ਚੋਰਾਂ ਨੇ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ, ਲੱਖਾਂ ਰੁਪਏ ਦਾ ਸਮਾਨ ਹੋਇਆ ਚੋਰੀ

ਚੋਰਾਂ ਨੇ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ, ਲੱਖਾਂ ਰੁਪਏ ਦਾ ਸਮਾਨ ਹੋਇਆ ਚੋਰੀ

ਲਹਿਰਾਗਾਗਾ, (ਰਾਜ ਸਿੰਗਲਾ)। ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਓੁਹ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀ ਰੱਖਦੇ ਲਹਿਰਾਗਾਗਾ ਦੇ ਵਾਰਡ ਨੰਬਰ 01 ਦੇ ਵਸਨੀਕ ਡਾ. ਸੰਜੇ ਗਰਗ ਲੈਬੋਰੇਟਰੀ ਵਾਲੇ ਦੇ ਘਰ ਲੱਖਾਂ Wਪਏ ਦਾ ਸਮਾਨ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਡਾ. ਸੰਜੇ ਗਰਗ ਨੇ ਆਖਿਆ ਕਿ ਅਸੀਂ ਕਿਸੇ ਰਿਸ਼ਤੇਦਾਰੀ ਦੇ ਵਿਆਹ ਸਮਾਗਮ ਦੇ ਵਿਚ ਸ਼ਿਰਕਤ ਹੋਣ ਲਈ ਜੈਪੁਰ ਸਾਰੇ ਪਰਿਵਾਰ ਸਮੇਤ ਗਏ ਹੋਏ ਸੀ ਦੋ ਦਿਨਾਂ ਬਾਅਦ ਜਦੋਂ ਅਸੀ ਘਰ ਪਰਤੇ ਤਾਂ ਦੇਖਿਆ ਤਾਂ ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ।

ਖਿੱਲਰੇ ਹੋਏ ਸਾਮਾਨ ਨੂੰ ਦੇਖ ਕੇ ਮੈਨੂੰ ਚੋਰੀ ਹੋਣ ਦੀ ਸ਼ੰਕਾ ਪੈਦਾ ਹੋਈ। ਜਦੋਂ ਘਰ ਦਾ ਸਾਮਾਨ ਸਾਰਾ ਚੈੱਕ ਕੀਤਾ ਤਾਂ ਲਗਭਗ ਲੱਖਾਂ ਰੁਪਏ ਦੇ ਸਾਮਾਨ ਚੋਰੀ ਹੋ ਚੁੱਕਿਆ ਸੀ ਸੰਜੇ ਗਰਗ ਨੇ ਆਖਿਆ ਕਿ ਅਨੁਮਾਨ ਮੁਤਾਬਕ ਚੋਰਾਂ ਨੇ ਜੋ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਹ ਪਿਛਲੇ ਗੇਟ ਸੁੰਨਸਾਨ ਹੋਣ ਕਰਕੇ ਰੇਲਵੇ ਲਾਈਨ ਵਾਲੀ ਸਾਈਡ ਆਵਾਜਾਈ ਨਾ ਹੋਣ ਕਰਕੇ ਚੋਰਾਂ ਨੇ ਆਸਾਨੀ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।

ਸੰਜੇ ਗਰਗ ਨੇ ਆਖਿਆ ਕਿ ਚੋਰ ਛੱਤ ਦੇ ਰਸਤੇ ਤੋਂ ਘਰ ਵਿੱਚ ਦਾਖਲ ਹੋਏ ਸਨ ਕਿਉਂਕਿ ਜਦੋਂ ਅਸੀਂ ਘਰ ਆਏ ਤਾਂ ਦੇਖਿਆ ਛੱਤ ਵਾਲੇ ਗੇਟ ਦੀਆਂ ਕੁੰਡੀਆਂ ਟੁੱਟੀਆਂ ਹੋਈਆਂ ਸਨ ਸੰਜੇ ਗਰਗ ਨੇ ਆਖਿਆ ਕਿ ਲਹਿਰਾ ਪੁਲਿਸ ਨੂੰ ਵੀ ਇਸ ਦੀ ਇਤਲਾਹ ਦੇ ਦਿੱਤੀ ਗਈ ਹੈ। ਕਾਰਵਾਈ ਕਰਦਿਆਂ ਲਹਿਰਾ ਸਿਟੀ ਇੰਚਾਰਜ ਬਿਕਰਮ ਸਿੰਘ ਨੇ ਕਿਹਾ ਕਿ ਡਾ. ਸੰਜੇ ਗਰਗ ਨੇ ਸਾਨੂੰ ਫੋਨ ਕਰਕੇ ਇਸ ਦੀ ਇਤਲਾਹ ਦਿੱਤੀ ਹੈ। ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਸੰਜੇ ਗਰਗ ਦੇ ਬਿਆਨਾਂ ਦੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲੀਸ ਵੱਲੋਂ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਜਲਦੀ ਤੋਂ ਜਲਦੀ ਬਣਦੀ ਕਾਰਵਾਈ ਕਰਕੇ ਚੋਰੀ ਦੇ ਮਾਮਲੇ ਨੂੰ ਸੁਲਝਾਇਆ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