ਗੁਰੂ ਕਾਸ਼ੀ ’ਵਰਸਿਟੀ ਦੇ ਤਿੰਨ ਵਿਦਿਆਰਥੀਆਂ ਦੀ ਨਾਮਵਰ ਕੰਪਨੀ ’ਚ ਹੋਈ ਚੋਣ

Guru Kashi University

(ਸੁਖਨਾਮ) ਬਠਿੰਡਾ। ਸਮੇਂ ਦੀ ਲੋੜ ਤੇ ਉਦਯੋਗ ਦੀ ਮੰਗ ਅਨੁਸਾਰ ਨਵੇਂ ਕੋਰਸਾਂ ਦੀ ਸ਼ੁਰੂਆਤ, ਸਿਲੇਬਸ ’ਚ ਬਦਲਾਅ ਤੇ ਸਿੱਖਿਆ ਨੂੰ ਕਿੱਤਾ ਮੁੱਖੀ ਬਣਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਯਤਨਸ਼ੀਲ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਲਾਭ ਸਿੰਘ ਸਿੱਧੂ, ਚਾਂਸਲਰ ਨੇ ਕੀਤਾ, ਜਦ ਸੰਸਥਾ ਦੇ ਤਿੰਨ ਵਿਦਿਆਰਥੀਆਂ ਦੀ ਚੋਣ ਨਾਮਵਰ ਕੰਪਨੀ ਵਿੱਚ ਸ਼ਾਨਦਾਰ ਸਲਾਨਾ ਪੈਕੇਜ਼ ’ਤੇ ਹੋਈ। ਇਸ ਮੌਕੇ ਉਨ੍ਹਾਂ ਚੁਣੇ ਗਏ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਹੁਣ ਵਿਦਿਆਰਥੀਆਂ ਨੂੰ ਤੇਜ਼ੀ ਨਾਲ ਬਾਜ਼ਾਰ ਵਿੱਚ ਆ ਰਹੀਆਂ ਤਬਦੀਲੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਆਪ ਨੂੰ ਅਪਡੇਟ ਰੱਖਣਾ ਪਵੇਗਾ, ਨਵੀਂ ਤਕਨੀਕ ਅਤੇ ਤਕਨਾਲੋਜੀ ਦੀ ਵਰਤੋਂ ਵਿੱਚ ਮਾਹਿਰ ਹੋਣਾ ਪਵੇਗਾ।

ਇਸ ਮੌਕੇ ਪ੍ਰੋ.(ਡਾ.) ਐੱਸ.ਕੇ.ਬਾਵਾ, ਉੱਪ ਕੁਲਪਤੀ ਨੇ ਦੱਸਿਆ ਕਿ ਵੱਖ-ਵੱਖ ਕੋਰਸਾਂ ਵਿੱਚ ਜੀ.ਕੇ.ਯੂ ਦੇ ਵਿਦਿਆਰਥੀ ਗਗਨਦੀਪ ਕੌਰ, ਬੀ.ਬੀ.ਏ, ਨਿਮਿਸ਼ ਮਿਸ਼ਰਾ, ਬੀ.ਐੱਸ.ਸੀ, ਐਗਰੀਕਲਚਰ ਤੇ ਸਾਤਵਿਕ ਕੋਲਾ, ਬੀ.ਐੱਸ.ਸੀ, ਐਗਰੀਕਲਚਰ ਦੀ ਚੋਣ ਪਲੈਨੇਟਸਪਾਰਕ ਕੰਪਨੀ ਵੱਲੋਂ ਕੀਤੀ ਗਈ ਹੈ।

’ਵਰਸਿਟੀ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਦੇ ਅਧਿਕਾਰੀ ਨੇ ਦੱਸਿਆ ਕਿ ਜਲਦੀ ਹੀ ’ਵਰਸਿਟੀ ਵੱਲੋਂ ਚੱਲ ਰਹੀ ਪਲੇਸਮੈਂਟ ਡਰਾਇਵ ਵਿੱਚ ਹੋਰ ਕਈ ਵਿਦਿਆਰਥੀਆਂ ਦੇ ਨਾਮੀ ਕੰਪਨੀਆਂ ਵਿੱਚ ਚੁਣੇ ਜਾਣ ਦੀ ਉਮੀਦ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉਜੱਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