11 ਜਥੇਬੰਦੀਆਂ ਦੇ ਆਗੂ ਮੀਟਿੰਗ ਲਈ ਪਹੁੰਚੇ Farmers Meeting
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਜਾਰੀ ਹੈ। ਕਿਸਾਨਾਂ ਦੀ ਕੇਂਦਰ ਨਾਲ ਦੋ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਅੱਜ ਤੀਜੇ ਗੇਡ਼ ਦੀ ਮੀਟਿੰਗ ਚੰਡੀਗੜ੍ਹ ਦੇ ਸੈਕਟਰ 26 ’ਚ ਥੋੜ੍ਹੀ ਦੇਰ ’ਚ ਸ਼ੁਰੂ ਹੋਣ ਜਾ ਰਹੀ ਹੈ। ਜਿਸ ਦੇ ਲਈ ਕੇਂਦਰੀ ਮੰਤਰੀ ਅਰਜੁਨ ਮੁੰਡਾ, ਪਿਊਸ ਗੋਇਲ ਪਹੁੰਚ ਚੁੱਕੇ ਹਨ। ਪੰਜਾਬ ਸਰਕਾਰ ਵੱਲੋਂ ਹਰਪਾਲ ਸਿੰਘ ਚੀਮਾ ਵੀ ਮੀਟਿੰਗ ’ਚ ਪਹੁੰਚੇ ਹਨ। ਕਿਸਾਨ ਜਥੇਬੰਦੀਆਂ ਦੇ 11 ਆਗੂ ਵੀ ਪਹੁੰਚ ਚੁੱਕੇ ਹਨ। ਇਸ ਮੀਟਿੰਗ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹਨ। ਕੀ ਇਸ ਮੀਟਿੰਗ ’ਚ ਹੱਲ ਹੋਵੇਗਾ। ਕੀ ਇਸ ਮੀਟਿੰਗ ਤੋਂ ਬਾਅਦ ਮੁੜ ਇੰਟਰਨੈਟ ਸੇਵਾ ਬਹਾਲ ਹੋਵੇਗੀ। ਇਹ ਤਾਂ ਮੀਟਿੰਗ ਤੋਂ ਬਾਅਦ ਹੀ ਸਾਫ ਹੋਵੇਗਾ। Farmers Meeting
ਦੋ ਮੀਟਿੰਗਾਂ ਰਹੀਆਂ ਬੇਸਿੱਟਾ (Farmers Meeting)
ਦਿੱਲੀ ਵਿਖੇ ਕਿਸਾਨਾਂ ਦੇ ਪ੍ਰਦਰਸ਼ਨ ਅਤੇ ਪੱਕੇ ਧਰਨੇ ਨੂੰ ਲੈ ਕੇ ਕੇਂਦਰ ਸਰਕਾਰ ਤੇ ਕਿਸਾਨ ਲੀਡਰਾਂ ਵਿੱਚਕਾਰ ਦੋ ਮੀਟਿੰਗਾਂ ਵੀ ਬੇਸਿੱਟਾ ਰਹੀਆਂ ਹਨ । ਦੂਜੀ ਮੈਰਾਥਨ ਮੀਟਿੰਗ ਸਾਢੇ 6 ਘੰਟੇ ਚੱਲਣ ਤੋਂ ਬਾਅਦ ਵੀ ਦੋਹੇ ਧਿਰਾਂ ਸਹਿਮਤ ਹੀ ਨਹੀਂ ਹੋ ਪਾਈਆਂ ਸਨ। ਜਿਸ ਤੋਂ ਬਾਅਦ ਕਿਸਾਨ ਲੀਡਰਾਂ ਨੇ ਕਿਸਾਨ ਨੂੰ ਦਿੱਲੀ ਵੱਲ ਕੂਚ ਕਰਨ ਦਾ ਸੱਦਾ ਦਿੱਤਾ ਸੀ।
ਅੜੀਅਲ ਰਵਈਏ ’ਤੇ ਬਣੀ ਹੋਈ ਐ ਕੇਂਦਰ ਸਰਕਾਰ, ਦਿਲ ਵਿੱਚ ਐ ਖੋਟ
ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਅਤੇ ਸਵਰਨ ਸਿੰਘ ਪੰਧੇਰ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਹੁਣ ਵੀ ਅੜੀਅਲ ਰਵਈਏ ’ਤੇ ਅੜੀ ਹੋਈ ਹੈ ਅਤੇ ਕਿਸੇ ਵੀ ਤਰੀਕੇ ਨਾਲ ਸਹਿਮਤੀ ਬਣਾਉਣ ਨੂੰ ਤਿਆਰ ਨਹੀਂ ਹੈ। ਕੇਂਦਰ ਸਰਕਾਰ ਦੇ ਮੰਤਰੀਆਂ ਵਲੋਂ ਸਿਰਫ਼ ਟਾਇਮ ਹੀ ਪਾਸ ਕੀਤਾ ਗਿਆ ਹੈ ਅਤੇ ਜਿਹੜੀ ਗੱਲ 8 ਫਰਵਰੀ ਨੂੰ ਟੁੱਟੀ ਸੀ, ਉਥੇ ਹੀ ਗੱਲ ਅੱਜ ਵੀ ਖੜ੍ਹੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਨਾਲ ਟਕਰਾਵ ਨਹੀਂ ਚਾਹੁੰਦੇ ਸੀ ਪਰ ਸਾਨੂੰ ਹੁਣ ਇਨ੍ਹਾਂ ਨੇ ਮਜ਼ਬੂਰ ਕਰ ਦਿੱਤਾ ਹੈ। ਇਸ ਲਈ ਸਵੇਰੇ 10 ਵਜੇ ਦਿੱਲੀ ਵੱਲ ਨੂੰ ਕੂਚ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਉਹ ਸਾਡੇ ਤੋਂ ਲਗਾਤਾਰ ਸਮਾਂ ਮੰਗ ਰਹੇ ਸਨ ਤਾਂ ਅਸੀਂ ਕਿਹਾ ਕਿ ਪਿਛਲੇ 2 ਸਾਲ ਪਹਿਲਾਂ ਵੀ ਸਮਾਂ ਹੀ ਮੰਗਿਆ ਸੀ। ਇਸ ਲਈ ਇਸ ਤੋਂ ਜਿਆਦਾ ਸਮਾਂ ਕੀ ਚਾਹੀਦਾ ਹੈ। ਹੁਣ ਹੀ ਤੁਸੀਂ ਫੈਸਲਾ ਕਰਦੇ ਹੋਏ ਐਲਾਨ ਕਰੋ ਪਰ ਉਨ੍ਹਾਂ ਵਲੋਂ ਕੋਈ ਵੀ ਐਲਾਨ ਨਹੀਂ ਕੀਤਾ ਗਿਆ। Farmers Meeting
ਹਰਿਆਣਾ ਪੁਲਿਸ ਕਾਰਵਾਈ ਤੋਂ ਕਿਸਾਨ ਲੀਡਰਾਂ ਨੇ ਜਤਾਈ ਨਰਾਜ਼ਗੀ
ਕੇਂਦਰੀ ਮੰਤਰੀਆਂ ਨਾਲ ਮੀਟਿੰਗ ਦੌਰਾਨ ਇੱਕ ਵਾਰ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਅਤੇ ਸਵਰਨ ਸਿੰਘ ਪੰਧੇਰ ਵਲੋਂ ਸ਼ਖਤ ਨਰਾਜ਼ਗੀ ਜਾਹਰ ਕੀਤੀ ਗਈ ਕਿ ਇੱਕ ਪਾਸੇ ਤਾਂ ਕਿਸਾਨ ਲੀਡਰਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਹਰਿਆਣਾ ਵਿੱਚ ਭਾਜਪਾ ਸਰਕਾਰ ਦੇ ਇਸ਼ਾਰੇ ’ਤੇ ਪੁਲਿਸ ਗਲਤ ਕਾਰਵਾਈ ਤੱਕ ਕਰਨ ਵਿੱਚ ਲਗੀ ਹੋਈ ਹੈ।
