ਲੱਖਾਂ ਸ਼ਰਧਾਲੂਆਂ ਨੇ ਕੀਤਾ ਸਾਈਂ ਜੀ ਨੂੰ ਸਜਦਾ

Thousands, Devotees, Worshiped, Sai Ji

ਮਾਨਵਤਾ ਨੂੰ ਸਮਰਪਿਤ ਰਿਹਾ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਦਿਹਾੜਾ

4307 ਯੂਨਿਟ ਖੂਨਦਾਨ, 4414 ਮਰੀਜ਼ਾਂ ਦੀ ਜਾਂਚ, 15 ਅਪਾਹਿਜ਼ਾਂ ਨੂੰ ਮਿਲੀ ਟਰਾਈ ਸਾਈਕਲ

ਸੱਚ ਕਹੂੰ ਨਿਊਜ਼, ਸਰਸਾ

ਮਾਨਵਤਾ ਭਲਾਈ ਕਾਰਜਾਂ ‘ਚ ਮੋਹਰੀ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ‘ਤੇ ਅੱਜ ਸ਼ਾਹ ਸਤਿਨਾਮ ਜੀ ਧਾਮ ਦੇ ਸੱਚਖੰਡ ਹਾਲ ‘ਚ ਵਿਸ਼ਾਲ ਖੂਨਦਾਨ ਕੈਂਪ ਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ‘ਚ ਮੁਫ਼ਤ ਮੈਡੀਕਲ ਜਾਂਚ ਕੈਂਪ ਲਾਇਆ ਗਿਆ  ਖੂਨਦਾਨ ਕੈਂਪ ਦਾ ਸ਼ੁੱਭ ਆਰੰਭ ਡੇਰਾ ਸੱਚਾ ਸੌਦਾ ਦੀ ਸੀਨੀਅਰ ਵਾਈਸ ਚੇਅਰਮੈਨ ਸ਼ੋਭਾ ਇੰਸਾਂ ਤੇ ਪ੍ਰਬੰਧਨ ਕਮੇਟੀ ਦੇ ਮੈਂਬਰਾਂ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਪਵਿੱਤਰ ਨਾਅਰਾ ਲਗਾ ਕੇ ਤੇ ਬੇਨਤੀ ਦੇ ਸ਼ਬਦ ਨਾਲ ਕੀਤਾ ਇਸ ਮੌਕੇ ਡੇਰਾ ਸੱਚਾ ਸੌਦਾ ਮੈਨੇਜ਼ਮੈਂਟ ਕਮੇਟੀ ਦੇ ਮੈਂਬਰ, ਡਾਕਟਰ ਤੇ ਵੱਖ-ਵੱਖ ਸੂਬਿਆਂ ਤੋਂ ਆਈਆਂ ਵੱਖ-ਵੱਖ ਬਲੱਡ ਬੈਂਕ ਟੀਮਾਂ ਦੇ ਮੈਂਬਰ ਮੌਜ਼ੂਦ ਰਹੇ ਬੇਪਰਵਾਹ ਸਾਈਂ ਜੀ ਦੇ ਪਵਿੱਤਰ ਭੰਡਾਰੇ ਨੂੰ ਸਮਰਪਿਤ ਸ਼ਾਹ ਸਤਿਨਾਮ ਜੀ ਧਾਮ ਵਿਖੇ ਨਾਮ ਚਰਚਾ ਹੋਈ, ਜਿਸ ‘ਚ ਵੱਡੀ ਗਿਣਤੀ ‘ਚ ਸਾਧ-ਸੰਗਤ ਪਹੁੰਚੀ ਨਾਮ ਚਰਚਾ ਦੌਰਾਨ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ 11-11 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਗਰਮ ਕੱਪੜੇ ਵੰਡੇ ਗਏ ਇਸ ਤੋਂ ਇਲਾਵਾ 15 ਅਪਾਹਿਜ਼ਾਂ ਨੂੰ ਟਰਾਈ ਸਾਈਕਲ ਵੀ ਦਿੱਤੇ ਗਏ

ਨਾਮ ਚਰਚਾ ਦੀ ਸਮਾਪਤੀ ‘ਤੇ ਸਾਧ-ਸੰਗਤ ‘ਚ ਪ੍ਰਸਾਦ ਤੇ ਲੰਗਰ ਦਾ ਵੰਡਿਆ ਗਿਆ ਪਵਿੱਤਰ ਅਵਤਾਰ ਦਿਹਾੜੇ ‘ਤੇ ਸੱਚਖੰਡ ਹਾਲ ‘ਚ ਲੱਗੇ ਖੂਨਦਾਨ ਕੈਂਪ ‘ਚ 4307 ਖੂਨ ਇਕੱਠਾ ਕੀਤਾ ਗਿਆ ਤੇ ਜਨ ਕਲਿਆਣ ਪਰਮਾਰਥੀ ਕੈਂਪ ‘ਚ 4414 ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ ਨਾਮ ਚਰਚਾ ‘ਚ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਦਰਯੋਗ ਮਾਤਾ ਜੀ) ਸਮੇਤ ਆਦਰਯੋਗ ਸ਼ਾਹੀ ਪਰਿਵਾਰ ਦੇ ਸਮੂਹ ਮੈਂਬਰਾਂ ਤੇ ਡੇਰਾ ਸੱਚਾ ਸੌਦਾ ਪ੍ਰਬੰਧਨ ਕਮੇਟੀ ਤੋਂ ਇਲਾਵਾ ਆਸ-ਪਾਸ ਤੋਂ ਲੱਖਾਂ ਦੀ ਗਿਣਤੀ ‘ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ

