ਪੰਜਾਬੀ ਕੁੜੀ ਨੇ ਕੈਨੇਡਾ ਯੂਨੀਵਰਸਿਟੀ ’ਚ ਗੱਡੇ ਸਫਲਤਾ ਦੇ ਝੰਡੇ

University Of Canada

ਕੈਨੇਡਾ ਦੀ ਯੂਨੀਵਰਸਿਟੀ ‘ਚੋਂ ਪੜ੍ਹਾਈ ਦੇ ਖ਼ੇਤਰ ‘ਚੋਂ ਢਾਈ ਲੱਖ ਦੇ ਕਰੀਬ ਕੈਨੇਡੀਅਨ ਡਾਲਰ ਸਕਾਲਰਸ਼ਿਪ ਪ੍ਰਾਪਤ ਕੀਤੀ

  • ਭਾਰਤ ਦੀ ਪਹਿਲੀ ਲੜਕੀ ਹੈ ਜਿਸ ਨੇ ਕੈਨੇਡਾ ਵਿੱਚ ਇਹ ਮੁਕਾਮ ਹਾਸਲ ਕੀਤਾ

ਮਾਲੇਰਕੋਟਲਾ (ਗੁਰਤੇਜ ਜੋਸੀ)। ਕੈਨੇਡਾ ਦੀ ਯੂਨੀਵਰਸਿਟੀ (University Of Canada) ‘ਚੋਂ ਪੜ੍ਹਾਈ ਦੇ ਖ਼ੇਤਰ ‘ਚ ਢਾਈ ਲੱਖ ਦੇ ਕਰੀਬ ਕੈਨੇਡੀਅਨ ਡਾਲਰ ਸਕਾਲਰਸ਼ਿਪ ਲੈਣ ਵਾਲੀ ਸੂਲਰ ਘਰਾਟ ਦੇ ਸੂਬੇਦਾਰ ਦਰਸ਼ਨ ਸਿੰਘ ਦੀ ਸਪੁੱਤਰੀ ਲਖਵੀਰ ਕੌਰ ਨੂੰ ਮਾਲੇਰਕੋਟਲਾ ਲਾਗਲੇ (ਨਾਨਕੇ ਪਿੰਡ) ਪਿੰਡ ਬਧਰਾਵਾਂ ਵਿਖੇ ਪਿੰਡ ਦੀ ਗਾ੍ਮ ਪੰਚਾਇਤ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਸੀ।

ਇਸ ਮੌਕੇ ਲਖਵੀਰ ਕੌਰ ਨੂੰ ਵਧਾਈ ਦਿੰਦਿਆਂ ਸਮੂਹ ਪੰਚਾਇਤ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਪਿੰਡ ਦੀ ਦੋਹਤੀ ਨੇ ਵਿਦੇਸ਼ਾਂ ‘ਚ ਪੁਜ਼ੀਸ਼ਨਾਂ ਹਾਸਲ ਕਰਕੇ ਆਪਣੇ ਦੇਸ਼, ਹਲਕੇ ਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ। ਜਿਕਰਯੋਗ ਹੈ ਕਿ ਲਖਵੀਰ ਕੌਰ ਪੰਜਾਬ ਹੀ ਨਹੀਂ ਸਗੋਂ ਭਾਰਤ ਦੀ ਪਹਿਲੀ ਲੜਕੀ ਹੈ ਜਿਸ ਨੇ ਕੈਨੇਡਾ ਵਿੱਚ ਇਹ ਮੁਕਾਮ ਹਾਸਲ ਕੀਤਾ ਹੈ। (University Of Canada)

ਇਸ ਮੌਕੇ ਗੱਲਬਾਤ ਕਰਦਿਆਂ ਲਖਵੀਰ ਕੌਰ ਨੇ ਦੱਸਿਆ ਕਿ ਸਕਾਲਰਸ਼ਿਪ ਆਈਲੈਟਸ ਅਤੇ ਦਸਵੀਂ, ਬਾਰਵੀਂ ਜਮਾਤ ਦੇ ਵਿੱਚੋਂ ਚੰਗੇ ਨੰਬਰ ਪ੍ਰਾਪਤ ਕਰਨ ਕਰਕੇ ਹਾਸਿਲ ਕੀਤੀ ਹੈ। ਹੁਣ ਉਸਨੂੰ ਕਾਲਜ ਵੱਲੋਂ ਅੱਗੇ ਦੀ ਟ੍ਰੇਨਿੰਗ ਲਈ ਯੂ.ਕੇ ਦੀ ਇੱਕ ਯੂਨੀਵਰਸਿਟੀ ਵਿੱਚ ਭੇਜਿਆ ਜਾਵੇਗਾ। ਲਖਵੀਰ ਕੌਰ ਦੇ ਦੱਸਣ ਮੁਤਾਬਿਕ ਪ੍ਰਾਪਤ ਕੀਤੀ ਸਕਾਲਰਸ਼ਿਪ ਦੀ ਰਕਮ 2 ਲੱਖ ਡਾਲਰ ਦੇ ਕਰੀਬ ਹੈ ।ਇਸ ਮੌਕੇ ਇੰਸਪੈਕਟਰ ਲਾਲ ਸਿੰਘ, ਸਰਪੰਚ ਕਰਮ ਸਿੰਘ ਬਧਰਾਵਾਂ ਗੁਰਜੰਟ ਸਿੰਘ ਤੋ ਇਲਾਵਾ ਪਿੰਡ ਦੀ ਸਮੂਹ ਪੰਚਾਇਤ ਅਤੇ ਮੋਹਤਬਰ ਵਿਆਕਤੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