ਹਰਿਆਣਾ ਦੀ ਸਾਰੀ ਸੜਕਾਂ ਨੂੰ ਵੱਡੇ ਪੱਧਰ ’ਤੇ ਸੀਲ ਕਰਦੇ ਹੋਏ ਹੰਝੂ ਗੈਂਸ ਦੇ ਗੋਲੇ ਦਾਗੇ ਜਾ ਰਹੇ ਹਨ ਤਾਂ ਪੁਲਿਸ ਹਥਿਆਰਾਂ ਨਾਲ ਵੀ ਲੈਸ ਹੋ ਕੇ ਖੜੀ ਹੈ। ਇਸ ਕਿਸ ਤਰੀਕੇ ਦਾ ਸੁਨੇਹਾ ਕੇਂਦਰ ਸਰਕਾਰ ਵਲੋਂ ਦਿੱਤਾ ਜਾ ਰਿਹਾ ਹੈ। ਕੀ ਇਸ ਤਰੀਕੇ ਨਾਲ ਗੱਲਾਂ ਹੁੰਦੀਆਂ ਹਨ ? ਇਸ ਨਰਾਜਗੀ ਦੌਰਾਨ ਇੱਕ ਵਾਰ ਮੀਟਿੰਗ ਵਿੱਚ ਕਾਫ਼ੀ ਹੰਗਾਮਾ ਵੀ ਹੋਇਆ ਤਾਂ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਮਾਹੌਲ ਨੂੰ ਸਾਂਤ ਵੀ ਕਰਵਾਇਆ ਗਿਆ।
ਨਰਿੰਦਰ ਮੋਦੀ ਵਲੋਂ ਬਣਾਏ ਗਏ ਡਰਾਫਟ ਨੂੰ ਕੀਤਾ ਜਾਵੇ ਲਾਗੂ
ਕਿਸਾਨ ਲੀਡਰਾਂ ਵਲੋਂ ਮੁੱਦਾ ਚੁੱਕਿਆ ਗਿਆ ਕਿ ਫਸਲ ’ਤੇ ਲਾਗੂ ਹੋਣ ਵਾਲੀ ਐਮ.ਐਸ.ਪੀ. ਨੂੰ ਲੈ ਕੇ ਨਰਿੰਦਰ ਮੋਦੀ ਵਲੋਂ ਗੁਜਰਾਤ ਦੇ ਮੁੱਖ ਮੰਤਰੀ ਰਹਿੰਦੇ ਹੋਏ ਇੱਕ ਡਰਾਫਟ ਤਿਆਰ ਕੀਤਾ ਗਿਆ ਸੀ। ਅੱਜ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਹਨ ਤਾਂ ਉਨ੍ਹਾਂ ਵਲੋਂ ਤਿਆਰ ਕੀਤੇ ਗਏ ਡਰਾਫਟ ਨੂੰ ਹੀ ਇੰਨ ਬਿਨ ਲਾਗੂ ਕਰ ਦਿੱਤਾ ਜਾਵੇ ਤਾਂ ਕਿਸਾਨ ਜੱਥੇਬੰਦੀਆਂ ਉਸ ਲਈ ਵੀ ਰਾਜੀ ਹਨ। ਮੀਟਿੰਗ ਵਿੱਚ ਇਸ ਮੁੱਦੇ ਨੂੰ ਵਾਰ ਵਾਰ ਚੁੱਕਿਆ ਗਿਆ ਪਰ ਕੇਂਦਰੀ ਮੰਤਰੀ ਅਰਜੁਨ ਮੁੰਡਾ ਅਤੇ ਪਿਊਸ ਗੋਇਲ ਵਲੋਂ ਕੋਈ ਜਿਆਦਾ ਪ੍ਰਤੀਕ੍ਰਿਆ ਨਹੀਂ ਦਿੱਤੀ ਗਈ। ਜਿਸ ਨੂੰ ਲੈ ਕੇ ਵੀ ਮੀਟਿੰਗ ਵਿੱਚ ਕੁਝ ਦੇਰ ਸ਼ੋਰ ਸਰਾਬਾ ਵੀ ਹੋਇਆ। Farmers Meeting