Kotkapura News: ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਕਰਵਾਏ ਗਏ ਸੈਮੀਨਾਰ ਬਾਰੇ ਵਿਚਾਰਾਂ

Kotkapura News
Kotkapura News: ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਕਰਵਾਏ ਗਏ ਸੈਮੀਨਾਰ ਬਾਰੇ ਵਿਚਾਰਾਂ

Kotkapura News: ਕੋਟਕਪੂਰਾ (ਅਜੈਮਨਚੰਦਾ) ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਇਕਾਈ ਕੋਟਕਪੂਰਾ ਦੀ ਪ੍ਰਧਾਨ ਹਰਪ੍ਰੀਤ ਸਿੰਘ ਚਾਨਾ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਪਿਛਲੇ ਦਿਨੀਂ ‘ਮਾਂ ਬੋਲੀ ਪੰਜਾਬੀ’ ਨੂੰ ਸਮਰਪਿਤ ਕਰਵਾਏ ਗਏ ਸਫਲ ਸੈਮੀਨਾਰ ਬਾਰੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਅਗਲੇਰੇ ਕਾਰਜਾਂ ਬਾਰੇ ਵਿਚਾਰ ਚਰਚਾ ਕੀਤੀ ਗਈ। Mother Tongue Punjabi

ਜਨਰਲ ਸਕੱਤਰ ਮੋਹਰ ਸਿੰਘ ਗਿੱਲ ਨੇ ਨਵੇਂ ਮੈਂਬਰ ਸ਼ਾਮਲ ਕਰਨ ਅਤੇ ਭਵਿੱਖ ਵਿੱਚ ਪੱਤਰਕਾਰਤਾ ਸਮੇਤ ਸਾਹਿਤਕ ਅਤੇ ਸਮਾਜਿਕ ਕਾਰਜ ਕਰਵਾਉਣ ਸਬੰਧੀ ਸੁਝਾਅ ਮੰਗੇ ਤਾਂ ਚੇਅਰਮੈਨ ਗੁਰਿੰਦਰ ਸਿੰਘ ਮਹਿੰਦੀਰੱਤਾ ਸਮੇਤ ਤਰਸੇਮ ਚਾਨਣਾ, ਹੁਕਮ ਚੰਦ ਬੀਏ, ਚਮਨ ਗਰਗ ਰਿੰਕੀ, ਮੇਘਰਾਜ ਸ਼ਰਮਾ, ਡਾ. ਭਾਵਿਤ ਗੋਇਲ, ਚੰਦਰ ਗਰਗ, ਸੁਰਿੰਦਰ ਦਮਦਮੀ, ਡਾ: ਰਣਜੀਤ ਸਿੰਘ ਸਿੱਧੂ, ਹੈਪੀ ਚਾਵਲਾ, ਮਲਕੀਤ ਸਿੰਘ, ਮਨਵਰ ਸ਼ਰਮਾ ਅਤੇ ਅਮਨਦੀਪ ਸਿੰਘ ਗੁਲਾਟੀ ਨੇ ਆਪੋ-ਆਪਣੇ ਸੁਝਾਅ ਨੋਟ ਕਰਵਾਏ।

Read Also : Farmers News Mansa: ਮਾਨਸਾ ਪੁੱਜੇ ਵਿੱਤ ਮੰਤਰੀ ਨੂੰ ਮਿਲਣ ਜਾਂਦੇ ਕਿਸਾਨ ਪੁਲਿਸ ਨੇ ਘੇਰੇ

ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਮਈ ਮਹੀਨੇ ਵਿੱਚ ਪੱਤਰਕਾਰਤਾ ਨਾਲ ਸਬੰਧਤ ਵੱਡਾ ਸੈਮੀਨਾਰ ਅਤੇ ਡਾ: ਦੇਵਿੰਦਰ ਸੈਫੀ ਦੀ ਅਗਵਾਈ ਵਿੱਚ ਵੱਡਾ ਸਾਹਿਤਕ ਸਮਾਗਮ ਕਰਵਾਇਆ ਜਾਵੇਗਾ। ਕਲੱਬ ਦੀ ਮੈਂਬਰਸ਼ਿਪ ਬੰਦ ਕਰਨ ਜਾਂ ਨਵੇਂ ਮੈਂਬਰ ਸ਼ਾਮਲ ਕਰਨ ਸਬੰਧੀ ਅਗਲੀ ਮੀਟਿੰਗ ਵਿੱਚ ਵਿਚਾਰ ਚਰਚਾ ਕਰਨ ਬਾਰੇ ਵੀ ਸਹਿਮਤੀ ਬਣੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਜਿੰਦਰ ਅਰੋੜਾ, ਗੁਰਪ੍ਰੀਤ ਪੱਕਾ, ਅਜੈ ਮਨਚੰਦਾ, ਰਾਜੇਸ਼ ਬਾਗੜੀ ਆਦਿ ਵੀ ਹਾਜਰ ਸਨ।