ਨੌਕਰੀ ਦਾ ਝਾਂਸਾ ਦੇ ਕੇ ਨੌਜਵਾਨ ਤੋਂ ਠੱਗੇ 4 ਲੱਖ 40 ਹਜ਼ਾਰ ਰੁਪਏ

Chief Minister

ਹਿਸਾਰ। ਹਰਿਆਣਾ ਦੇ ਹਿਸਾਰ ਜ਼ਿਲ੍ਹੇ (Hisar News) ’ਚ ਵੱਡੇ ਫਰਜ਼ੀਵਾੜੇ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਗੁਰੂਗ੍ਰਾਮ ਮਿਊਂਸੀਪਲ ਕਾਰਪੋਰੇਸ਼ਨ ’ਚ ਨੌਕਰੀ ਲਾਉਣ ਦੇ ਨਾਂਅ ’ਤੇ ਇੱਕ ਨੌਜਵਾਨ ਤੋਂ 4 ਲੱਖ 40 ਹਜ਼ਾਰ ਦੀ ਠੱਗੀ ਕਰ ਲਈ ਹੈ। ਪੀੜਤ ਨੌਜਵਾਨ ਨੇ ਜਿਨ੍ਹਾਂ ਲੋਕਾਂ ’ਤੇ ਦੋਸ਼ ਲਾਏ ਹਨ, ਉਹ ਉਸ ਦੇ ਸਹੁਰਿਆਂ ਦੇ ਜਾਣਕਾਰ ਹਨ। ਨੌਜਵਾਨ ਨੂੰ ਨਗਰ ਨਿਗਮ ਦਾ ਫਰਜ਼ੀ ਜੁਆਈਨਿੰਗ ਲੈਟਰ ਅਤੇ ਆਈ ਕਾਰਡ ਵੀ ਦਿੱਤਾ ਗਿਆ ਸੀ ਪਰ ਜਦੋਂ ਉਹ ਨੌਕਰੀ ਜੁਆਇਨ ਕਰਨ ਪਹੰੁਚਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੂੰ ਸਮਝ ਆਈ ਕਿ ਉਸ ਦੇ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ। ਫਿਲਹਾਲ ਪੁਲਿਸ ਨੇ ਪੀੜਤ ਨੌਜਵਾਨ ਦੀ ਸ਼ਿਕਾਇਤ ’ਤੇ ਚਾਰ ਜਣਿਆਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।

ਗੰਗਵਾ ਨਿਵਾਸੀ ਸੋਨੂੰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਵਿਆਹ ਕੁਰੂਕਸ਼ੇਤਰ ’ਚ ਹੋਇਆ ਸੀ। ਉਸ ਦੇ ਸਹੁਰਿਆਂ ਦੇ ਗੁਆਂਢ ’ਚ ਹੀ ਨਰੇਸ਼ ਅਤੇ ਉਸ ਦੀ ਪਤਨੀ ਮੀਨੂੰ ਰਹਿੰਦੇ ਹਨ। ਜਿਸ ਕਾਰਨ ਉਨ੍ਹਾਂ ਦੇ ਨਾਲ ਵੀ ਉਸ ਦਾ ਬੋਲਚਾਲ ਸੀ। ਪਿਛਲੇ ਸਾਲ 13 ਜੁਲਾਈ ਨੂੰ ਉਨ੍ਹਾਂ ਨੇ ਫੋਨ ਕਰਕੇ ਕਿਹਾ ਕਿ ਉਹ ਹਿਸਾਰ ਆ ਰਹੇ ਹਨ ਨਰੇਸ਼, ਮੀਨੂੰ, ਮੀਨੂ ਦਾ ਭਰਾ ਅਤੇ ਅਮਨ ਛਾਬੜੀਆਂ ਹਿਸਾਰ ਸਥਿੰਤ ਉਨ੍ਹਾ ਦੇ ਘਰ ਆਏ। ਸਾਰਿਆਂ ਨੂੰ ਪਤਾ ਸੀ ਕਿ ਉਸ ਨੇ ਬੀਟੈੱਕ ਕੀਤੀ ਹੋਈ ਹੈ ਅਤੇ ਉਹ ਬੇਰੁਜ਼ਗਾਰ ਹੈ।

