Saint Dr MSG: ਜਿਹੜੇ ਮਾਂ-ਬਾਪ ਬੱਚਿਆਂ ਨੂੰ ਸਮਾਂ ਨਹੀਂ ਦਿੰਦੇ, ਹੋ ਜਾਓ ਸਾਵਧਾਨ, ਪੜ੍ਹ ਲਵੋ ਪੂਜਨੀਕ ਗੁਰੂ ਜੀ ਦੇ ਇਹ ਬਚਨ

Saint Dr MSG
Saint Dr MSG

Saint Dr MSG: ਬੱਚੇ ਦਾ ਸਵਾਲ : ਪੂਜਨੀਕ ਗੁਰੂ ਜੀ ਮੈਂ ਆਪਣੇ ਪਾਪਾ ਦੀ ਸ਼ਿਕਾਇਤ ਲਾਉਣ ਜਾ ਰਿਹਾ ਹਾਂ, ਕਿ ਮੇਰੇ ਪਾਪਾ ਮੈਨੂੰ ਬਿਲਕੁਲ ਸਮਾਂ ਨਹੀਂ ਦਿੰਦੇ, ਪਰ ਸਭ ਦੇ ਪਾਪਾ ਤਾਂ ਸਭ ਨੂੰ ਸਮਾਂ ਦਿੰਦੇ ਹਨ ਨਾ। ਇਸ ਦਾ ਕੀ ਹੱਲ ਹੈ? (Children Care)

ਪੂਜਨੀਕ ਗੁਰੂ ਜੀ ਦਾ ਜਵਾਬ : ਭਾਈ ਇਹ ਤਾਂ ਮਾੜੀ ਗੱਲ ਹੈ, ਪਾਪਾ ਨੂੰ ਹਰ ਕੀਮਤ ’ਤੇ ਸਮਾਂ ਦੇਣਾ ਚਾਹੀਦਾ ਹੈ। ਕਿਉਂਕਿ ਪਾਪਾ ਤੁਹਾਡੇ ਬਹੁਤ ਵਿਅਸਤ ਰਹਿੰਦੇ ਹੋਣਗੇ, ਇਹ ਗੱਲ ਮਨੀਂ, ਬਹੁਤ ਸਾਰੇ ਕੰਮ ’ਚ ਲੱਗੇ ਰਹਿੰਦੇ ਹੋਣਗੇ। ਤੁਹਾਡੇ ਪਾਪਾ ਤੋਂ ਪੁੱਛ ਲੈਂਦੇ ਹਾਂ। (Children Care)

ਇਹ ਵੀ ਪੜ੍ਹੋ: Shah Satnam Ji Dham Sirsa: ਜਦੋਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ “ਸ਼ਾਹ ਸਤਿਨਾਮ ਜੀ ਧਾਮ” ਬਾਰੇ ਫ਼ਰਮਾ…

ਬੱਚੇ ਦੇ ਪਾਪਾ ਕਹਿੰਦੇ ਹਨ : ਗੁਰੂ ਜੀ ਮੈਂ ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਹਾਂ। ਅੱਜ-ਕੱਲ੍ਹ ਕਾਨੂੰਨ ਦੀਆਂ ਕਾਰਵਾਈਆਂ ਅਕਸਰ ਬਦਲਦੀਆਂ ਰਹਿੰਦੀਆਂ ਹਨ, ਤਾਂ ਸਾਨੂੰ ਆਪਣੇ ਆਪ ਨੂੰ ਅਪਡੇਟ ਰੱਖਣਾ ਪੈਂਦਾ ਹੈ। ਹੁਣ ਤਾਂ ਇਹ ਹੋ ਗਿਆ ਹੈ ਕਿ ਸਾਡੀ ਜਿੰਦਗੀ ਹੀ ਗਾਹਕਾਂ ਲਈ ਹੈ। ਖੁਦ ਦੀ ਨਿੱਜੀ ਜਿੰਦਗੀ ਹੀ ਖਤਮ ਹੋ ਗਈ ਹੈ ਤੇ ਜ਼ਿਆਦਾਤਰ ਮਹਾਨਗਰਾਂ ਦੇ ਸਾਰੇ ਸੀਏ ਦਾ ਇਹ ਹੀ ਹਾਲ ਹੈ। ਅਸੀਂ ਤਾਂ ਇਸ ਚੀਜ਼ ਤੋਂ ਖੁੱਦ ਪਰੇਸ਼ਾਨ ਹਾਂ। ਪਰ ਜੇਕਰ ਗਾਹਕਾਂ ਨੂੰ ਚੰਗੀ ਸੇਵਾ ਦੇਣੀ ਹੈ ਤਾਂ ਸਾਨੂੰ ਪਰਿਵਾਰਕ ਜੀਵਨ ਨਾਲ ਸਮਝੌਤਾ ਕਰਨਾ ਪੈਂਦਾ ਹੈ। ਕ੍ਰਿਪਾ ਇਸ ਸਬੰਧੀ ਕੁਝ ਗਾਈਡ ਕਰੋ ਜੀ। (SChildren Care)

