ਸਾਵਧਾਨ! ਜ਼ਿੰਦਗੀ ਦੇ ਅੰਤ ਵੱਲ ਨਾ ਲੈ ਤੁਰੇ ਕਿਤੇ ਇਹ ਸ਼ੌਂਕ, ਬੱਚਿਆਂ ਨੂੰ ਸੰਭਾਲਣ ਦੀ ਲੋੜ

Fast Food

ਜੰਕ ਫੂਡ ’ਚ ਫਾਈਬਰ ਨਾ ਦੇ ਬਰਾਬਰ, ਸਰੀਰ ’ਚ ਵਧਦਾ ਹੈ ਸ਼ੂਗਰ ਲੇਵਲ | Fast Food

ਅੱਜ-ਕੱਲ੍ਹ ਜੰਕਫੂਡ (Fast Food) ਦਾ ਖਾਣ-ਪੀਣ ਕਾਫੀ ਹੱਦ ਤੱਕ ਵਧ ਗਿਆ ਹੈ, ਜਿਸ ਦੇ ਬਹੁਤੇ ਨੁਕਸਾਨ ਵੀ ਹਨ। ਇਸ ਬਾਰੇ ’ਚ ਡਾ. ਗੁਰਪ੍ਰੀਤ ਸਿੰਘ ਡੀਆਈਐੱਮਐੱਸ ਦੱਸਦੇ ਹਨ ਕਿ ਜ਼ਿਆਦਾਤਰ ਬੱਚਿਆਂ ਨੂੰ ਜੰਕਫੂਡ ਕਾਫ਼ੀ ਜ਼ਿਆਦਾ ਪਸੰਦ ਹੁੰਦਾ ਹੈ। ਇਸ ’ਚ ਪੋਸ਼ਕ ਤੱਤਾਂ ਦੀ ਮਾਤਰਾ ਕਾਫ਼ੀ ਘੱਟ ਹੁੰਦੀ ਹੈ, ਪਰ ਇਸ ਦੇ ਸਵਾਦ ਦੀ ਵਜ੍ਹਾ ਨਾਲ ਕਈ ਲੋਕ ਇਸ ਨੂੰ ਕਾਫ਼ੀ ਜ਼ਿਆਦਾ ਖਾਣਾ ਪਸੰਦ ਕਰਦੇ ਹਨ। ਇਸ ਪ੍ਰਕਾਰ ਦੇ ਖਾਣਿਆਂ ’ਚ ਕੈਲਰੀ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ ਨਾਲ ਹੀ ਇਸ ’ਚ ਪੋਸ਼ਕ ਤੱਤ ਬਿਲਕੁੱਲ ਵੀ ਨਹੀਂ ਹੁੰਦੇ।

ਅਜਿਹੇ ’ਚ ਕਾਫ਼ੀ ਜ਼ਿਆਦਾ ਜੰਕ ਫੂਡ ਦੀ ਵਰਤੋਂ ਸਰੀਰ ਲਈ ਹਾਨੀਕਾਰਕ ਹੋਣ ਦੀ ਸੰਭਾਵਨਾ ਕਾਫ਼ੀ ਵੱਧ ਹੈ। ਕਿੰਨਾ ਨੂੰ ਕਹਿੰਦੇ ਹਨ: ਜੰਕਫੂਡ ਉਸ ਖਾਣ ਨੂੰ ਕਿਹਾ ਜਾਂਦਾ ਹੈ ਜਿਸ ’ਚ ੜਿਫਆਦਾ ਮਾਤਰਾ ’ਚ ਖਰਾਬ ਪੋਸ਼ਣ ਵਾਲੀਆਂ ਚੀਜ਼ਾਂ, ਟਰਾਂਸ ਵਸਾ, ਚੀਨੀ, ਸੋਡੀਅਮ ਅਤੇ ਆਦਿ ਤਰ੍ਹਾਂ ਦੇ ਰਸਾਇਣ ਪਾਏ ਜਾਂਦੇ ਹਨ। ਆਮ ਤੌਰ ’ਤੇ ਜੰਕਫੂਡ ਨੂੰ ਸੁਵਾਦਿਸ਼ਟ, ਆਕ੍ਰਸ਼ਿਤ, ਬਣਾਉਣ ਲਈ ਉਸ ’ਚ ਕਈ ਖਾਧ-ਪਦਾਰਥਾਂ ਅਤੇ ਰੰਗਾਂ ਨੂੰ ਮਿਲਾਇਆ ਜਾਂਦਾ ਹੈ। ਪਰ ਇਹ ਸਾਰੀਆਂ ਚੀਜਾਂ ਸਿਹਤ ਲਈ ਖਰਾਬ ਹੁੰਦੀਆਂ ਹਨ।