Hisar News

ਮੀਨੂੰ ਨੇ ਕਿਹਾ ਕਿ ਅਮਨ ਉਸ ਦੀ ਭੈਣ ਦਾ ਲੜਕਾ ਹੈ ਅਤੇ ਉਸ ਦੀ ਬੇਟੀ ਨੂੰ ਦਿੱਲੀ ਪੁਲਿਸ ’ਚ ਨੌਕਰੀ ਲਗਵਾ ਰਿਹਾ ਹੈ। ਉਹ ਉਸ ਨੂੰ ਵੀ ਨੌਕਰੀ ਲਵਾ ਸਕਦਾ ਹੈ। ਗੁਰੂਗ੍ਰਾਮ ਨਗਰ ਨਿਗਮ ’ਚ ਕਲਰਕ ਦੀ ਪੋਸਟ ਖਾਲੀ ਹੈ। ਤੂੰ ਚਾਹੇਂ ਤਾ 5 ਲੱਖ ’ਚ ਤੇਰਾ ਵੀ ਕੰਮ ਹੋ ਸਕਦਾ ਹੈ। ਅਗਲੇ ਦਿਨ ਅਮਨ ਨੇ ਆਪਣੇ ਮੋਬਾਇਲ ’ਤੇ ਉਸ ਦੇ ਸਾਰੇ ਡਾਕੂਮੈਂਟਸ ਮੰਗਵਾ ਲਏ।

ਇਸ ਤੋਂ ਬਾਅਦ 15 ਜੁਲਾਈ ਨੂੰ ਉਨ੍ਹਾਂ ਨੂੰ ਗੁਰੂਗ੍ਰਾਮ ਸਿਵਲ ਹਸਪਤਾਲ ’ਚ ਉਸ ਦਾ ਮੈਡੀਕਲ ਵੀ ਕਰਵਾ ਦਿੱਤਾ। 13 ਅਗਸਤ 2022 ਨੂੰ ਮੁਲਜ਼ਮ ਘਰ ਆਏ ਤਾਂ ਉਸ ਨੇ ਆਪਣੇ ਚਾਚਾ ਅਜਮੇਰ ਦੇ ਸਾਹਮਣੇ ਹੀ ਮੁਲਜ਼ਮਾਂ ਨੂੰ ਤਿੰਨ ਲੱਖ ਰੁਪਏ ਦਿੱਤੇ। ਇਸ ਤੋਂ ਬਾਅਦ 20 ਅਗਸਤ ਨੂੰ 40 ਹਜ਼ਾਰ ਆਨਲਾਈਨ ਟਰਾਂਸਫਰ ਕੀਤੇ।

ਜੁਆਇਨਿੰਗ ਸਮੇਂ ਲੰਗਿਆ ਧੋਖਾਧੜੀ ਦਾ ਪਤਾ

ਇਸ ਤੋਂ ਬਾਅਦ 24 ਅਗਸਤ 2022 ਨੂੰ ਗੁਰੂਗ੍ਰਾਮ ਨਗਰ ਨਿਗਮ ਨੂੰ ਸੈਕਟਰ-34 ਵਿੱਚ ਜੁਆਇਨਿੰਗ ਲਈ ਬੁਲਾਇਆ ਗਿਆ। ਉਹ ਆਪਣੇ ਚਾਚੇ ਅਤੇ 2 ਦੋਸਤਾਂ ਨਾਲ ਗਿਆ ਸੀ। ਉੱਥੇ ਉਹ ਮੁਕੇਸ਼ ਅਤੇ ਸਾਹਿਲ ਨੂੰ ਮਿਲੇ ਅਤੇ ਉਨ੍ਹਾਂ ਦੀ ਬਾਇਓਮੈਟਿ੍ਰਕ ਹਾਜ਼ਰੀ ਲਗਵਾਈ ਅਤੇ ਕਿਹਾ ਕਿ ਅਮਨ ਬਾਕੀ ਕੰਮ ਕਰੇਗਾ, ਪਰ ਉਹ ਨਹੀਂ ਆਇਆ।

ਜਦੋਂ ਉਨ੍ਹਾਂ ਨਿਗਮ ਕਰਮਚਾਰੀਆਂ ਨੂੰ ਜੁਆਇਨਿੰਗ ਲੈਟਰ ਦਿਖਾਇਆ ਤਾਂ ਉਨ੍ਹਾਂ ਦੱਸਿਆ ਕਿ ਇਹ ਫਰਜੀ ਹੈ। ਬਾਅਦ ਵਿੱਚ ਉਸ ਨੇ ਅਮਨ ਤੇ ਹੋਰਾਂ ਨੂੰ ਫੋਨ ਕੀਤਾ ਤਾਂ ਉਹ ਉਸ ਨੂੰ ਧਮਕੀਆਂ ਦੇਣ ਲੱਗੇ। ਉਸ ਨੇ ਕਈ ਵਾਰ ਆਪਣੇ ਸਹੁਰਿਆਂ ਰਾਹੀਂ ਪੈਸੇ ਵਾਪਸ ਕਰਨ ਦੀ ਅਪੀਲ ਕੀਤੀ ਪਰ ਉਹ ਉਸ ਨੂੰ ਧਮਕੀਆਂ ਦਿੰਦੇ ਰਹੇ। ਆਖਰ ਤੰਗ ਆ ਕੇ ਉਸ ਨੇ ਚਾਰਾਂ ਖਿਲਾਫ਼ ਪੁਲਿਸ ਕੋਲ ਮਾਮਲਾ ਦਰਜ਼ਾ ਕਰਵਾ ਦਿੱਤਾ ਹੈ।