ਇਸ ਮੌਕੇ ਕਵੀਰਾਜ ਵੀਰਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ‘ਚੋਂ ਭਜਨ ਗਾ ਕੇ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਕੀਤਾ ਨਾਮ ਚਰਚਾ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਇੱਕ ਰਿਕਾਰਡਿਡ ਵੀਡੀਓ ਚਲਾਈ ਗਈ, ਜਿਸ ‘ਚ ਪੂਜਨੀਕ ਗੁਰੂ ਜੀ ਨੇ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਜੀਵਨ ਤੇ ਉਨ੍ਹਾਂ ਦੇ ਮਾਨਵਤਾ ‘ਤੇ ਕੀਤੇ ਗਏ ਪਰਉਪਕਾਰਾਂ ‘ਤੇ ਚਾਨਣਾ ਪਾਇਆ ਨਾਮ ਚਰਚਾ ਉਪਰੰਤ ਡੇਰਾ ਸੱਚਾ ਸੌਦਾ ਦੀ ਪਰੰਪਰਾ ਅਨੁਸਾਰ ਮਾਨਵਤਾ ਭਲਾਈ ਕਾਰਜਾਂ ਨੂੰ ਅੱਗੇ ਵਧਾਉਂਦਿਆਂ 11 ਲੋੜਵੰਦ ਪਰਿਵਾਰਾਂ ਨੂੰ ਪੂਜਨੀਕ ਮਾਤਾ ਜੀ ਤੇ ਡੇਰਾ ਮੈਨੇਜਮੈਂਟ ਵੱਲੋਂ ਰਾਸ਼ਨ ਵੰਡਿਆ ਗਿਆ ਜ਼ਿਕਰਯੋਗ ਹੈ ਕਿ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੰਨ 1891 ‘ਚ ਕਤਕ ਦੀ ਪੂਰਨਮਾਸੀ ਦੇ ਦਿਨ ਪਿੰਡ ਗੋਟੜਾ, ਤਹਿਸੀਲ ਗੰਧੇਅ ਜ਼ਿਲ੍ਹਾ ਬਲੋਚਿਸਤਾਨ (ਵਰਤਮਾਨ ‘ਚ ਪਾਕਿਸਤਾਨ ‘ਚ ਹੈ) ‘ਚ ਪੂਜਨੀਕ ਪਿਤਾ ਪਿੱਲਾਮਲ ਜੀ ਤੇ ਪੂਜਨੀਕ ਮਾਤਾ ਤੁਲਸਾ ਬਾਈ ਜੀ ਦੇ ਘਰ ਅਵਤਾਰ ਧਾਰਿਆ ਆਪ ਜੀ ਨੇ 29 ਅਪਰੈਲ 1948 ‘ਚ ਡੇਰਾ ਸੱਚਾ ਸੌਦਾ ਦੀ ਨੀਂਹ ਰੱਖੀ

ਯੁਗਾਂ-ਯੁਗਾਂ ਤੱਕ ਮਨੁੱਖਤਾ ਦਾ ਰਾਹ ਰੌਸ਼ਨ ਕਰਨਗੀਆਂ ਸਾਈਂ ਜੀ ਦੀਆਂ ਸਿੱਖਿਆਵਾਂ

ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸਾਲ 1948 ‘ਚ ਸਰਸਾ ‘ਚ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ, ਜਿਨ੍ਹਾਂ ਮਾਨਵਤਾ ਨੂੰ ਕਰਮ ਕਾਂਡਾ ਤੇ ਪਾਖੰਡਾਂ ‘ਚੋਂ ਕੱਢ ਕੇ ਪਰਮਾਤਮਾ ਨਾਲ ਜੋੜਿਆ ਤੇ ਮਨੁੱਖ  ਨੂੰ ਪਰਮਾਤਮਾ ਨਾਲ ਮਿਲਣ ਦਾ ਬੇਹੱਦ ਸੌਖਾ ਰਸਤਾ ਦੱਸਿਆ  ਆਪ ਜੀ ਨੇ ਬਿਨਾ ਕਿਸੇ ਦਾਨ ਚੜ੍ਹਾਵੇ ਜਾਂ ਪੈਸਾ ਲਏ ਪਰਮਾਤਮਾ ਦਾ ਸੱਚਾ ਨਾਮ ਜਪਾਇਆ ਆਪ ਜੀ ਦੀਆਂ ਉਕਤ ਸਿੱਖਿਆਵਾਂ ਨੂੰ ਆਪ ਜੀ ਤੋਂ ਬਾਅਦ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਅੱਗੇ ਵਧਾਇਆ ਅੱਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਇਨ੍ਹਾਂ ਸਿੱਖਿਆਵਾਂ ਨੂੰ ਅੱਗੇ ਵਧਾ ਰਹੇ ਹਨ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਪ੍ਰੇਰਨਾਵਾਂ ਨਾਲ ਡੇਰਾ ਸੱਚਾ ਸੌਦਾ ਤੇ ਸ਼ਰਧਾਲੂ 133 ਮਾਨਵਤਾ ਭਲਾਈ ਦੇ ਕਾਰਜ ਲਗਾਤਾਰ ਕਰ ਰਹੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।