ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home ਮਨੋਰੰਜਨ ਇਹ ਪੰਜਾਬੀ ਫਿਲ...

    ਇਹ ਪੰਜਾਬੀ ਫਿਲਮ ਹੁਣ ਪਾਕਿਸਤਾਨ ਵਿਚ ਵੀ ਮਚਾਏਗੀ ਧਮਾਲਾਂ

    Punjabi, Movie, Released, Pakistan

    ਭਾਰਤ ਵਿਚ 12 ਅਕਤੂਬਰ 2018 ਨੂੰ ਹੋਈ ਸੀ ਰਿਲੀਜ਼

    ਚੰਡੀਗਡ਼੍ਹ। ਪੰਜਾਬੀ ਫਿਲਮ ‘ਸੰਨ ਆਫ ਮਨਜੀਤ ਸਿੰਘ’ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਨੇ ਪ੍ਰੋਡਿਊਸ ਕੀਤਾ ਹੈ। ਹਾਲ ਹੀ ਵਿਚ ਇਸ ਫਿਲਮ ਨੂੰ ਲੈ ਕੇ ਇਕ ਚੰਗੀ ਖਬਰ ਆਈ ਹੈ। ਦੱਸ ਦਈਏ ਕਿ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਵਲੋਂ ਪ੍ਰੋਡਿਊਸ ਕੀਤੀ ਫਿਲਮ ‘ਸੰਨ ਆਫ ਮਨਜੀਤ ਸਿੰਘ’ ਹੁਣ ਪਾਕਿਸਤਾਨ ਵਿਚ ਵੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਕਪਿਲ ਸ਼ਰਮਾ ਨੇ ਅਪਣੇ ਆਫੀਸ਼ੀਅਲ ਅਕਾਉਂਟ ‘ਤੇ ਸਾਂਝੀ ਕੀਤੀ ਹੈ। (Pakistan)

    ਕਪਿਲ ਨੇ ਇਸ ਦੀ ਇਕ ਪੋਸਟ ਨੂੰ ਅਪਣੇ ਫੇਸਬੁੱਕ ਅਕਾਉਂਟ ਉਤੇ ਵੀ ਸਾਂਝੀ ਕੀਤੀ ਹੈ। ਫਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ‘ਪਬਲਿਕ ਦੀ ਡਿਮਾਂਡ ਉਤੇ ਅਸੀਂ 30 ਨਵੰਬਰ ਨੂੰ ‘ਸੰਨ ਆਫ ਮਨਜੀਤ ਸਿੰਘ’ ਫਿਲਮ ਪਾਕਿਸਤਾਨ ਵਿਚ ਰਿਲੀਜ਼ ਕਰ ਰਹੇ ਹਾਂ।’ ਦੱਸ ਦਈਏ ਕਿ ਕਪਿਲ ਸ਼ਰਮਾ ਨੇ ਜਿਹਡ਼ਾ ਪੋਸਟਰ ਸਾਂਝਾ ਕੀਤਾ ਉਸ ਵਿਚ ਪਾਕਿਸਤਾਨ ਦੇ ਸਿਨੇਮਾਘਰਾਂ ਦੀ ਲਿਸਟ ਹੈ। ਜਿਸ ਵਿਚ ਵੱਖ-ਵੱਖ ਸਿਨੇਮਾਘਰਾਂ ਦੇ ਨਾਂਅ ਲਿਖੇ ਹੋਏ ਹਨ। ਇਹ ਫਿਲਮ ਭਾਰਤ ਵਿਚ 12 ਅਕਤੂਬਰ 2018 ਨੂੰ ਰਿਲੀਜ਼ ਹੋਈ ਸੀ

    ਜਿਸ ਨੂੰ ਕਾਫੀ ਭਰਮਾ ਹੁੰਗਾਰਾ ਮਿਲਿਆ ਸੀ। ਦੱਸ ਦਈਏ ਕਿ ਇਸ ਫਿਲਮ ਵਿਚ ਗੁਰਪ੍ਰੀਤ ਘੁੱਗੀ ਤੋਂ ਇਲਾਵਾ ਮਸ਼ਹੂਰ ਕਲਾਕਾਰ ਬੀ.ਐੱਨ.ਸ਼ਰਮਾ, ਕਰਮਜੀਤ ਅਨਮੋਲ, ਹਾਰਬੀ ਸੰਘਾ, ਮਲਕੀਤ ਰੌਣੀ, ਜਪਜੀ ਖਹਿਰਾ, ਤਾਨੀਆ ਤੇ ਦਮਨਪ੍ਰੀਤ ਸਿੰਘ ਵਰਗੇ ਪੰਜਾਬੀ ਸਿਤਾਰੇ ਸ਼ਾਮਲ ਹਨ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ‘ਸੰਨ ਆਫ ਮਨਜੀਤ ਸਿੰਘ’ ਪਾਕਿਸਤਾਨ ਦੇ ਸਰੋਤਿਆਂ ਨੂੰ ਇਮੋਸ਼ਨਲ ਕਰਨ ਵਿਚ ਕਾਮਯਾਬ ਹੁੰਦੀ ਹੈ ਜਾਂ ਨਹੀਂ। (Pakistan)

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here