ਫਤਹਿਵੀਰ ਸਿੰਘ ਦੇ ਭੋਗ ਸਮਾਗਮ ‘ਚ ਹਜ਼ਾਰਾਂ ਲੋਕਾਂ ਨੇ ਲਗਵਾਈ ਹਾਜ਼ਰੀ

Thousands, Attended, Fatehvir Singh

ਵੱਖ-ਵੱਖ ਧਾਰਮਿਕ, ਰਾਜਸੀ ਤੇ ਸਮਾਜਿਕ ਆਗੂਆਂ ਵੱਲੋਂ ਸ਼ਮੂਲੀਅਤ

ਨੌਜਵਾਨਾਂ ਵੱਲੋਂ ਫਤਹਿਵੀਰ ਹਰਿਆਵਲ ਲਹਿਰ ਚਲਾਉਣ ਦਾ ਐਲਾਨ

ਕਰਮ ਥਿੰਦ, ਸੁਨਾਮ, ਊਧਮ ਸਿੰਘ ਵਾਲਾ

ਸਥਾਨਕ ਨਵੀ ਅਨਾਜ ਮੰਡੀ ਵਿਖੇ ਫਤਹਿਵੀਰ ਸਿੰਘ ਨਮਿੱਤ ਪਾਠ ਦਾ ਭੋਗ ਪਾਇਆ ਗਿਆ, ਜਿਸ ‘ਚ ਹਜ਼ਾਰਾਂ ਦੀ ਗਿਣਤੀ ‘ਚ ਲੋਕਾ ਨੇ ਉਸ ਮਾਸੂਮ ਫਤਹਿਵੀਰ ਨੂੰ ਸ਼ਰਧਾਂਜਲੀ ਦਿੱਤੀ. ਭੋਗ ਸਮਾਗਮ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਹਰਪਾਲ ਚੀਮਾ ਵਿਧਾਇਕ ਤੇ ਵਿਰੋਧੀ ਨੇਤਾ, ਦਾਮਨ ਥਿੰਦ ਬਾਜਵਾ ਹਲਕਾ ਇੰਚਾਰਜ ਸੁਨਾਮ ਕਾਂਗਰਸ, ਅਮਨ ਅਰੋੜਾ ਵਿਧਾਇਕ ਸੁਨਾਮ, ਵਿਨਰਜੀਤ ਗੋਲਡੀ, ਇਕਬਾਲ ਝੂੰਦਾਂ, ਬਲਦੇਵ ਮਾਨ, ਰਾਜਿੰਦਰ ਦੀਪਾ, ਜ਼ਿਲ੍ਹਾ ਪ੍ਰਧਾਨ ਕਾਂਗਰਸ ਰਜਿੰਦਰ ਰਾਜਾ ਬੀਰ ਕਲਾਂ ਤੇ ਹੋਰ ਕਈ ਮੁਖ ਸਖਸ਼ੀਅਤਾ ਪੁੱਜੀਆਂ ਹੋਈਆਂ ਸਨ ਇਸ ਮੌਕੇ ਪ੍ਰ੍ਰਸ਼ਾਸਨ ਵੱਲੋਂ ਵੀ ਸਮਾਗਮ ਦੇ ਸਾਰੇ ਪੁਖ਼ਤਾ ਇੰਤਜਾਮ ਕੀਤੇ ਗਏ ਸਨ ਤੇ ਵੱਡੀ ਗਿਣਤੀ ‘ਚ ਪੁਲਿਸ ਬਲ ਤੇ ਫਾਇਰ ਬ੍ਰਿਗੇਡ ਮੌਜੂਦ ਸੀ। ਇਸ ਮੌਕੇ ਦਾਮਨ ਥਿੰਦ ਬਾਜਵਾ, ਐੱਸਡੀਐੱਮ ਮੈਡਮ ਮਨਜੀਤ ਕੌਰ, ਤਹਿਸੀਲਦਾਰ ਮੈਡਮ ਗੁਰਲੀਨ ਕੌਰ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਫਤਹਿਵੀਰ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਫਤਹਿਵੀਰ ਦੀ ਮੌਤ ਦਾ ਦੁੱਖ ਸਮੁੱਚੇ ਵਿਸ਼ਵ ਵਿੱਚ ਵਸਦੇ ਪੰਜਾਬੀ ਤੇ ਆਮ ਲੋਕਾਂ ਨੇ ਮਨਾਇਆ ਹੈ ਉਨ੍ਹਾਂ ਕਿਹਾ ਕਿ ਫਤਿਹਵੀਰ ਹਮੇਸ਼ਾ ਹੀ ਲੋਕਾਂ ਦੇ ਦਿਲਾਂ ‘ਚ ਵਸਦਾ ਰਹੇਗਾ

ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨਹੀਂ ਪੁੱਜ ਸਕੇ

ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਲ ਚੀਮਾ ਨੇ ਕਿਹਾ ਕਿ ਉਹ ਫਤਿਹਵੀਰ ਨੂੰ ਸ਼ਰਧਾਂਜਲੀ ਦੇਣ ਆਏ ਹਨ ਤੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਵੀ ਕੀਤੀ ਕਿ ਉਹ ਨਵੀਂ ਤਕਨੀਕ ਲੈ ਕੇ ਆਉਣ ਤਾਂ ਕਿ ਭਵਿਖ ‘ਚ ਕੋਈ ਅਜਿਹੀ ਮੰਦਭਾਗੀ ਘਟਨਾ ਦੁਬਾਰਾ ਨਾ ਵਾਪਰ ਸਕੇ ਉਨ੍ਹਾਂ ਕਿਹਾ ਕਿ ਮਾਨ ਸਾਹਿਬ ਪਾਰਲੀਮੈਂਟ ਸੈਸ਼ਨ ‘ਚ ਹੋਣ ਕਾਰਨ ਇੱਥੇ ਪਹੁੰਚੇ ਨਹੀਂ ਸਕੇ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੇ ਮਾਤਾ ਜੀ ਵੱਲੋਂ ਭੋਗ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ ਹੈ

ਡੇਰਾ ਸੱਚਾ ਸੌਦਾ ਦੇ ਜ਼ਿੰਮੇਵਾਰ ਸੇਵਾਦਾਰਾਂ ਤੇ ਸਾਧ-ਸੰਗਤ ਨੇ ਦਿੱਤੀ ਸ਼ਰਧਾਂਜਲੀ

ਇਸ ਮੌਕੇ ਡੇਰਾ ਸੱਚਾ ਸੌਦਾ ਵੱਲੋਂ ਹਰਿੰਦਰ ਸਿੰਘ ਇੰਸਾਂ 45 ਮੈਂਬਰ, ਬਲਦੇਵ ਸਿੰਘ ਇੰਸਾਂ 45 ਮੈਂਬਰ, ਬਲਾਕ ਭੰਗੀਦਾਸ, ਪਿੰਡਾਂ ਸ਼ਹਿਰਾਂ ਦੇ ਭੰਗੀਦਾਸ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਫ਼ਤਿਹਵੀਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਫਤਹਿਵੀਰ ਹਰਿਆਵਲ ਲਹਿਰ:

ਫਤਹਿਵੀਰ ਨੂੰ ਜਿੱਥੇ ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ ਉਥੇ ਧਨੌਲਾ ਤੇ ਬਰਨਾਲਾ ਦੇ ਨੌਜਵਾਨਾਂ ਵੱਲੋਂ ਫਤਹਿਵੀਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਬੂਟੇ ਲਾਉਣ ਲਈ ਫਤਹਿਵੀਰ ਰਹਿਆਵਲ ਲਹਿਰ ਆਰੰਭ ਕਰਨ ਦਾ ਐਲਾਨ ਕੀਤਾ ਉਨ੍ਹਾਂ ਦੱਸਿਆ ਕਿ ਕਿ ਉਹ ਅੱਜ 2000 ਦੇ ਕਰੀਬ ਬੂਟੇ ਲੋਕਾਂ ਨੂੰ ਦੇ ਰਹੇ ਹਨ ਤਾਂ ਕਿ ਫਤਹਿਵੀਰ ਸਿੰਘ ਦੀ ਯਾਦ ਵਿੱਚ ਥਾਂ-ਥਾਂ ‘ਤੇ ਪੌਦੇ ਲਾਏ ਜਾਣ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।