ਬਿਮਾਰੀਆਂ ਵਧਾ ਰਹੇ ਨੇ Fast Food

ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ ਦੀ ਟੈਸਟਿੰਗ ਲੈਬ ’ਚ ਕੀਤੇ ਗਏ ਰਿਸਰਚ ’ਚ ਪਾਇਆ ਗਿਆ ਹੈ ਕਿ ਭਾਰਤ ’ਚ ਐੱਫ਼ਐੱਸਐੱਸਏਆਈ ਦੇ ਮਾਪਦੰਡਾਂ ਦੀ ਤੁਲਨਾ ’ਚ ਪੈਕੇਟ ਫੂਡ ਆਈਟਮ ’ਚ ਫੈਟ, ਤੇਲ ਅਤੇ ਨਮਕ ਦੀ ਮਾਤਰਾ ਜ਼ਿਆਦਾ ਹੈ। ਰਿਸਰਚ ’ਚ ਚਿਪਸ, ਨਮਕੀਨ, ਬਰਗਰ, ਸਪ੍ਰਿੰਗ ਰੋਲ, ਪਿਜ਼ਾ ਸਮੇਤ ਕੁੱਲ 33 ਜੰਕ ਫੂਡ ਨੂੰ ਸ਼ਾਮਲ ਕੀਤਾ ਗਿਆ ਜਿਸ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਹਨ ਅਤੇ ਇਨ੍ਹਾਂ ਕਰਕੇ ਹਰ ਸਾਲ 8 ਫੀਸਦੀ ਲੋਕਾਂ ’ਚ ਬਿਮਾਰੀਆਂ ਵਧ ਰਹੀਆਂ ਹਨ। (Fast Food)

  • ਦਿਲ ਦੇ ਰੋਗਾ ’ਚ ਵਾਧਾ : ਜੰਕ ਫੂਡ ਕਾਰਬੋਹਾਈਡੇ੍ਰਟ ਨਾਲ ਭਰੇ ਹੁੰਦੇ ਹਨ। ਇਸ ’ਚ ਫਾਈਬਰ ਦੀ ਮਾਤਰਾ ਨਾ ਦੇ ਬਰਾਬਰ ਹੁੰਦੀ ਹੈ। ਜਦੋਂ ਡਾਇਜੇਸਿਟਵ ਸਿਸਟਮ ਇਨ੍ਹਾਂ ਖਾਧ ਪਦਾਰਥਾਂ ਨੂੰ ਸਰੀਰ ਨੂੰ ਲਾਭ ਪਹੁੰਚਾਉਣ ਲਈ ਜੋੜਦਾ ਹੈ ਤਾਂ ਕਾਰਬੋਹਾਈਡੇ੍ਰਟ ਖੂਨ ਪ੍ਰਵਾਹ ’ਚ ਗਲੂਕੋਜ਼ ਦੇ ਰੂਪ ’ਚ ਨਿਕਲ ਜਾਂਦੇ ਹਨ, ਜਿਸ ਨਾਲ ਬਲੱਡ ’ਚ ਸ਼ੂਗਰ ਵਧ ਜਾਂਦਾ ਹੈ, ਇਸ ਵਜ੍ਹਾ ਨਾਲ ਇਸੁਲਿਨ ਵੀ ਵਧਦਾ ਹੈ। ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਖ਼ਤਰਨਾਕ ਹੈ।
  • ਅਸੰਤੁਲਿਤ ਸ਼ੂਗਰ ਲੇਵਲ : – ਜ਼ਿਆਦਾਤਰ ਜੰਕ ਫੂਡ ’ਚ ਸ਼ੂਗਰ ਜਾਂ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਅਮਰੀਕੀ ਹਾਰਟ ਐਸੋਸੀਏਸ਼ਨ ਹਰੇਕ ਪੁਰਸ਼ ਨੂੰ ਸ਼ੂਗਰ ਦੀ ਕੈਲੋਰੀ ਜਾਂ 6 ਚਮਚ ਅਤੇ ਮਹਿਲਾ ’ਚ 150 ਕੈਲੋਰੀ ਜਾਂ 9 ਚਮਚ ਦੀ ਵਰਤੋਂ ਪ੍ਰਤੀਦਿਨ ਜਾਂ 9 ਚਮਚ ਦੀ ਵਰਤੋਂ ਹਰ ਰੋਜ਼ ਕਰਨ ਦੀ ਸਲਾਹ ਦਿੰਦਾ ਹੈ। ਅਜਿਹੇ ’ਚ ਕੇਵਲ ਕੋਲਡ ਡ੍ਰਿੰਕ ’ਚ ਹੀ 9 ਚਮਚ ਤੋਂ ਜ਼ਿਆਦਾ ਚੀਨੀ ਹੁੰਦੀ ਹੈ। ਨਾਲ 140 ਕੈਲੋਰੀ, 39 ਗ੍ਰਾਮ ਚੀਨੀ ਅਤੇ ਪੋਸ਼ਕ ਤੱਤ ਕੋਈ ਨਹੀਂ। ਉਥੇ ਪਿਜ਼ਾ ਦੇ ਆਟੇ , ਕੁਕੀਜ਼ ’ਚ ਟਰਾਂਸ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜਿਸ ਨਾਲ ਚੰਗਾ ਕੈਲੋਸਟ੍ਰਾਲ ਘੱਟ ਹੋ ਸਕਦਾ ਹੈ।
  • ਬ੍ਰੀਦਿੰਗ ਸਮੱਸਿਆ : – ਜੰਕ ਫੂਡ ’ਚ ਮੌਜ਼ੁੂਦ ਵਾਧੂ ਕੈਲੋਰੀ ਵਜ਼ਨ ਵਧਾਉਣ ਦਾ ਮੁੱਖ ਕਾਰਨ ਹੋ ਸਕਦੀ ਹੈ। ਨਾਲ ਹੀ ਮੋਟਾਪਾ ਵਧਣ ਦਾ ਇਹ ਮੁੱਖ ਕਾਰਨ ਹੈ। ਮੋਟਾਪਾ ਵਧਣੇ ਹੀ ਸਾਂਹ ਦੀ ਸਮੱਸਿਆ ਅਤੇ ਅਸਥਮਾ ਨੂੰ ਵਧਾਉਣ ’ਚ ਕਾਰਗਰ ਸਾਬਤ ਹੋ ਸਕਦਾ ਹੈ। ਜਿਸ ਦਾ ਨਤੀਜਾ ਤੁਹਾਨੂੰ ਪੌੜੀਆਂ ਚੜ੍ਹਨ, ਵਰਕਆਊਟ ਕਰਦੇ, ਵਾਕ ਕਰਨ ’ਤੇ ਨਜ਼ਰ ਆਉਣ ਲੱਗੇਗਾ।

