Crime News: ਚੋਰਾਂ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੇ ਪੌਣੇ ਚਾਰ ਲੱਖ ਤੇ ਪੰਜ ਮੋਬਾਇਲ ਚੋਰੀ

Crime News
Crime News: ਚੋਰਾਂ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੇ ਪੌਣੇ ਚਾਰ ਲੱਖ ਤੇ ਪੰਜ ਮੋਬਾਇਲ ਚੋਰੀ

(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। Crime News: ਇਕ ਕਿਸਾਨ ਦੀ ਮੋਟਰ ’ਤੇ ਬੈਠੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਇਕ ਮਹੀਨੇ ਤੋਂ ਵੱਧ ਕੀਤੀ ਹੱਡਭੰਨਵੀ ਕਰੀਬ ਪੌਣੇ 4 ਲੱਖ ਦੀ ਕਮਾਈ ਨੂੰ ਬੀਤੀ ਰਾਤ ਚੋਰ ਉਕਤ ਰਕਮ ਸਮੇਤ ਪੰਜ ਮੋਬਾਇਲ ਫੋਨ ਲੈ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਪੀੜਤ ਦਸ ਪ੍ਰਵਾਸੀ ਮਜ਼ਦੂਰਾਂ ਦੀ ਟੋਲੀ ਦੇ ਨੰਬਰਦਾਰ ਉਪਿੰਦਰ ਨੇ ਦੱਸਿਆ ਕਿ ਉਨ੍ਹਾਂ ਨੇ ਨੇੜੇ-ਤੇੜੇ ਦੇ ਕਿਸਾਨਾਂ ਦੇ ਖੇਤਾਂ ’ਚ 100 ਏਕੜ ਤੋਂ ਵੱਧ ਝੋਨਾ ਲਾਇਆ ਸੀ ਜਿਸ ਦੀ ਮਜ਼ਦੂਰੀ ਵੱਖ-ਵੱਖ ਕਿਸਾਨਾਂ ਤੋਂ ਹੁਣ ਇਕ ਦੋ ਦਿਨ ਤੋਂ ਇਕੱਠੀ ਕੀਤੀ ਗਈ ਸੀ ਅਤੇ ਇਹ ਇਕੱਠੀ ਕੀਤੀ ਗਈ ਕਰੀਬ ਪੌਣੇ 4 ਲੱਖ ਰੁਪਏ ਦੀ ਰਕਮ ਉਨ੍ਹਾਂ ਨੇ ਇਕ ਟਰੰਕ ਵਿਚ ਰੱਖੀ ਹੋਈ ਸੀ।

ਇਹ ਵੀ ਪੜ੍ਹੋ: Aliens News: ਧਰਤੀ ‘ਤੇ ਆਏ ਏਲੀਅਨ? ਕੈਲੀਫੋਰਨੀਆ ‘ਚ ਦਿਖਾਈ ਦਿੱਤੇ, ਮੱਚੀ ਹਲਚਲ, ਵੀਡੀਓ…

ਬੀਤੀ ਰਾਤ ਚੋਰ ਰਕਮ ਵਾਲੇ ਇਸ ਟਰੰਕ ਨੂੰ ਚੁੱਕ ਕੇ ਲੈ ਗਏ ਅਤੇ ਉਨਾਂ ਨੂੰ ਚੋਰੀ ਦੀ ਵਾਰਦਾਤ ਦਾ ਸਵੇਰੇ ਚਾਰ ਵਜੇ ਹੀ ਪਤਾ ਲੱਗਿਆ ਜਦੋਂ ਮੋਟਰ ਦੇ ਕੋਠੇ ’ਚ ਸਮਾਨ ਖਿੱਲਰਿਆ ਵੇਖਿਆ। ਉਨ੍ਹਾਂ ਕਿਹਾ ਕਿ ਚੋਰ ਉਨਾਂ ਦੇ ਪੰਜ ਮੋਬਾਈਲ ਫੋਨ ਵੀ ਚੋਰੀ ਕਰਕੇ ਲੈ ਗਏ ਅਤੇ ਸਰਹਿੰਦ ਚੋਅ ਨੇੜੇ ਖਾਲੀ ਟਰੰਕ ਪਿਆ ਮਿਲਿਆ ਜਿਸ ਦਾ ਜਿੰਦਾ ਤੋੜਿਆ ਹੋਇਆ ਸੀ ਅਤੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। Crime News

LEAVE A REPLY

Please enter your comment!
Please enter your name here