Punjab Highway News: ਸ਼ਹਿਰ ਦੇ ਮਹੱਤਵਪੂਰਨ ਹਿੱਸੇ ਦੇ ਸੁਹਜ ਅਤੇ ਵਾਤਾਵਰਣ ਦੀ ਗੁਣਵੱਤਾ ਨੂੰ ਵਧਾਉਣਾ ਹੀ ਮੰਤਵ
- ਐਮਪੀ ਅਰੋੜਾ ਨੇ ਉਦਯੋਗਪਤੀਆਂ, ਐਮ.ਸੀ. ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਅਧਿਕਾਰੀਆਂ ਨਾਲ ਕੀਤੀ ਮੀਟਿੰਗ Punjab Highway News
Punjab Highway News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਫਿਰੋਜ਼ਪੁਰ ਰੋਡ ’ਤੇ ਐਲੀਵੇਟਿਡ ਹਾਈਵੇਅ ਦੇ ਹੇਠਾਂ 7 ਕਿਲੋਮੀਟਰ ਤੱਕ ਦੇ ਹਿੱਸੇ ਦੇ ਸੁੰਦਰੀਕਰਨ ਦੀ ਯੋਜਨਾ ਨੂੰ ਅੰਤਿਮ ਰੂਪ ਦੇਣ ਲਈ ਨਗਰ ਨਿਗਮ ਦਫ਼ਤਰ ਵਿਖੇ ਇੱਕ ਅਹਿਮ ਮੀਟਿੰਗ ਕੀਤੀ।
Read Also : ਦੋ ਲੱਖ ਬਿਨੈਕਾਰਾਂ ਨੂੰ ਮਿਲਣਗੇ 100-100 ਵਰਗ ਗਜ਼ ਦੇ ਪਲਾਟ : ਮੁੱਖ ਮੰਤਰੀ
ਅਰੋੜਾ ਨੇ ਕਿਹਾ ਕਿ ਮੀਟਿੰਗ ਦੇ ਮੁੱਖ ਉਦੇਸ਼ਾਂ ’ਚ ਸ਼ਹਿਰ ਦੇ ਅਕਸ ਨੂੰ ਮੁੜ ਸੁਰਜੀਤ ਕਰਨ ਲਈ ਗ੍ਰੀਨ ਬੈਲਟ ਦੀ ਸਥਾਪਨਾ, ਰੁੱਖ ਲਗਾਉਣਾ ਅਤੇ ਆਕਰਸ਼ਕ ਲੈਂਡਸਕੇਪਿੰਗ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੀਟਿੰਗ ਦੇ ਏਜੰਡੇ ’ਚ ਪ੍ਰੋਜੈਕਟ ਦੇ ਟੀਚਿਆਂ, ਐਨਐਚਏਆਈ ਦੀ ਭੂਮਿਕਾ, ਨਾਮਜ਼ਦ ਕੀਤੇ ਗਏ ਸੜਕਾਂ ਦੇ ਹਿੱਸੇ ਦੀਆਂ ਜ਼ਿੰਮੇਵਾਰੀਆਂ ਅਤੇ ਉਦਯੋਗ ਦੇ ਪ੍ਰਤੀਨਿਧੀਆਂ ਵਿਚਕਾਰ ਖੁੱਲ੍ਹੀ ਚਰਚਾ ਸ਼ਾਮਲ ਸੀ। ਬਾਗਬਾਨੀ ਦੀ ਵਿਉਂਤਬੰਦੀ ਅਤੇ ਰੁੱਖ ਲਗਾਉਣ ਲਈ ਪੀਏਯੂ ਦੀਆਂ ਸੇਵਾਵਾਂ ਸੁਚੱਜੇ ਢੰਗ ਨਾਲ ਲੈਣ ਦਾ ਫੈਸਲਾ ਕੀਤਾ ਗਿਆ। ਓਵਰਬ੍ਰਿਜ ਦੇ ਹੇਠਾਂ ਅਜਿਹੇ ਪੌਦੇ ਹੋਣੇ ਚਾਹੀਦੇ ਹਨ ਜਿੰਨ੍ਹਾਂ ਨੂੰ ਘੱਟ ਤੋਂ ਘੱਟ ਪਾਣੀ ਅਤੇ ਧੁੱਪ ਦੀ ਲੋੜ ਹੋਵੇ। Punjab Highway News
ਉਨ੍ਹਾਂ ਦੱਸਿਆ ਕਿ ਇਸ ਉਦੇਸ਼ ਨੂੰ ਪੂਰਾ ਕਰਨ ਲਈ ਪ੍ਰਮੁੱਖ ਉਦਯੋਗਪਤੀਆਂ, ਲੁਧਿਆਣਾ ਮਿਉਂਸਪਲ ਕਾਰਪੋਰੇਸ਼ਨ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਵਿਚਕਾਰ ਇੱਕ ਸਹਿਯੋਗੀ ਪਹਿਲਕਦਮੀ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰੋਜੈਕਟ ਵਿੱਚ ਇੰਡਸਟਰੀ ਦੇ ਆਗੂ ਸ਼ਾਮਲ ਹੋਣਗੇ ਜੋ ਮਾਰਗ ਦੇ ਨਾਲ ਮਨੋਨੀਤ ਖੇਤਰਾਂ ਦੇ ਸੁੰਦਰੀਕਰਨ ਅਤੇ ਟਿਕਾਊ ਰੱਖ-ਰਖਾਅ ਦੋਵਾਂ ਵਿੱਚ ਯੋਗਦਾਨ ਪਾਉਣਗੇ।