ਪੂਜਨੀਕ ਗੁਰੂ ਜੀ ਦਾ ਜਵਾਬ : ਸਾਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਜਗ੍ਹਾ ’ਤੇ ਸਹੀ ਕਹਿ ਰਹੇ ਹੋਂ। ਪਰ ਸ਼ਾਇਦ ਤੁਸੀਂ ਆਪਣੇ ਸਰੀਰ ਲਈ ਤਾਂ ਸਮਾਂ ਦਿੰਦੇ ਹੀ ਹੋਵੋਂਗੇ। ਇਸ਼ਨਾਨ, ਕੱਪੜੇ ਆਦਿ ਪਾਉਂਦੇ ਹੋਵੋਂਗੇ ਤਾਂ ਅਜਿਹਾ ਹੀ ਸਮਾਂ ਕੱਢ ਕੇ ਥੋੜਾ ਬੱਚਿਆਂ ਨੂੰ ਵੀ ਦੇ ਦਿਆ ਕਰੋ। ਕਿਉਂਕਿ ਇਹ ਤੁਹਾਡਾ ਅਨਿੱਖੜਵਾਂ ਅੰਗ ਹਨ। ਜੇਕਰ ਤੁਸੀਂ ਸਿਰਫ ਇਨ੍ਹਾਂ ਲਈ ਕਮਾਈ ਕਰ ਰਹੇ ਹੋ, ਪਰ ਇਨ੍ਹਾਂ ਨੂੰ ਸੰਭਾਲ ਨਹੀਂ ਰਹੇ। ਤਾਂ ਇਹ ਜੇਕਰ ਕੋਈ ਹੋਰ ਰਸਤੇ ਪੈ ਗਏ ਤਾਂ ਫਿਰ ਉਹ ਕੀਤਾ-ਕਰਵਾਇਆ ਮਿੱਟੀ ’ਚ ਮਿਲ ਜਾਵੇਗਾ।

ਤਾਂ ਤੁਸੀਂ ਆਪਣੇ ਪੇਸ਼ੇ ਨੂੰ ਪੂਰਾ ਸਮਾਂ ਦਿਓ, ਪਰ ਇਸ ਵਿਚਕਾਰ ਜਿਵੇਂ ਖਾਣ-ਪੀਣ, ਨਹਾਉਣ ਦਾ ਸਮਾਂ ਖੁਦ ਲਈ ਦਿੰਦੇ ਹੋਂ, ਉਵੇਂ ਹੀ ਬੱਚਿਆਂ ਲਈ ਵੀ ਇੱਕ ਸਮਾਂ ਨਿਸ਼ਚਿਤ ਕਰਕੇ ਜਾਂ ਥੋੜਾ ਅੱਗੇ-ਪਿੱਛੇ ਹੋ ਜਾਵੇ ਤਾਂ ਕੋਈ ਗੱਲ ਨਹੀਂ, ਤਾਂ ਉਹ ਸਮਾਂ ਵੀ ਜ਼ਰੂਰ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਜਦੋਂ ਪੂਜਨੀਕ ਗੁਰੂ ਜੀ ਬਰਨਾਵਾ ਆਸ਼ਰਮ ਪਧਾਰੇ ਸਨ ਤਾਂ ਉਸ ਸਮੇਂ ਬੱਚਿਆਂ ਦੇ ਸਵਾਲਾਂ ਦੇ ਜਵਾਬ ’ਚ ਇਹ ਬਚਨ ਫਰਮਾਏ ਸਨ। (Children Care)

ਇਹ ਵੀ ਪੜ੍ਹੋ : ਰੂਹਾਨੀਅਤ: ਹਮੇਸ਼ਾ ਮਿਹਨਤ ਦੀ ਕਮਾਈ ਕਰ ਕੇ ਖਾਓ