ਚੋਰੀ ਦੀਆਂ ਸੱਤ ਬਾਈਕਾਂ ਸਮੇਤ ਚੋਰ ਕਾਬੂ 

Abohar News
ਫਾਜ਼ਿਲਕਾ: ਚੋਰ ਤੋਂ ਬਰਾਮਦ ਕੀਤੇ ਮੋਟਰਸਾਈਕਲਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ। ਤਸਵੀਰ : ਰਜਨੀਸ਼ ਰਵੀ

ਅਬੋਹਰ (ਰਜਨੀਸ਼ ਰਵੀ)। ਜ਼ਿਲ੍ਹਾ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਅਬੋਹਰ ਦੀ ਸਿਟੀ ਵਨ ਪੁਲਿਸ ਨੇ ਇਕ ਚੋਰ ਨੂੰ ਕਾਬੂ ਕਰ ਉਸ ਕੋਲੋਂ ਚੋਰੀ ਦੇ 7 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਫੜੇ ਗਏ ਨੌਜਵਾਨ ਦੀ ਪਛਾਣ ਸੂਰਜ ਸਿੰਘ ਉਰਫ ਸ਼ੈਗੀ ਵਾਸੀ ਫਲੀਆਂਵਾਲੀ ਉਰਫ ਚੱਕ ਅਰਾਈਆਂ ਵਾਲਾ (ਜਲਾਲਾਬਾਦ) ਵਜੋਂ ਹੋਈ ਹੈ। Abohar News

ਇਹ ਵੀ ਪੜ੍ਹੋ: ਦੋ ਪਾਰਟੀ ਪ੍ਰਧਾਨਾਂ ਲਈ ਵੱਕਾਰ ਵਾਲੀ ਸੀਟ ਹੈ ਫਿਰੋਜ਼ਪੁਰ

ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਥਾਣਾ ਜਲਾਲਾਬਾਦ ਅਮੀਰ ਖਾਸ ਅਤੇ ਫਾਜ਼ਿਲਕਾ ਵਿਖੇ ਕੇਸ ਦਰਜ ਹਨ। ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ। ਡੀਐਸਪੀ ਅਰੁਣ ਮੁੰਡਨ ਅਤੇ ਥਾਣਾ ਇੰਚਾਰਜ ਨਵਪ੍ਰੀਤ ਸਿੰਘ ਨੇ ਦੱਸਿਆ ਕਿ 5 ਫਰਵਰੀ ਨੂੰ ਰਜਿੰਦਰ ਫੁਟੇਲਾ ਪੁੱਤਰ ਅਮਰਜੀਤ ਵਾਸੀ ਆਨੰਦ ਨਗਰੀ ਗਲੀ ਨੰਬਰ 7 ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਟੀਮ ਨੇ ਉਕਤ ਸੂਰਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਦੀ ਮੋਟਰਸਾਈਕਲ ਚੋਰੀ ਕਰਨ ਲਈ ਨੂੰ ਹੀਰੋ ਐੱਚਐੱਫ ਡੀਲਕਸ ਸਮੇਤ ਜ਼ਬਤ ਕੀਤਾ ਗਿਆ ਹੈ ਅਤੇ ਪੁੱਛ ਕਿਸ ਤੋਂ ਬਾਅਦ ਛੇ ਹੋਰ ਮੋਟਰਸਾਈਕਲ ਬਰਾਮਦ ਹੋਏ ਹਨ । Abohar News

LEAVE A REPLY

Please enter your comment!
Please enter your name here