ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home Breaking News ਨਸ਼ਾ ਵੇਚਣਾ ਛੱਡ...

    ਨਸ਼ਾ ਵੇਚਣਾ ਛੱਡਣ ਵਾਲਿਆਂ ਦੀ ਚੰਗੇ ਕਾਰੋਬਾਰਾਂ ’ਚ ਹੋਵੇਗੀ ਤਰੱਕੀ : ਪੂਜਨੀਕ ਗੁਰੂ ਜੀ

    Saint Dr. MSG

    (ਗੁਰਪ੍ਰੀਤ ਸਿੰਘ/ਸੁਖਨਾਮ ਰਤਨ /ਗੁਰਮੇਲ ਸਿੰਘ) ਸਲਾਬਤਪੁਰਾ। ਪੰਜਾਬ ਦੇ ਵੱਖ-ਵੱਖ ਬਲਾਕਾਂ ਦੀ ਸਾਧ-ਸੰਗਤ ਨੇ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ (ਸਲਾਬਤਪੁਰਾ) ਜ਼ਿਲ੍ਹਾ ਬਠਿੰਡਾ ਵਿਖੇ ਹਜ਼ਾਰਾਂ ਦੀ ਗਿਣਤੀ ’ਚ ਪੁੱਜ ਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਦੇ ਅਨਮੋਲ ਬਚਨਾਂ ਦਾ ਲਾਹਾ ਖੱਟਿਆ ਆਨਲਾਈਨ ਗੁਰੂਕੁਲ ਪ੍ਰੋਗਰਾਮ ਤਹਿਤ ਪੂਜਨੀਕ ਗੁੁਰੂ ਜੀ ਬਰਨਾਵਾ (ਉੱਤਰ ਪ੍ਰਦੇਸ਼) ਤੋਂ ਦੇਸ਼-ਵਿਦੇਸ਼ ਦੀ ਸਾਧ-ਸੰਗਤ ਨਾਲ ਰੂ-ਬ-ਰੂ ਹੋਏ।

    ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਚਲਾਈ ਨਸ਼ਾ ਮੁਕਤੀ ਲਹਿਰ ਦਾ ਵੱਡਾ ਅਸਰ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਵੱਡੀ ਗਿਣਤੀ ਨੌਜਵਾਨਾਂ ਨੇ ਪੰਜਾਬ ਦੇ ਸਭ ਤੋਂ ਖ਼ਤਰਨਾਕ ਮੰਨੇ ਜਾਂਦੇ ਨਸ਼ੇ ਚਿੱਟੇ ਤੋਂ ਤੌਬਾ ਕੀਤੀ ਅਤੇ ਵੱਡੀ ਗਿਣਤੀ ਚਿੱਟੇ ਦੇ ਵਪਾਰੀਆਂ ਨੇ ਚਿੱਟੇ ਦੇ ਇਸ ਧੰਦੇ ਤੋਂ ਤੌਬਾ ਕਰਕੇ ਆਪਣੇ ਆਪ ਨੂੰ ਮੁੱਖ ਧਾਰਾ ਵਿੱਚ ਪਰਤਣ ਦਾ ਅਹਿਦ ਲਿਆ।

    ਪੂਜਨੀਕ ਗੁਰੂ ਜੀ ਨੇ ਨਸ਼ਾ ਛੱਡ ਕੇ ਨਵਾਂ ਜੀਵਨ ਸ਼ੁਰੂ ਕਰਨ ਵਾਲੇ ਵਾਲੇ ਨੌਜਵਾਨਾਂ ਦੀ ਹੌਸਲਾ ਅਫ਼ਜਾਈ ਕਰਦਿਆਂ ਫਰਮਾਇਆ ਕਿ ਦੁੱਧ-ਘਿਓ ਤੇ ਚੰਗੀ ਖੁਰਾਕ ਖਾਣ ਨਾਲ ਸਰੀਰ ਵਿੱਚ ਤਾਕਤ ਤੇ ਤੰਦਰੁਸਤੀ ਆਵੇਗੀ। ਵਾਹਿਗੁਰੂ ਦਾ ਨਾਮ ਜਪਦੇ ਰਹੋ ਆਤਮਬਲ ਵਧੇਗਾ ਤੇ ਤੰਦਰੁਸਤੀ ਮਿਲੇਗੀ। ਵਾਹਿਗੁਰੂ ਦੇ ਨਾਮ ਨਾਲ ਨਸ਼ਾ ਛੱਡਣ ਵਿੱਚ ਕੋਈ ਵੀ ਤਕਲੀਫ਼ ਨਹੀਂ ਆਉਂਦੀ। ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਆਪ ਜੀ ਨੇ ਫਰਮਾਇਆ ਕਿ ਸਾਧ-ਸੰਗਤ ਵੀ ਤੁਹਾਨੂੰ ਖੁਰਾਕ ਮੁਹੱਈਆ ਕਰਵਾਉਣ ਲਈ ਯਤਨ ਕਰਦੀ ਰਹੇਗੀ।

