ਚੋਰਾਂ ਦੀ ਦਲੇਰੀ ਵੇਖੋ ਦਿਨ ’ਚ ਕੀਤੀ ਡੀਐਸਪੀ ਦੇ ਘਰ ਚੋਰੀ

Mohali-news
ਮੋਹਾਲੀ : ਸੀਸੀਟੀਵੀ ਵਿੱਚ ਕੈਦ ਹੋਏ ਸ਼ੱਕੀ।

ਸਪੈਸ਼ਲ ਟਾਸਕ ਫੋਰਸ ਮੋਹਾਲੀ ਦੇ ਡੀਐਸਪੀ ਨਵਨੀਤ ਸਿੰਘ ਦੇ ਘਰ ਹੋਈ ਚੋਰੀ

ਮੋਹਾਲੀ (ਐੱਮ ਕੇ ਸ਼ਾਇਨਾ)। ਪੰਜਾਬ ਪੁਲਿਸ ਸਪੈਸ਼ਲ ਟਾਸਕ ਫੋਰਸ ਮੋਹਾਲੀ ਦੇ ਡੀਐਸਪੀ ਨਵਨੀਤ ਸਿੰਘ ਦੇ ਘਰ ਚੰਡੀਗੜ੍ਹ ਸੈਕਟਰ 34 ‘ਚ ਚੋਰੀ ਹੋ ਗਈ ਹੈ। ਚੋਰ ਡੀਐਸਪੀ ਦੀ ਪਤਨੀ ਅਤੇ ਨੌਕਰਾਣੀ ਦੇ ਘਰੇ ਹੁੰਦਿਆਂ ਹੀ ਲੱਖਾਂ ਦੇ ਗਹਿਣੇ ਅਤੇ ਨਗਦੀ ਲੈ ਕੇ ਫ਼ਰਾਰ ਹੋ ਗਏ। ਡੀਐਸਪੀ ਦੀ ਪਤਨੀ ਨੇ ਦੱਸਿਆ ਕਿ ਘਰ ਵਿਚ ਜੰਗ ਲੱਗੇ ਤਾਲਿਆਂ ਨੂੰ ਠੀਕ ਕਰਵਾ ਰਹੀ ਸੀ ਜਦੋਂ ਉਸ ਨੇ ਤਾਲੇ ਠੀਕ ਕਰਨ ਵਾਲਿਆਂ ਨੂੰ ਗਲੀ ‘ਚੋਂ ਨਿਕਲਦੇ ਵੇਖਿਆ ਤਾਂ ਉਸ ਨੇ ਉਨ੍ਹਾਂ ਨੂੰ ਘਰ ਬੁਲਾ ਲਿਆ ਤਾਂ ਜੋ ਉਹ ਘਰ ਦੇ ਜੰਗ ਲੱਗੇ ਤਾਲੇ ਠੀਕ ਕਰ ਸਕਣ ਪਰ ਜਦੋਂ ਤਾਲੇ ਠੀਕ ਕਰਨ ਵਾਲੇ ਘਰੋਂ ਕੰਮ ਕਰਕੇ ਚਲੇ ਗਏ ਤਾਂ ਵੇਖਿਆ ਕਿ ਅੰਦਰ ਅਲਮਾਰੀਆਂ ਖੁੱਲ੍ਹੀਆਂ ਪਈਆਂ ਹਨ ਅਤੇ ਵਿਚੋਂ ਸੋਨੇ ਅਤੇ ਹੀਰਿਆਂ ਦੇ ਗਹਿਣੇ ਚੋਰੀ ਹੋ ਗਏ ਹਨ। (Mohali News)

ਇਹ ਵੀ ਪੜ੍ਹੋ : ਦਿੱਲੀ ’ਚ ਪ੍ਰਦੂਸ਼ਣ ਨੇ ਟੱਪੀ ਹੱਦ, ਕੇਜਰੀਵਾਲ ਸਰਕਾਰ ਨੇ ਲਿਆ ਵੱਡਾ ਫੈਸਲਾ

ਸ਼ੱਕੀਆਂ ਦੀ ਗਲੀ ‘ਚ ਆਉਂਦੇ ਅਤੇ ਜਾਂਦਿਆਂ ਦੀ ਵੀਡੀਓ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ। ਪੁਲਿਸ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ। ਡੀਐਸਪੀ ਦੀ ਪਤਨੀ ਨੇ ਸਾਰੇ ਕ੍ਰਾਈਮ ਸੀਨ ਨੂੰ ਰੀਕ੍ਰਿਏਟ ਕੀਤਾ ਅਤੇ ਦੱਸਿਆ ਕਿ ਕਿਵੇਂ ਤਾਲੇ ਬਣਾਉਣ ਵਾਲਿਆਂ ਨੇ ਆ ਕੇ ਚੋਰੀ ਨੂੰ ਅੰਜ਼ਾਮ ਦਿੱਤਾ। ਦਰਅਸਲ, ਇਹ ਲੋਕ ਤਾਲੇ ਠੀਕ ਕਰਨ ਬਹਾਨੇ ਲੋਕਾਂ ਦੇ ਘਰ ਵਿਚ ਦਾਖਲ ਹੁੰਦੇ ਹਨ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ। ਮਾਮਲਾ ਚੰਡੀਗੜ੍ਹ ਦੇ ਸੈਕਟਰ 34 ‘ਚ ਦਰਜ ਹੋਇਆ ਅਤੇ ਇੰਸਪੈਕਟਰ ਬਲਦੇਵ ਸਿੰਘ ਨੇ ਫੋਰੈਂਸਿਕ ਦੀ ਟੀਮ ਨਾਲ ਲਿਜਾ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ।

ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਚੋਰਾਂ ਨੇ ਕੁਝ ਦਵਾਈ ਦਾ ਛਿੜਕਾਅ ਆਦਿ ਕੀਤਾ ਹੋਣਾ ਜਿਸ ਵਜੋਂ ਘਰ ਦੇ ਵਿਚ ਔਰਤਾਂ ਦੇ ਹੁੰਦਿਆਂ ਹੋਇਆਂ ਵੀ ਇਹ ਚੋਰੀ ਹੋ ਗਈ। ਸ਼ੱਕੀਆਂ ਦੇ ਗਲੀ ‘ਚ ਆਉਂਦੇ ਅਤੇ ਜਾਂਦਿਆਂ ਦੀ ਵੀਡੀਓ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ। ਪੁਲਿਸ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ। (Mohali News)

LEAVE A REPLY

Please enter your comment!
Please enter your name here