ਕਿਵੇਂ ਦਿੰਦੇ ਨੇ ਸਾਡੇ ਸਰੀਰ ਨੂੰ ਨੁਕਸਾਨ | Fast Food

  • ਪੈਕੇਟ ’ਚ ਸਮਾਨ ਨੂੰ ਲੰਮੇ ਸਮੇਂ ਤੱਕ ਟਿਕੇ ਰਹਿਣ ਲਈ ਅਜਿਹੇ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਸਾਡੀ ਹੈਲਥ ਲਈ ਹਾਨੀਕਾਰਕ ਹੁੰਦੀ ਹੈ। ਚਿਪਸ, ਕੁਕੀਜ਼, ਕੁਰਕੁਰੇ ਵਰਗੇ ਪੈਕੇਟ ਬੰਦ ਚੀਜਾਂ ’ਚ ਕਾਰਬੋਹਾਈਡ੍ਰੇਟ ਬਹੁਤ ਜ਼ਿਆਦਾ ਮਾਤਰਾ ’ਚ ਪਾਇਆ ਜਾਂਦਾ ਹੈ। ਜੋ ਕਈ ਰੋਗਾਂ ਦਾ ਕਾਰਨ ਬਣਦਾ ਹੈ।
  • ਨੁਡਲਸ, ਚਾਉਮੀਨ , ਪਾਸਤਾ ਵਰਗੇ ਚਾਈਨਜ਼ ਖਾਣੇ ’ਚ ਮੈਦਾ ਹੁੰਦਾ ਹੈ। ਇਹ ਆਂਤੜੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਨਾਲ ਹੀ ਅਜਿਹੇ ਖਾਣੇ ਨਾਲ ਹਾਰਟ ਦਿੱਕਤ ਆਉਣ ਲੱਗਦੀ ਹੈ।
  • ਬਰਗਰ ਪਿਜ਼ਾ ਹਾਈ ਕੈਲੋਰੀ ਵਾਲੇ ਫੂਡ ਹਨ , ਅਤੇ ਇਨ੍ਹਾਂ ’ਚ ਮੈਦੇ ਦੀ ਵਰਤੋਂ ਵੀ ਹੁੰਦੀ ਹੈ, ਇਸ ਲਈ ਇਨ੍ਹਾਂ ਨੂੰ ਜ਼ਿਆਦਾ ਖਾਣ ਤੋਂ ਬਚਣਾ ਚਾਹੀਦਾ ਹੈ।
    – ਸੋਸ ਅਤੇ ਮਿਉਨੀ ਤਾਂ ਅੱਜ ਕੱਲ੍ਹ ਹਰ ਡਿੱਸ਼ ’ਚ ਵਰਤੀ ਜਾਂਦੀ ਹੈ, ਪਰ ਇਨ੍ਹਾਂ ਨਾਲ ਬਹੁਤ ਜਲਦੀ ਕੋਲੇਸਟ੍ਰਾਲ ਵਧਦਾ ਹੈ।

ਸੰਕਲਨ : ਰਾਜੇਸ਼ ਬੇਨੀਵਾਲ

LEAVE A REPLY

Please enter your comment!
Please enter your name here