ਸਵੇਰੇ ਹੋਈ ਬਾਰਿਸ਼ ਕਰਕੇ ਆਊਟਫੀਲਡ ਅਜੇ ਵੀ ਨਹੀਂ ਸੁੱਕਿਆ
ਸਪੋਰਟਸ ਡੈਸਕ। Ind vs Ban 2nd Test: ਭਾਰਤ-ਬੰਗਲਾਦੇਸ਼ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਵੀ ਰੱਦ ਕਰ ਦਿੱਤੀ ਗਈ ਹੈ। ਕਾਨਪੁਰ ’ਚ ਐਤਵਾਰ ਨੂੰ ਸਵੇਰੇ ਮੀਂਹ ਪਿਆ, ਜਿਸ ਕਾਰਨ ਆਊਟਫੀਲਡ ਗਿੱਲੀ ਹੋ ਗਈ। ਬੀਸੀਸੀਆਈ ਨੇ ਇਸ ਨੂੰ ਸੁਕਾਉਣ ਲਈ 3 ਸੁਪਰ ਸੌਪਰ ਤੇ ਲਗਭਗ 100 ਕਰਮਚਾਰੀ ਲਾਏ, ਪਰ ਕਾਮਯਾਬੀ ਨਹੀਂ ਮਿਲੀ। ਅਜਿਹੇ ’ਚ ਮੈਚ ਰੈਫਰੀ ਨੇ ਦਿਨ ਦੇ ਤੀਜੇ ਨਿਰੀਖਣ ਤੋਂ ਬਾਅਦ ਖੇਡ ਨੂੰ ਰੱਦ ਕਰਨ ਦਾ ਫੈਸਲਾ ਕੀਤਾ। ਮੁਕਾਬਲੇ ਦੇ ਸ਼ੁਰੂਆਤੀ 2 ਦਿਨ ਵੀ ਮੀਂਹ ਨਾਲ ਪ੍ਰਭਾਵਿਤ ਰਹੇ। ਸ਼ਨਿੱਚਵਾਰ 28 ਸਤੰਬਰ ਨੂੰ ਮੈਚ ਦੇ ਦੂਜੇ ਦਿਨ ਇੱਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਜਦਕਿ 27 ਸਤੰਬਰ ਦੇ ਪਹਿਲੇ ਦਿਨ ਜਲਦੀ ਸਟੰਪ ਕਰ ਦਿੱਤਾ ਗਿਆ ਸੀ। ਹੁਣ ਤੱਕ ਸਿਰਫ 35 ਓਵਰਾਂ ਦੀ ਖੇਡ ਹੀ ਹੋਈ ਹੈ, ਜਿਸ ਵਿੱਚ ਬੰਗਲਾਦੇਸ਼ ਨੇ 3 ਵਿਕਟਾਂ ਗੁਆ ਕੇ 107 ਦੌੜਾਂ ਬਣਾਈਆਂ ਹਨ। ਮੋਮਿਨੁਲ ਹੱਕ 40 ਤੇ ਮੁਸ਼ਫਿਕੁਰ ਰਹੀਮ 6 ਦੌੜਾਂ ਬਣਾ ਕੇ ਨਾਬਾਦ ਹਨ। Kanpur Weather Update
Read This : India vs Bangladesh: ਕਾਨਪੁਰ ਟੈਸਟ ਦੇ ਦੂਜੇ ਦਿਨ ਦੀ ਖੇਡ ਮੀਂਹ ਕਾਰਨ ਰੱਦ, ਭਲਕੇ ਵੀ ਮੀਂਹ ਦਾ ਅਲਰਟ
ਦੋਵਾਂ ਟੀਮਾਂ ਦੀ ਪਲੇਇੰਗ-11 | Ind vs Ban 2nd Test
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜ਼ਾ, ਰਵਿਚੰਦਰਨ ਅਸ਼ਵਿਨ, ਮੁਹੰਮਦ ਸਿਰਾਜ਼, ਆਕਾਸ਼ ਦੀਪ ਤੇ ਜਸਪ੍ਰੀਤ ਬੁਮਰਾਹ।
ਬੰਗਲਾਦੇਸ਼ : ਨਜਮੁਲ ਹਸਨ ਸ਼ਾਂਤੋ (ਕਪਤਾਨ), ਸ਼ਾਦਮਾਨ ਇਸਲਾਮ, ਜਾਕਿਰ ਹਸਨ, ਮੋਮਿਨੁਲ ਹੱਕ, ਮੁਸ਼ਫਿਕੁਰ ਰਹੀਮ, ਸ਼ਾਕਿਬ ਅਲ ਹਸਨ, ਲਿਟਨ ਦਾਸ (ਵਿਕਟਕੀਪਰ), ਮੈਹਦੀ ਹਸਨ ਮਿਰਾਜ਼, ਤੈਜੁਲ ਇਸਲਾਮ, ਹਸਨ ਮਹਿਮੂਦ ਤੇ ਖਾਲਿਦ ਅਹਿਮਦ।