    ਆਪ ਜੀ ਨੇ ਫਰਮਾਇਆ ਕਿ ਜਦੋਂ ਕਿਸੇ ਨੌਜਵਾਨ ਦਾ ਨਸ਼ਾ ਛੁਡਵਾ ਕੇ ਉਸ ਨੂੰ ਸਹੀ ਰਾਹ ’ਤੇ ਤੋਰਿਆ ਜਾਂਦਾ ਹੈ ਤਾਂ ਉਸ ਦੀ ਆਤਮਾ ਤੇ ਉਸ ਦੇ ਮਾਤਾ-ਪਿਤਾ ਦੁਆਵਾਂ ਦਿੰਦੇ ਹਨ। ਨਸ਼ੇ ਤੋਂ ਪ੍ਰੇਸ਼ਾਨ ਕਿਸੇ ਦੁਖੀ ਦੀ ਮਿਲੀ ਹੋਈ ਦੁਆ ਕਦੇ ਵੀ ਖਾਲੀ ਨਹੀਂ ਜਾਂਦੀ। ਪੂਜਨੀਕ ਗੁਰੂ ਜੀ ਦਾ ਰੂਹਾਨੀ ਸਤਿਸੰਗ ਸੁਣਨ ਤੋਂ ਬਾਅਦ ਨਸ਼ਾ ਵੇਚਣਾ ਛੱਡਣ ਵਾਲੇ ਨੌਜਵਾਨ ਨੂੰ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਤੁਹਾਡੇ ਚੰਗੇ ਕਾਰੋਬਾਰ ਵਿੱਚ ਹੋਰ ਬਰਕਤ ਪਵੇਗੀ।

    ਪਿੰਡਾਂ ਵਿੱਚੋਂ ਨਸ਼ੇ ਦਾ ਸਫ਼ਾਇਆ ਕਰ ਦਿਓ (Saint Dr. MSG)

    ਆਪ ਜੀ ਨੇ ਰੂਹਾਨੀ ਸਤਿਸੰਗ ’ਚ ਪਹੁੰਚੇ ਕਈ ਜ਼ਿਲ੍ਹਿਆਂ ਤੋਂ ਗਰਾਮ ਪੰਚਾਇਤਾਂ, ਨੰਬਰਦਾਰਾਂ ਤੇ ਪਿੰਡਾਂ ਦੇ ਪਤਵੰਤਿਆਂ ਦੇ ਰੂ-ਬ-ਰੂ ਹੁੰਦਿਆਂ ਫਰਮਾਇਆ ਕਿ ਸਾਰੇ ਮਿਲ ਕੇ ਆਪਣੇ ਪਿੰਡਾਂ ਵਿੱਚੋਂ ਨਸ਼ੇ ਦਾ ਸਫ਼ਾਇਆ ਕਰ ਦਿਓ। ਆਪ ਜੀ ਨੇ ਫਰਮਾਇਆ ਕਿ ਅਸੀਂ ਆਪਣੇ ਭਜਨ ਵਿੱਚ ਵੀ ਇਹੀ ਗਾਇਆ ਹੈ, ‘ਸਰਪੰਚੋ ਠੀਕਰੀ ਪਹਿਰਾ ਲਾ ਦਿਓ, ਨਸ਼ੇ ਦੇ ਵਪਾਰੀਆਂ ਨੂੰ ਭਜਾ ਦਿਓ।’ ਪਿੰਡਾਂ ਵਿੱਚ ਠੀਕਰੀ ਪਹਿਰੇ ਲਾ ਕੇ ਨਸ਼ੇ ਨੂੰ ਤੇ ਨਸ਼ੇ ਦੇ ਵਪਾਰੀਆਂ ਨੂੰ ਪਿੰਡ ’ਚ ਵੜਨ ਨਾ ਦਿੱਤਾ ਜਾਵੇ। ਨਸ਼ਾ ਛੱਡ ਚੁੱਕੇ ਨੌਜਵਾਨਾਂ ਦਾ ਧਿਆਨ ਰੱਖੋ ਤੇ ਉਨ੍ਹਾਂ ਦੀ ਖੁਰਾਕ ਦਾ ਇੰਤਜਾਮ ਕਰੋ ਤਾਂ ਕਿ ਉਨ੍ਹਾਂ ਨੂੰ ਤੰਦਰੁਸਤੀ ਮਿਲੇ।

