ਜਦੋਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ “ਸ਼ਾਹ ਸਤਿਨਾਮ ਜੀ ਧਾਮ” ਬਾਰੇ ਫ਼ਰਮਾਏ ਬਚਨ

dera sach

ਸ਼ਾਹ ਸਤਿਨਾਮ ਜੀ ਧਾਮ (Shah Satnam Ji Dham) ਬਾਰੇ ਬਚਨ

ਸਤਿਸੰਗੀ ਹੰਸ ਰਾਜ ਪਿੰਡ ਸ਼ਾਹਪੁਰ ਬੇਗੂ ਨੇ ਦੱਸਿਆ ਕਿ ਸੰਨ 1955 ਦੀ ਗੱਲ ਹੈ। ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਪਿੰਡ ਨੇਜੀਆ ਖੇੜਾ ’ਚ ਸਤਿਸੰਗ ’ਚ ਫ਼ਰਮਾਉਣ ਲਈ ਜਾ ਰਹੇ ਸਨ। ਆਪ ਜੀ ਪਿੰਡ ਦੇ ਨਜ਼ਦੀਕ ਇੱਕ ਟਿੱਬੇ ’ਤੇ ਬਿਰਾਜਮਾਨ ਹੋ ਗਏ, ਜਿੱਥੇ ਹੁਣ ਸ਼ਾਹ ਸਤਿਨਾਮ ਜੀ ਧਾਮ ’ਚ ਗੁਫ਼ਾ (ਤੇਰਾ ਵਾਸ) ਹੈ। ਸਾਰੇ ਸਤਿਬ੍ਰਹਮਚਾਰੀ ਸੇਵਾਦਾਰ ਤੇ ਹੋਰ ਸੇਵਾਦਾਰ ਆਪਣੇ ਪੂਜਨੀਕ ਮੁਰਸ਼ਿਦ-ਕਾਮਿਲ ਦੀ ਹਜ਼ੂਰੀ ’ਚ ਬੈਠ ਗਏ।

ਆਪ ਜੀ ਨੇ ਸਾਰੇ ਸੇਵਕਾਂ ਨੂੰ ਫ਼ਰਮਾਇਆ, ‘‘ਤੁਸੀਂ ਸਾਰੇ ਸਾਡੇ ਨਾਲ ਮਿਲ ਕੇ ਇਸ ਪਵਿੱਤਰ ਸਥਾਨ ’ਤੇ ਸਿਮਰਨ ਕਰੋ ਸਭ ਨੇ ਬੈਠ ਕੇ 15-20 ਮਿੰਟ ਤੱਕ ਸਿਮਰਨ ਕੀਤਾ। ਫਿਰ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਹੱਸਦਿਆਂ ਫ਼ਰਮਾਇਆ, ‘‘ਬੱਲੇ! ਇੱਥੇ (Shah Satnam Ji Dham) ਰੰਗ-ਭਾਗ ਲੱਗਣਗੇ। ਆਪ ਜੀ ਨੇ ਫ਼ਰਮਾਇਆ, ‘‘ਭਾਈ! ਰੰਗ-ਭਾਗ ਤਾਂ ਲੱਗਣਗੇ, ਪਰ ਨਸੀਬਾਂ ਵਾਲੇ ਦੇਖਣਗੇ ਬਾਗ-ਬਗੀਚੇ ਲੱਗਣਗੇ ਲੱਖਾਂ ਸੰਗਤ ਵੇਖੇਗੀ’’।

‘‘ਪੁੱਟਰ! ਐਨੀ-ਐਨੀ ਜ਼ਮੀਨ ਲਵਾਂਗੇ ਤੇ ਪੈਸੇ ਦੇ ਕੇ ਹੀ ਲਵਾਂਗੇ’’

ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਸਮੇਂ ਇੱਕ ਸਤਿ ਬ੍ਰਹਿਮਚਾਰੀ ਸੇਵਾਦਾਰ ਅਰਜਨ ਸਿੰਘ ਇੰਸਾਂ ਨੇ ਦੱਸਿਆ ਕਿ ਸੰਨ 1958 ਦੀ ਗੱਲ ਹੈ। ਇੱਕ ਵਾਰ ਪੂਜਨੀਕ ਮਸਤਾਨਾ ਜੀ ਮਹਾਰਾਜ ਇੱਕ ਟਿੱਬੇ (ਸ਼ਾਹ ਸਤਿਨਾਮ ਜੀ ਧਾਮ ਵਾਲੀ ਜਗ੍ਹਾ) ’ਤੇ ਇੱਕ ਜੰਡ ਦੇ ਹੇਠਾਂ ਬਿਰਾਜਮਾਨ ਸਨ। ਆਈ ਹੋਈ ਸਾਧ-ਸੰਗਤ ਵੀ ਪੂਜਨੀਕ ਬੇਪਰਵਾਹ ਜੀ ਦੀ ਹਜ਼ੂਰੀ ’ਚ ਬੈਠੀ ਹੋਈ ਸੀ। ਉਨ੍ਹਾਂ ’ਚੋਂ ਕੁਝ ਦੇ ਨਾਂਅ ਇਸ ਪ੍ਰਕਾਰ ਹਨ-ਸੇਵਾਦਾਰ ਸ੍ਰੀ ਦਾਦੂ ਬਾਗੜੀ, ਸ੍ਰੀ ਜੋਤ ਰਾਮ ਨੰਬਰਦਾਰ, ਸ੍ਰੀ ਅਮੀ ਚੰਦ ਨੰਬਰਦਾਰ, ਸ੍ਰੀ ਨੇਕੀ ਰਾਮ ਨੁਹੀਆਂਵਾਲੀ ਵਾਲੇ ਤੇ ਸ੍ਰੀ ਰਾਮ ਲਾਲ ਕੈਰਾਂਵਾਲੀ ਵਾਲੇ ਅਰਜਨ ਸਿੰਘ ਨੇ ਦੱਸਿਆ ਕਿ ਮੈਂ ਵੀ ਉਨ੍ਹਾਂ ’ਚ ਸ਼ਾਮਲ ਸੀ।

ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਬਚਨ ਫ਼ਰਮਾਇਆ, ‘‘ਇੱਥੇ ਲੱਖਾਂ ਦੁਨੀਆ ਬੈਠੀ ਹੈ, ਦੁਨੀਆ ਦੀ ਗਿਣਤੀ ਕੋਈ ਨਹੀਂ’’। ਸੇਵਾਦਾਰ ਦਾਦੂ ਬਾਗੜੀ ਖੜਾ ਹੋ ਕੇ ਬੋਲਿਆ, ‘‘ਸਾਈਂ ਜੀ, ਇੱਥੇ ਤਾਂ ਅਸੀਂ ਗਿਣਤੀ ਦੇ ਆਦਮੀ ਹਾਂ, ਲੱਖਾਂ ਨਹੀਂ’’। ਪੂਜਨੀਕ ਮਸਤਾਨਾ ਜੀ ਨੇ ਫ਼ਰਮਾਇਆ, ‘‘ਇੱਥੇ ਸਤਿਗੁਰੂ ਦਾ ਬਹੁਤ ਵੱਡਾ ਕਾਰਖਾਨਾ ਬਣੇਗਾ ਪੁੱਟਰ! ਇੱਥੇ ਇਲਾਹੀ ਦਰਗਾਹ ਦਾ ਰੂਹਾਨੀ ਕਾਲਜ ਬਣਾਵਾਂਗੇ’’।

ਇੰਨੇ ’ਚ ਉੱਥੇ ਪਰਸ ਰਾਮ ਬੇਗੂ ਵਾਲੇ ਵੀ ਆ ਗਏ, ਜਿਸ ਨੂੰ ਸੱਦਣ ਲਈ ਬੇਗੂ ਪਿੰਡ ’ਚ ਪਹਿਲਾਂ ਤੋਂ ਹੀ ਇੱਕ ਆਦਮੀ ਨੂੰ ਭੇਜ ਦਿੱਤਾ ਗਿਆ ਸੀ। ਉਸਨੇ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਚਰਨਾਂ ’ਚ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਾਇਆ ਪੂਜਨੀਕ ਸਾਈਂ ਜੀ ਨੇ ਪਰਸ ਰਾਮ ਤੋਂ ਪੁੱਛਿਆ ‘‘ਪੁੱਟਰ! ਅਸੀਂ ਇਹ ਜ਼ਮੀਨ ਮੁੱਲ ਲੈਣੀ ਹੈ, ਕੀ ਭਾਅ ਮਿਲੇਗੀ’’ ਪਰਸ ਰਾਮ ਨੇ ਕਿਹਾ ਕਿ ਸਾਈਂ ਜੀ, ਮੇਰੀ ਤਾਂ ਇੱਥੇ ਵੀਹ ਵਿੱਘੇ ਜ਼ਮੀਨ ਹੈ, ਐਵੇਂ ਹੀ ਲੈ ਲਓ! ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਫ਼ਰਮਾਇਆ ‘‘ਪੁੱਟਰ, ਅਸੀਂ ਐਵੇਂ ਨਹੀਂ ਲਵਾਂਗੇ, ਮੁੱਲ ਲਵਾਂਗੇ’’। ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਆਪਣੀ ਸ਼ਾਹੀ ਡੰਗੋਰੀ ਨੂੰ ਉਤਾਂਹ ਚੁੱਕ ਕੇ ਇਸ਼ਾਰੇ ਨਾਲ ਚਾਰੇ ਪਾਸੇ ਘੁੰਮਾਉਂਦਿਆਂ ਬਚਨ ਫ਼ਰਮਾਇਆ, ‘‘ਪੁੱਟਰ! ਐਨੀ-ਐਨੀ ਜ਼ਮੀਨ ਲਵਾਂਗੇ ਤੇ ਪੈਸੇ ਦੇ ਕੇ ਹੀ ਲਵਾਂਗੇ’’।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