ਚੋਰਾਂ ਨੇ ਇੱਕ ਘਰ ’ਚੋਂ 20 ਮਿੰਟਾਂ ’ਚ ਉਡਾਈ ਲੱਖਾਂ ਦੀ ਨਕਦੀ ਤੇ ਸੋਨਾ

Cash and Gold
ਦੁੱਗਰੀ ਵਿਖੇ ਫੇਸ-1, ਪੁਰਾਣੀ ਪੁਲਿਸ ਚੌਂਕੀ ਦੇ ਲਾਗੇ ਚੋਰੀ ਦੀ ਵਾਰਦਾਤ ਸਬੰਧੀ ਜਾਣਕਾਰੀ ਦਿੰਦਾ ਹੋਇਆ ਚੇਤਨ ਨਾਰੰਗ। ਤਸਵੀਰ  ਲਾਲ ਚੰਦ ਸਿੰਗਲਾ। 

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਥਾਨਕ ਦੁੱਗਰੀ ਫੇਸ-1 ਐਮਆਈਜੀ ਫਲੈਟ ’ਚ ਸੁਵੱਖ਼ਤੇ ਹੀ ਅਣਪਛਾਤਿਆਂ ਨੇ ਇੱਕ ਘਰ ’ਚੋਂ 20 ਮਿੰਟਾਂ ਦੇ ਅੰਦਰ ਹੀ ਲੱਖਾਂ ਦੀ ਕੀਮਤ ਦਾ ਸੋਨਾ ਅਤੇ ਲੱਖਾਂ ਦੀ ਨਕਦੀ (Cash and Gold) ਉਡਾ ਲਈ। ਪੀੜਤ ਚੇਤਨ ਨਾਰੰਗ ਨੇ ਦੱਸਿਆ ਕਿ ਉਨਾਂ ਦਾ ਅਖ਼ਬਾਰ ਵੰਡਣ ਦਾ ਕੰਮ ਹੈ। ਇਸ ਲਈ ਰੋਜਾਨਾਂ ਦੀ ਤਰਾਂ ਉਨਾਂ ਦੇ ਪਿਤਾ ਅਤੇ ਛੋਟਾ ਭਰਾ ਸੁਵੱਖਤੇ 6 ਕੁ ਵਜੇ ਦੇ ਕਰੀਬ ਅਖ਼ਬਾਰ ਵੰਡਣ ਗਏ ਸਨ। ਜਦਕਿ ਰਾਤੀਂ ਦੇਰ ਨਾਲ ਸੌਣ ਕਰਕੇ ਉਹ ਆਪਣੀ ਪਤਨੀ ਅਤੇ ਬੱਚੇ ਸਮੇਤ ਨਾਲ ਦੇ ਕਮਰੇ ’ਚ ਸੁੱਤੇ ਪਏ ਸਨ।

ਜਦਕਿ ਉਨਾਂ ਦੀ ਮਾਤਾ ਸ਼ੈਰ ਕਰਨ ਲਈ ਗਈ ਹੋਈ ਸੀ। ਇਸ ਦੌਰਾਨ ਹੀ ਤਕਰੀਬਨ ਸਾਢੇ ਕੁ 6 ਤੋਂ 6:50 ਵਜੇ ਦੇ ਸਮੇਂ ਦਰਮਿਆਨ ਹੀ ਚੋਰਾਂ ਨੇ ਉਨਾਂ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਅਲਮਾਰੀ ’ਚ ਪਏ 30 ਤੋਲੇ ਸੋਨਾ ਅਤੇ 5 ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਉਨਾਂ ਦੱਸਿਆ ਕਿ ਚੋਰ ਘਰ ਦੇ ਨਾਲ ਦੀ ਪਾਰਕ ਵਿੱਚਦੀ ਛੋਟਾ ਦਰਵਾਜਾ ਖੋਲਕੇ ਘਰ ਅੰਦਰ ਦਾਖਲ ਹੋਏ ਅਤੇ ਕਮਰੇ ’ਚ ਬਣਾਈਆਂ ਲੱਕੜ ਦੀਆਂ ਅਲਮਾਰੀਆਂ ’ਚ ਪਿਆ ਸੋਨੇ ਅਤੇ ਨਕਦੀ ’ਤੇ ਹੱਥ ਸਾਫ਼ ਕਰ ਦਿੱਤਾ।

ਇਹ ਵੀ ਪੜ੍ਹੋ : ਲੁਧਿਆਣਾ ਕੈਸ਼ ਲੁੱਟ ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ

ਉਨਾਂ ਦੱਸਿਆ ਕਿ ਚੋਰੀ ਹੋਈ ਨਕਦੀ ਉਨਾਂ ਨੇ ਨਵੇਂ ਖ੍ਰੀਦ ਕੀਤੇ ਘਰ ਦੇ ਬਿਆਨੇ ਲਈ ਰੱਖੀ ਸੀ। ਜਿਸ ਨੂੰ ਅੱਜ ਉਨਾਂ ਮਕਾਨ ਮਾਲਕ ਨੂੰ ਸੌਪਣਾ ਸੀ। ਉਨਾਂ ਦੱਸਿਆ ਕਿ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ, ਜਿੰਨਾਂ ਨੇ ਮੌਕਾ ਦੇਖ ਕੇ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਹੈ। ਜਿਕਰਯੋਗ ਹੈ ਕਿ ਜਿਸ ਕਮਰੇ ’ਚ ਨਕਦੀ ਅਤੇ ਸੋਨਾ ਪਿਆ ਸੀ ਉਸ ਕਮਰੇ ਦੇ ਨਾਲ ਦੇ ਕਮਰੇ ਦੇ ਗੇਟ ਨਾਲ ਹੀ ਪਾਰਕ ’ਚ ਇੱਕ ਛੋਟਾ ਦਰਵਾਜਾ ਖੁੱਲਦਾ ਹੈ, ਜਿਸ ਨੂੰ ਅਸਾਨੀ ਨਾਲ ਬਾਹਰੋਂ ਖੋਲਿਆ ਜਾ ਸਕਦਾ ਹੈ। ਮਕਾਨ ਦੇ ਮੁੱਖ ਗੇਟ ’ਤੇ ਕੈਮਰਾ ਲੱਗਾ ਹੋਇਆ ਹੈ।