    ਆਨ ਲਾਈਨ ਸਮਾਗਮ ਦੌਰਾਨ ਹਜ਼ੂਰ ਪਿਤਾ ਜੀ ਨਾਲ ਗੱਲਬਾਤ ਕਰਦਿਆਂ ਸਟੇਟ ਕਮੇਟੀ ਮੈਂਬਰ ਪਰਮਜੀਤ ਸਿੰਘ ਨੰਗਲ ਨੇ ਦੱਸਿਆ ਕਿ ਅੱਜ ਦੇ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਨੌਜਵਾਨ ਆਏ ਹਨ ਜਿਹੜੇ ਚਿੱਟੇ ਦਾ ਸੇਵਨ ਕਰਦੇ ਸਨ ਅਤੇ ਟੀਕਿਆਂ ਦੇ ਰੂਪ ਵਿੱਚ ਨਸ਼ਾ ਕਰਦੇ ਸਨ

    ਉਨ੍ਹਾਂ ਦੱਸਿਆ ਕਿ ਕਈ ਨੌਜਵਾਨਾਂ ਦੀ ਹਾਲਤ ਏਨੀ ਮਾੜੀ ਸੀ ਕਿ ਟੀਕੇ ਲਾਉਣ ਕਾਰਨ ਉਨ੍ਹਾਂ ਦੀਆਂ ਨਾੜੀਆਂ ਬੰਦ ਹੋ ਗਈਆਂ ਸਨ ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਜਨੀਕ ਹਜੂਰ ਪਿਤਾ ਜੀ ਦੇ ਦਿਸ਼ਾ ਹੇਠ ਜਦੋਂ ਉਨ੍ਹਾਂ ਨੂੰ ਪ੍ਰਸ਼ਾਦ ਦਿੱਤਾ ਤਾਂ ਉਨ੍ਹਾਂ ਅੰਦਰੋਂ ਨਸ਼ੇ ਦੀ ਲਤ ਖਤਮ ਹੋਣੀ ਆਰੰਭ ਹੋ ਗਈ ਅਤੇ ਹੌਲੀ ਹੌਲੀ ਉਨ੍ਹਾਂ ਦੀਆਂ ਬੰਦ ਹੋਈਆਂ ਖੂਨ ਦੀਆਂ ਨਾੜਾਂ ਵਿੱਚ ਮੁੜ ਤੋਂ ਖੂਨ ਵਗਣਾ ਸ਼ੁਰੂ ਹੋਇਆ ਚਿੱਟੇ ਦਾ ਨਸ਼ਾ ਛੱਡਣ ਵਾਲੇ ਲੋਕ ਜ਼ਿਆਦਾਤਰ ਬਠਿੰਡਾ, ਫਿਰੋਜ਼ਪੁਰ, ਫਾਜ਼ਿਲਕਾ ਜ਼ਿਲ੍ਹਿਆਂ ਨਾਲ ਸਬੰਧਿਤ ਸਨ ਇਸ ਤੋਂ ਇਲਾਵਾ ਇੱਕ ਨੌਜਵਾਨ ਜਿਹੜਾ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਿਤ ਹੈ, ਨੇ ਦੱਸਿਆ ਕਿ ਉਹ ਚਿੱਟੇ ਦੀ ਨਸ਼ੇ ’ਚ ਜਕੜੇ ਨੌਜਵਾਨਾਂ ਨੂੰ ਚਿੱਟਾ ਵੇਚਦਾ ਸੀ ਅਤੇ ਖੁਦ ਵੀ ਚਿੱਟਾ ਲਾਉਂਦਾ ਸੀ ਪਰ ਅੱਜ ਤੋਂ ਉਸ ਨੇ ਅਜਿਹਾ ਕਰਨ ਤੋਂ ਤੌਬਾ ਕੀਤੀ ਹੈ।

