਗ ਵਿਭਾਗ ਫਾਜ਼ਿਲਕਾ ਇੰਸਪੈਕਟਰ ਲਵਿਸ਼ ਮਿੱਢਾ ਮੌਕੇ ’ਤੇ ਪੁੱਜੇ ਤੇ ਉੱਥੋਂ ਇੱਕ ਜੇਸੀਬੀ 03 ਟਰੈਕਟਰ-ਟਰਾਲੀਆਂ ਜਿੰਨ੍ਹਾਂ ਵਿੱਚੋਂ ਇੱਕ ਟਰੈਕਟਰ ਟਰਾਲੀ ਮਹਿੰਦਰਾ ਅਰਜੁਨ ਨੰਬਰ ਪੀਬੀ-22-ਕੇ- 3710 ਜਿਸ ਦੀ ਟਰਾਲੀ ਮਿੱਟੀ ਨਾਲ ਭਰੀ ਹੋਈ ਅਤੇ ਇੱਕ ਟਰੈਕਟਰ ਟਰਾਲੀ ਮਹਿੰਦਰਾ ਅਰਜੁਨ ਨੰਬਰੀ ਪੀਬੀ- 05- ਡਬਲਯੂ-1319 ਅਤੇ ਇੱਕ ਟਰੈਕਟਰ ਟਰਾਲੀ ਮਹਿੰਦਰਾ 475 ਬਿਨਾਂ ਨੰਬਰੀ ਇਨ੍ਹਾਂ ਦੋਵਾਂ ਦੀਆਂ ਟਰਾਲੀਆਂ ਖਾਲੀ ਸਨ, ਨੂੰ ਕਬਜ਼ੇ ਵਿੱਚ ਲੈ ਕੇ ਮੁਕੱਦਮਾ ਨੰਬਰ 193 ਮਿਤੀ 19 ਸਤੰਬਰ 2023 ਅ/ਧ 379 ਭ:ਦ 21 ਮਾਇੰਨਗ ਐਕਟ (1975) ਤਹਿਤ ਥਾਣਾ ਸਦਰ ਫਾਜਿਲਕਾ ਬਰਖਿਲਾਫ ਨਾ-ਮਾਲੂਮ ਉਕਤ ਜੇਸੀਬੀ ਅਤੇ ਤਿੰਨੇ ਟਰੈਕਟਰ ਟਰਾਲੀਆਂ ਦੇ ਡਰਾਈਵਰਾਂ/ਮਾਲਕਾਂ ਦੇ ਦਰਜ ਰਜਿਸਟਰ ਕੀਤਾ ਗਿਆ। (Illegal Mining)

ਇਹ ਵੀ ਪੜ੍ਹੋ : ਸਾਬਕਾ ਮੰਤਰੀ ਦੇ ਨੇਪਾਲੀ ਨੌਕਰ ਨੂੰ ਪੁਲਿਸ ਨੇ ਤਿੰਨ ਸਾਥੀਆਂ ਸਣੇ 24 ਘੰਟਿਆਂ ’ਚ ਦਬੋਚਿਆ

ਤਫਤੀਸ਼ ਦੌਰਾਨ ਮਿਤੀ 19 ਸਤੰਬਰ 2023 ਨੂੰ ਮੁਕੱਦਮੇ ਵਿੱਚ ਜਸ਼ਨਪ੍ਰੀਤ ਸਿੰਘ ਪੁੱਤਰ ਪਰਵਿੰਦਰ ਸਿੰਘ ਵਾਸੀ ਪਿੰਡ ਪੱਕਾ ਚਿਸਤੀ, ਦਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਪ੍ਰੇਮ ਸਿੰਘ ਵਾਸੀ ਝੁੱਗੇ ਗੁਲਾਬ ਸਿੰਘ ਵਾਲਾ ਅਤੇ ਨਾਨਕ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਨੂਰ-ਮੁਹੰਮਦ ਨੂੰ ਨਾਮਜ਼ਦ ਕਰਕੇ ਗਿ੍ਰਫਤਾਰ ਕੀਤਾ ਗਿਆ 20 ਸਤੰਬਰ 2023 ਨੂੰ ਤਫਤੀਸ਼ ਦੌਰਾਨ ਜੇਸੀਬੀ ਦੇ ਮਾਲਕ ਗੁਰਸੇਵਕ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਮੁਠਿਆਂ ਵਾਲੀ ਨੂੰ ਮੁਕੱਦਮੇ ’ਚ ਨਾਮਜ਼ਦ ਕੀਤਾ ਗਿਆ, ਜਿਸ ਖਿਲਾਫ ਪਹਿਲਾਂ ਵੀ 4 ਮੁਕੱਦਮੇ ਨਜਾਇਜ ਮਾਈਨਿੰਗ ਕਰਨ ਸਬੰਧੀ ਦਰਜ ਹਨ ਗੁਰਸੇਵਕ ਸਿੰਘ ਦੇ ਭਰਾ ਗੁਲਾਬ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਮੁੱਠਿਆਂ ਵਾਲੀ ਖਿਲਾਫ ਵੀ 12 ਮੁਕੱਦਮੇ ਦਰਜ ਹਨ ਜਿਨ੍ਹਾ ਵਿੱਚੋਂ 10 ਮੁਕੱਦਮੇ ਨਜਾਇਜ ਮਾਈਨਿੰਗ ਕਰਨ ਸਬੰਧੀ ਦਰਜ ਰਜਿਸਟਰ ਹਨ ਅਤੇ ਇਸ ਦੇ ਤੀਜੇ ਭਾਈ ਗੁਰਪ੍ਰੀਤ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਮੁੱਠਿਆਂ ਵਾਲੀ ਖਿਲਾਫ 8 ਮੁਕੱਦਮੇ ਦਰਜ ਹਨ ਜਿਨ੍ਹਾਂ ਵਿੱਚੋਂ 6 ਮੁਕੱਦਮੇ ਨਜਾਇਜ਼ ਮਾਈਨਿੰਗ ਕਰਨ ਸਬੰਧੀ ਦਰਜ ਰਜਿਸਟਰ ਹਨ ਮੁੱਕਦਮਾ ਉਕਤ ਦੀ ਤਫਤੀਸ਼ ਜਾਰੀ ਹੈ

LEAVE A REPLY

Please enter your comment!
Please enter your name here