ਨਸ਼ੇ ਨੂੰ ਰੋਕਣ ਲਈ ਪਿੰਡਾਂ ਤੇ ਇਲਾਕਿਆਂ ’ਚ ਲਗਾਓ ਠੀਕਰੀ ਪਹਿਰਾ : Saint Dr. MSG

Saint Dr. MSG

ਪੂਜਨੀਕ ਗੁਰੂ ਜੀ ਨੇ ਫਰਮਾਇਆ, ਪਿੰਡ ’ਚ ਨਾ ਵੜਨ ਦੇਵੋ ਨਸ਼ਾ 

  • ਸਭ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਨਾ ਹੀ ਸਾਡਾ ਮਕਸਦ

(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ੁੱਕਰਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਤੋਂ ਆਨਲਾਈਨ ਗੁਰੂਕੁਲ ਤਹਿਤ ਕੀਤੇ ਰੂਹਾਨੀ ਸਤਿਸੰਗ ’ਚ ਆਪਣੇ ਬਚਨਾਂ ਦੀ ਅੰਮ੍ਰਿਤਮਈ ਵਰਖਾ ਕਰਦਿਆਂ ਸਾਧ-ਸੰਗਤ ਨੂੰ ਨਸ਼ਾ ਛੁਡਵਾਉਣ ਦੀ ਮੁਹਿੰਮ ’ਚ ਸ਼ਾਮਲ ਹੋਣ ਅਤੇ ਮਾਨਵਤਾ ਭਲਾਈ ਕਾਰਜਾਂ ’ਚ ਵੱਧ-ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਪੂਜਨੀਕ ਗੁਰੂ ਜੀ ਨੇ ਆਨਲਾਈਨ ਗੁਰੂਕੁਲ ਰਾਹੀਂ ਹਰਿਆਣਾ ਦੇ ਸ਼ਾਹ ਸਤਿਨਾਮ ਜੀ ਰਾਮ ਏ ਖੂਸ਼ਬੂ ਆਸ਼ਰਮ ਕੈਥਲ, ਰਾਜਸਥਾਨ ਦੇ ਘੜਸਾਣਾ ਨਾਮ ਚਰਚਾ ਘਰ ਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸਿਰਮੌਰ ਬਾਲਾ ਸੁੰਦਰੀ ਪੈਲੇਸ ਕਾਲਾਅੰਬ ਸਮੇਤ ਕਈ ਥਾਵਾਂ ’ਤੇ ਹਜ਼ਾਰਾਂ ਲੋਕਾਂ ਦੀਆਂ ਬੁਰਾਈਆਂ ਛੁਡਵਾਉਂਦਿਆਂ ਉਨ੍ਹਾਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕੀਤੀ।

ਇਸ ਮੌਕੇ ਆਨਲਾਈਨ ਜੁੜੀ ਸਾਧ-ਸੰਗਤ ਤੇ ਪਤਵੰਤੇ ਸੱਜਣਾਂ ਨੂੰ ਸੰਬੋਧਨ ਕਰਦਿਆਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਰੇ ਆਪਣੇ-ਆਪਣੇ ਇਲਾਕਿਆਂ ’ਚ ਨਸ਼ੇ ਰੂਪੀ ਦਾਨਵ ਨੂੰ ਪਿੰਡ ’ਚ ਨਾ ਵੜਨ ਦਿਓ। ਇਸ ਦੇ ਲਈ ਜੇਕਰ ਪਿੰਡ ’ਚ ਠੀਕਰੀ ਪਹਿਰੇ ਲਾਉਣ ਦੀ ਲੋੜ ਪਵੇ ਤਾਂ ਪਿੰਡ ਦੇ ਮੁਖੀ ਅੱਗੇ ਆਉਣ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਪੁਰਾਣੇ ਸਮੇਂ ’ਚ ਜਦੋਂ ਇਲਾਕੇ ’ਚ ਜਦੋਂ ਕੋਈ ਗਿਰੋਹ ਆ ਜਾਂਦਾ ਸੀ ਤਾਂ ਉਸ ਨੂੰ ਰੋਕਣ ਲਈ ਪਿੰਡਾਂ ’ਚ ਨੌਜਵਾਨ ਠੀਕਰੀ ਪਹਿਰਾ ਲਗਾਉਂਦੇ ਸਨ ਤਾਂ ਕਿ ਕੋਈ ਸ਼ਰਾਰਤੀ ਅਨਸਰ ਪਿੰਡ ’ਚ ਨਾ ਵੜੇ। ਉਸੇ ਤਰ੍ਹਾਂ ਹੁਣ ਵੀ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਪਿੰਡਾਂ ’ਚ ਠੀਕਰੀ ਪਹਿਰਾ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਕਿ ਨਸ਼ਾ ਪਿੰਡ ’ਚ ਵੜ ਨਾ ਸਕੇ। ਇਸ ’ਚ ਪਿੰਡ ਤੇ ਇਲਾਕੇ ਦੇ ਪਤਵੰਤੇ ਸੱਜਣ ਸਹਿਯੋਗ ਕਰਨ।