    ਉਸ ਨੇ ਦੱਸਿਆ ਕਿ ਡੇਰਾ ਪ੍ਰੇਮੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ ਜਿਸ ਕਾਰਨ ਉਸਦਾ ਮਨ ਇਸ ਪਾਸਿਓਂ ਤਬਦੀਲ ਹੋਇਆ ਹੈ ਇਸ ’ਤੇ ਪੂਜਨੀਕ ਗੁਰੂ ਜੀ ਨੇ ਚਿੱਟੇ ਦਾ ਨਸ਼ਾ ਤਿਆਗਣ ਵਾਲਿਆਂ ਦੀ ਭਰਪੂਰ ਹੌਂਸਲਾ ਅਫ਼ਜਾਈ ਕੀਤੀ ਅਤੇ ਨਵੀਂ ਜ਼ਿੰਦਗੀ ਲਈ ਮੁਬਾਰਕਬਾਦ ਦਿੱਤੀ।

    ਚਿੱਟੇ ਰੂਪੀ ਜ਼ਹਿਰ ਤੋਂ ਨਿਜਾਤ ਦਿਵਾਉਣ ਵਾਲਿਆਂ ਨੂੰ ਮਿਲੇਗਾ ਵੱਡਾ ਪੁੰਨ

    ਪੂਜਨੀਕ ਗੁਰੂ ਜੀ ਵੱਲੋਂ ਬਚਨ ਫਰਮਾਏ ਗਏ ਕਿ ਜਿਹੜੇ ਪ੍ਰੇਮੀਆਂ ਜਾਂ ਲੋਕਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਚਿੱਟੇ ਰੂਪੀ ਜ਼ਹਿਰ ਤੋਂ ਨਿਜਾਤ ਦਿਵਾਈ ਹੈ, ਉਨ੍ਹਾਂ ਨੂੰ ਇਸ ਚੀਜ਼ ਦਾ ਵੱਡਾ ਪੁੰਨ ਮਿਲੇਗਾ ਸਮਾਗਮ ਦੌਰਾਨ ਆਰਮੀ, ਗ੍ਰਾਮ ਪੰਚਾਇਤਾਂ ਦੇ ਮੈਂਬਰਾਂ, ਨਗਰ ਕੌਂਸਲਰਾਂ, ਨੰਬਰਦਾਰਾਂ ਨੇ ਪੂਜਨੀਕ ਗੁਰੂ ਜੀ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਇਸ ਮੁਹਿੰਮ ਦਾ ਜ਼ੋਰਦਾਰ ਸਵਾਗਤ ਕੀਤਾ ਅਤੇ ਖੁਦ ਇਸ ਮੁਹਿੰਮ ਦਾ ਹਿੱਸਾ ਬਣਨ ਦਾ ਅਹਿਦ ਲਿਆ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਚਿੱਟੇ ਵਰਗੇ ਨਸ਼ੇ ਤੋਂ ਬਚਾਉਣ ਦੀ ਬੇਹੱਦ ਵੱਡੀ ਲੋੜ ਹੈ ਇਸ ਦੌਰਾਨ ਪੰਡਾਲ ਵਿੱਚ ਪਾਣੀ ਦੀ ਬੱਚਤ ਅਤੇ ਨਸ਼ਿਆਂ ਖਿਲਾਫ਼ ਸਲੋਗਨ ਵੀ ਲੋਕਾਂ ਨੂੰ ਸੇਧ ਦੇ ਰਹੇ ਸਨ ਇਸ ਦੇ ਨਾਲ ਹੀ ਯੋਗਾ ਨਾਲ ਸਬੰਧਿਤ ਕਿਰਿਆਵਾਂ ਬਾਰੇ ਭੈਣਾਂ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਸੀ ਜਿਨ੍ਹਾਂ ਬਾਰੇ ਉਹ ਪੋਸਟਰ ਲਿਖ ਕੇ ਲੈ ਕੇ ਆਈਆਂ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here