ਰੇਲਗੱਡੀ ਦੀ ਚਪੇਟ ‘ਚ ਆਕੇ ਤਿੰਨ ਦੀ ਮੌਤ

Three People Die, Delhi, Train collapse

ਦਿੱਲੀ ਦੇ ਨਾਂਗਲੋਈ ‘ਚ ਵਾਪਰੀ ਘਟਨਾ

ਨਵੀਂ ਦਿੱਲੀ  (ਏਜੰਸੀ)। ਪੱਛਮੀ ਦਿੱਲੀ ‘ਚ ਸੋਮਵਾਰ ਸਵੇਰੇ ਨਾਂਗਲੋਈ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਤੇਜ ਰਫਤਾਰ ਰੇਲਗੱਡੀ ਦੀ ਚਪੇਟ ਵਿੱਚ ਆ ਕੇ ਤਿੰਨ ਜਣਿਆਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਵਾਪਰਿਆ ਤੇ ਇਸ ਹਾਦਸੇ ‘ਚ ਮਾਰੇ ਗਏ ਦੋ ਵਿਅਕਤੀਆਂ ਦੀ ਪਹਿਚਾਣ ਮੁਕੇਸ਼ ਵਰਮਾ ਤੇ ਸੁਸ਼ੀਲ ਦੇ ਤੌਰ ‘ਤੇ ਕੀਤੀ ਗਈ ਹੈ ਜੋ ਪ੍ਰੇਮ ਨਗਰ ਅਤੇ ਮੰਗੋਲਪੁਰੀ ਦੇ ਰਹਿਣ ਵਾਲੇ ਸਨ। ਤੀਜੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। । ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। (Train)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here