ਸਭ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਨਾ ਹੀ ਸਾਡਾ ਮਕਸਦ  : ਪੂਜਨੀਕ ਗੁਰੂ ਜੀ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਡਾ ਇੱਕ ਹੀ ਮਕਸਦ ਹੈ ਕਿ ਸਾਰੇ ਓਮ, ਹਰੀ, ਅੱਲ੍ਹਾ, ਵਹਿਗੁਰੂ ਦੇ ਨਾਮ ਨਾਲ ਜੁੜਨ। ਪੂਜਨੀਕ ਗੁਰੂ ਜੀ ਨੇ ਨਸ਼ਾ ਛੁਡਾਉਣ ਦੀ ਮੁਹਿੰਮ ’ਚ ਜੁਟੀ ਸਾਧ-ਸੰਗਤ ਦਾ ਹੌਂਸਲਾ ਵਧਾਉਂਦਿਆਂ ਫ਼ਰਮਾਇਆ ਕਿ ਸਾਧ-ਸੰਗਤ ਜੋ ਨਸ਼ਾ ਛੁਡਾਉਣ ਲਈ ਸਮਾਜ ’ਚ ਜਾ ਕੇ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ ਤੇ ਘਰ-ਘਰ ਜਾ ਕੇ ਨਸ਼ੇ ਖਿਲਾਫ ਅਲਖ ਜਗਾ ਰਹੀ ਹੈ, ਇਹ ਵੀ ਇੱਕ ਬਹੁਤ ਵੱਡੀ ਗੱਲ ਹੈ। ਜਿੰਨੇ ਵੀ ਸੇਵਾਦਾਰ ਇਸ ’ਚ ਲੱਗੇ ਹਨ ਉਨ੍ਹਾਂ ਨੇ ਦਿਨ-ਰਾਤ ਇੱਕ ਕਰ ਰੱਖੀ ਹੈ। ਪਰਮਾਤਮਾ ਤੁਹਾਡੇ ਘਰਾਂ ’ਚ ਬਰਕਤਾਂ ਦੇ ਢੇਰ ਲਗਾ ਦੇਵੇ, ਅਸੀਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ।

ਇਹ ਵੀ ਪੜ੍ਹੋ : Sadi Nit Diwali ਭਜਨ ਨੇ ਕਾਇਮ ਕੀਤਾ ਰਿਕਾਰਡ, ਵਿਊ 10 ਮਿਲੀਅਨ ਤੋਂ ਟੱਪੇ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜਿੰਨੇ ਨਸ਼ੇ ਛੁਡਾਓਗੇ ਤੇ ਜਿੰਨੀਆਂ ਵੀ ਬੁਰਾਈਆਂ ਸਮਾਜ ਤੋਂ ਹਟਾਵੋਗੇ, ਓਨੀਆਂ ਹੀ ਪਰਮਾਤਮਾ ਤੁਹਾਡੀਆਂ ਝੋਲੀਆਂ ਭਰਨਗੇ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਭ ਨੂੰ ਮਾਲਕ ਦੇ ਨਾਮ ਨਾਲ ਜੋੜਨਾ ਹੈ। ਸਾਡਾ ਕੰਮ ਰਾਮ-ਨਾਮ ਦੇ ਬਾਰੇ ’ਚ ਦੱਸਣਾ ਹੈ ਤੇ ਜੋ ਉਸ ਨੂੰ ਸੁਣ ਕੇ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਨਾਲ ਜੁੜ ਜਾਂਦੇ ਹਨ। ਉਹ ਭਾਗਾਂਵਾਲੇ ਬਣ ਜਾਂਦੇ ਹਨ ਤੇ ਆਉਣ ਵਾਲੇ ਸਮੇਂ ’ਚ ਉਨ੍ਹਾਂ ਦੇ ਭਾਗ ਬਦਲ ਜਾਂਦੇ ਹਨ। ਇਹ ਅਸੀਂ ਕਰੋਂੜਾਂ ਲੋਕਾਂ ’ਚ ਦੇਖਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